ਲਗਭਗ 70 ਕਰੋੜ Email ID ਹੋਈਆਂ ਹੈਕ, ਕਿਤੇ ਤੁਸੀਂ ਵੀ ਤਾਂ ਨਹੀਂ ਇਸ ਲਿਸਟ ‘ਚ

ਗੈਜੇਟ ਡੈਸਕ—ਸਾਲ 2019 ਦੀ ਸ਼ੁਰੂਆਤ ‘ਚ ਹੀ ਇਕ ਵੱਡਾ ਡਾਟਾ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਰਿਸਰਚਰ ਟਰਾਏ ਹੰਟ ਨੇ ਇਸ ਡਾਟਾ ਲੀਕ ਦਾ ਪਤਾ ਲਗਾਇਆ ਹੈ ਅਤੇ ਹੁਣ ਇਸ ਨੂੰ ਆਪਣੀ ਵੈੱਬਸਾਈਟ ‘troyhunt.com’ ‘ਤੇ ਮੈਂਸ਼ਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਰੀਬ 77 ਕਰੋੜ 30 ਲੱਖ ਈਮੇਲ ਆਈ.ਡੀ. ਅਤੇ 2 ਕਰੋੜ ਤੋਂ ਜ਼ਿਆਦਾ ਪਾਸਵਰਡਸ ਦਾ ਬਹੁਤ ਵੱਡਾ ਡਾਟਾਬੇਸ ਹੈ। ਹੰਟ ਮੁਤਾਬਕ ਇਹ ਸਾਰੇ ਹੈਕ ‘Collection #1’ ਦਾ ਹਿੱਸਾ ਹੈ। ਟਰਾਏਹੰਟ ਡਾਟ ਕਾਮ ਦੀ ਰਿਪੋਰਟ ਮੁਤਾਬਕ ‘Collection #1’ ਇਕ ਈਮੇਲ ਐਡਰੈੱਸ ਅਤੇ ਪਾਸਵਰਡ ਦਾ ਸੈੱਟ ਹੈ ਜਿਸ ‘ਚ ਕੁਲ 2,692,818,238 ਕਤਾਰਾਂ ਹਨ।
ਹੰਟ ਮੁਤਾਬਕ ਪਿਛਲੇ ਹਫਤੇ ਕਈ ਲੋਕਾਂ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਚਰਚਿਤ ਕਲਾਊਡ ਸਰਵਿਸ ਮੇਗਾ ਦੀ ਇਕ ਵੱਡੀ ਫਾਇਲ ਦੇ ਬਾਰੇ ‘ਚ ਜਾਣਕਾਰੀ ਦਿੱਤੀ। ਇਸ ਕਲੈਕਸ਼ਨ ‘ਚ ਲਗਭਗ 12,000 ਤੋਂ ਜ਼ਿਆਦਾ ਫਾਈਲਸ ਮੌਜੂਦ ਹਨ ਜਿਨ੍ਹਾਂ ਦਾ ਸਾਈਜ਼ ਲਗਭਗ 87 ਜੀ.ਬੀ. ਹੈ। ਹੰਟ ਨੇ ਦੱਸਿਆ ਕਿ ਹਾਲਾਂਕਿ ਮੇਰਾ ਖੁਦਾ ਦਾ ਪਰਸਨਲ ਡਾਟਾ ਵੀ ਉੱਥੇ ਮੂਜੌਦ ਹੈ ਅਤੇ ਉਹ ਸਹੀ ਵੀ ਹੈ। ਮੈਂ ਕਈ ਸਾਲ ਪਹਿਲਾਂ ਇਕ ਈਮੇਲ ਐਡਰੈੱਸ ਅਤੇ ਪਾਸਵਰਡ ਇਸਤੇਮਾਲ ਕਰਦਾ ਸੀ, ਜੋ ਉੱਥੇ ਮੌਜੂਦ ਹੈ।
ਇੰਝ ਚੈੱਕ ਕਰੋ ਆਪਣੀ ਆਈ.ਡੀ.ਤੁਹਾਡੀ ਆਈ.ਡੀ. ਹੈੱਕ ਹੋਈ ਹੈ ਜਾਂ ਨਹੀਂ ਇਹ ਜਾਣਨ ਲਈ ਤੁਹਾਨੂੰ ਇਸ ਸਾਈਟ ‘ਤੇ ਜਾਣਾ ਹੋਵੇਗਾ https://haveibeenpwned.com ਅਤੇ ਆਪਣੀ ਈਮੇਲ ਆਈ.ਡੀ. ਨੂੰ ਡਾਇਲਾਕ ਬਾਕਸ ‘ਚ ਫੀਡ ਕਰਨਾ ਹੋਵੇਗਾ। ਜੇਕਰ ਈਮੇਲ ਆਈ.ਡੀ. ਭਰਨ ‘ਤੇ ਤੁਹਾਨੂੰ ਗੁਡ ਨਿਊਜ਼ ਮਿਲਦੀ ਹੈ ਤਾਂ ਤੁਸੀਂ ਬਚ ਗਏ ਹੋ। ਜਦਇਕ ਇਹ ‘ਓਹ ਨੋ-ਪਾਸਵਰਡ’ ਨਜ਼ਰ ਆਵੇ ਤਾਂ ਤੁਹਾਡੀ ਈਮੇਲ ਆਈ.ਡੀ. ਹੈੱਕ ਹੋਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਤੁਰੰਤ ਆਪਣਾ ਪਾਸਵਰਡ ਬਦਣ ਲੈਣਾ ਚਾਹੀਦਾ ਹੈ।ਉੱਥੇ ਜੇਕਰ ਤੁਹਾਡੀ ਈਮੇਲ ਆਈ.ਡੀ. ਸੇਫ ਹੈ ਤਾਂ ‘Good news — no pwnage found!’ ਲਿਖ ਕੇ ਆਵੇਗਾ। ਉੱਥੇ ਜੇਕਰ ਤੁਹਾਡੀ ਆਈ.ਡੀ. ਇਸ ਡਾਟਾਬੇਸ ‘ਚ ਹੈ ਤਾਂ ‘Oh no — pwned!’ ਲਿਖ ਕੇ ਆਵੇਗਾ। ਜੇਕਰ ਤੁਹਾਡੀ ਆਈ.ਡੀ. ਸੇਫ ਨਾ ਹੋਵੇ ਤਾਂ ਜਲਦ ਪਾਸਵਰਡ ਅਤੇ ਉਸ ਨਾਲ ਜੁੜੀ ਡੀਟੇਲਸ ਅਪਲੇਟ ਕਰ ਲਵੋ। ਤੁਹਾਨੂੰ ਦੱਸ ਦਈਏ ਕਿ ਸਾਲ 2013 ‘ਚ ਯਾਹੂ ਡਾਟਾ ਲੀਕ ‘ਚ ਲਗਭਗ 300 ਕਰੋੜ ਲੋਕਾਂ ਦਾ ਅਕਾਊਂਟ ਪ੍ਰਭਾਵਿਤ ਹੋਇਆ ਸੀ।

Leave a Reply

Your email address will not be published. Required fields are marked *