‘ਉੱਡਣੇ ਸਪੋਲੀਏ’ ਨਾਲ ਮੁੜ ਚਰਚਾ ‘ਚ ਆਏ ਜੈਜ਼ੀ ਬੀ

ਜਲੰਧਰ(ਬਿਊਰੋ)— ਨੌਜਵਾਨਾਂ ਦੇ ਪਸੰਦੀਦਾ ਗਾਇਕ ਜੈਜ਼ੀ ਬੀ. ਇਕ ਵਾਰ ਫਿਰ ਆਪਣੇ ਨਵੇਕਲੇ ਅੰਦਾਜ਼ ‘ਚ ਨਵੇਂ ਸਿੰਗਲ ਟਰੈਕ ‘ਉੱਡਣੇ ਸਪੋਲੀਏ’ ਨਾਲ ਨੌਜਵਾਨ ਪੀੜ੍ਹੀ ਦੇ ਦਿਲਾਂ ਦੀ ਧੜਕਣ ਬਣਨ ‘ਚ ਕਾਮਯਾਬ ਹੋਇਆ ਹੈ। ਇਸ ਗੀਤ ਦੇ ਵੀਡੀਓ ਨੂੰ ਯੂ-ਟਿਊਬ ‘ਤੇ 6 ਮਿਲੀਅਨ ਤੋਂ ਵੀ ਵੱਧ ਵਾਰ ਵੇਖਿਆ ਗਿਆ ਹੈ।

ਜਾਣਕਾਰੀ ਦਿੰਦਿਆਂ ਇਸ ਗੀਤ ਨੂੰ ਕਲਮਬੱਧ ਕਰਨ ਵਾਲੇ ਗੀਤਕਾਰ ਸੱਤੀ ਖੋਖੇਵਾਲੀਆ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਪੇਸ਼ਕਾਰ ਸਰਬਜੀਤ ਸਰੋਆ ਤੇ ਕੰਪਨੀ ਪਲੈਨਿਟ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ ਜਿਸ ਦਾ ਮਿਊਜ਼ਿਕ ਜੱਸੀ ਬ੍ਰਦਰਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਇਸਦਾ ਵੀਡੀਓ ਰਿੰਪੀ ਪ੍ਰਿੰਸ ਵੱਲੋਂ ਸ਼ੂਟ ਕੀਤਾ ਗਿਆ ਹੈ ਜੋ ਕਿ ਵੱਖ-ਵੱਖ ਪੰਜਾਬੀ ਚੈਨਲਾਂ ‘ਤੇ ਚੱਲ ਰਿਹਾ ਹੈ।

Leave a Reply

Your email address will not be published. Required fields are marked *