CLAT 2019 ਦੇ ਲਈ ਅੱਜ ਤੋਂ ਸ਼ੁਰੂ ਹੋਈ ਅਪਲਾਈ ਪ੍ਰਕਿਰਿਆ

ਨਵੀਂ ਦਿੱਲੀ- ਕਾਮਨ ਲਾਅ ਅਤੇ ਐਡਮਿਸ਼ਨ ਟੈਸਟ (ਕਲੈਟ/CLAT) 2019 ਦੇ ਲਈ ਅਪਲਾਈ ਪ੍ਰਕਿਰਿਆ ਅੱਜ (10 ਜਨਵਰੀ) ਤੋਂ ਸ਼ੁਰੂ ਹੋ ਜਾਵੇਗੀ। ਇਸ ਟੈਸਟ ਦੇ ਰਾਹੀਂ ਦੇਸ਼ ਭਰ ਦੇ 21 ਲਾਅ ਯੂਨੀਵਰਸਿਟੀਆਂ ‘ਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ‘ਚ ਦਾਖਲੇ ਦਾ ਮੌਕਾ ਮਿਲੇਗਾ। ਅਪਲਾਈ ਨੂੰ ਇਛੁੱਕ ਉਮੀਦਵਾਰ ਕਲੈਟ ਦੀ ਅਧਿਕਾਰਤ ਵੈੱਬਸਾਈਟ http://www.clat.ac.in/ ‘ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸ ਸਾਲ ਕਲੈਟ ਦਾ ਆਯੋਜਨ ਨੈਸ਼ਨਲ ਲਾਅ ਯੂਨੀਵਰਸਿਟੀ ਉੜੀਸਾ ਵੱਲੋਂ ਕੀਤਾ ਜਾ ਰਿਹਾ ਹੈ।

ਆਫਲਾਈਨ ਹੋਵੇਗੀ ਪ੍ਰੀਖਿਆ- 
ਉਮੀਦਵਾਰਾਂ ਦੇ ਕੋਲ ਆਨਲਾਈਨ ਦੇ ਨਾਲ-ਨਾਲ ਆਫਲਾਈਨ ਦੋਵੇਂ ਮੋਡ ‘ਚ ਅਪਲਾਈ ਕਰਨ ਦੇ ਆਪਸ਼ਨ ਮੌਜੂਦ ਹਨ। ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਕ 31 ਮਾਰਚ ਹੈ। ਆਫਲਾਈਨ ਅਪਲਾਈ 5 ਮਈ ਦੀ ਸ਼ਾਮ ਤੱਕ ਆਫਿਸ਼ੀਅਲੀ ਐਡਰੈੱਸ ‘ਤੇ ਪਹੁੰਚ ਜਾਣਾ ਚਾਹੀਦਾ ਹੈ। ਇਸ ਸਾਲ ਕਲੈਟ ਐਤਵਾਰ 12 ਮਈ 2019 ਨੂੰ ਆਫਲਾਈਨ ਮੋਡ ‘ਚ ਆਯੋਜਿਤ ਕੀਤੀ ਜਾਵੇਗੀ। ਦੇਸ਼ ਭਰ ਦੇ ਸਾਰੇ ਮੁੱਖ ਸ਼ਹਿਰਾਂ ‘ਚ ਇਸ ਦੇ ਪ੍ਰੀਖਿਆ ਸੈਂਟਰ ਹੋਣਗੇ।

ਸਿੱਖਿਆ ਯੋਗਤਾ-
ਕਲੈਟ ਦੇ ਰਾਹੀਂ ਦੇਸ਼ ਦੇ ਹਾਈ ਇੰਸਟੀਚਿਊਟ ‘ਚ ਲਾਅ ਦੇ ਗ੍ਰੈਜੂਏਸ਼ਨ ਪੱਧਰ ਦਾ ਕੋਰਸ (ਐੱਲ. ਐੱਲ. ਬੀ) ‘ਚ ਦਾਖਲਾ ਲੈਣ ਦਾ ਮੌਕਾ ਮਿਲਦਾ ਹੈ। ਇਸ ਪ੍ਰੀਖਿਆ ‘ਚ ਸ਼ਾਮਿਲ ਹੋਣ ਵਾਲੇ ਜਨਰਲ, ਓ. ਬੀ. ਸੀ ਜਾਂ ਪੀ. ਡਬਲਿਊ. ਡੀ ਸ਼੍ਰੇਣੀ ਦੇ ਵਿਦਿਆਰਥੀਆਂ ਦੀ 12ਵੀਂ ‘ਚ 45 ਫੀਸਦੀ ਅੰਕ ਅਤੇ ਐੱਸ. ਟੀ-ਐੱਸ. ਸੀ ਦੇ ਉਮੀਦਵਾਰ ਦੇ ਕੋਲ 40 ਫੀਸਦੀ ਅੰਕਾਂ ਦਾ ਹੋਣਾ ਜ਼ਰੂਰੀ ਹੈ। ਇਸ ਸਾਲ 12ਵੀਂ ਬੋਰਡ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ ਵੀ ਪ੍ਰੀਖਿਆ ‘ਚ ਸ਼ਾਮਿਲ ਹੋ ਸਕਦੇ ਹਨ।

ਇਸ ਤੋਂ ਇਲਾਵਾ ਮਾਸਟਰ ਕੋਰਸ (ਐੱਲ. ਐੱਲ. ਐੱਮ) ‘ਚ ਨਾਮਜ਼ਦਗੀ ਦੇ ਲਈ ਇਛੁੱਕ ਵਿਦਿਆਰਥੀਆਂ ਦੇ ਕੋਲ ਐੱਲ. ਐੱਲ. ਬੀ. ਦੀ ਡਿਗਰੀ ਹੋਣੀ ਜ਼ਰੂਰੀ ਹੈ। ਇਸ ਕੋਰਸ ਦੇ ਲਈ ਜਨਰਲ, ਓ. ਬੀ. ਸੀ. ਅਤੇ ਪੀ. ਡਬਲਿਊ. ਡੀ ਸ਼੍ਰੇਣੀ ਦੇ ਉਮੀਦਵਾਰਾ ਦਾ ਐੱਲ. ਐੱਲ. ਬੀ ‘ਚ 55 ਫੀਸਦੀ ਅਤੇ ਐੱਸ. ਸੀ-ਐੱਸ. ਟੀ. ਦੇ ਕੋਲ 50 ਫੀਸਦੀ ਅੰਕ ਹੋਣੇ ਜ਼ਰੂਰੀ ਹਨ। ਕਿਸੇ ਹੋਰ ਪ੍ਰਕਾਰ ਦੀ ਜਾਣਕਾਰੀ ਦੇ ਲਈ ਪ੍ਰਬੰਧ ਕਰਨ ਵਾਲੇ ਨੈਸ਼ਨਲ ਲਾਅ ਯੂਨੀਵਰਸਿਟੀ ਉਡੀਸਾ ਨੇ ਫੋਨ ਨੰਬਰ 8480718979, 9741521069,9482567257 ‘ਤੇ ਸੰਪਰਕ ਕਰ ਸਕਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ – ਮੁਫ਼ਤ ਰਿਜਿਸਟ੍ਰੇਸ਼ਨ ਕ

Leave a Reply

Your email address will not be published. Required fields are marked *