ਹਵਾਈ ਟਿਕਟ ‘ਤੇ 50 ਲੱਖ ਰੁਪਏ ਦਾ ਮੁਫਤ ਬੀਮਾ ਦੇਵੇਗੀ IRCTC

ਨਵੀਂ ਦਿੱਲੀ— ਭਾਰਤੀ ਰੇਲ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਦੀ ਵੈੱਬਸਾਈਟ ‘ਤੇ ਹਵਾਈ ਟਿਕਟ ਖਰੀਦਣ ਵਾਲਿਆਂ ਨੂੰ 50 ਲੱਖ ਰੁਪਏ ਦਾ ਹਾਦਸਾ ਬੀਮਾ ਮੁਫਤ ਦਿੱਤਾ ਜਾਏਗਾ। ਇਹ ਸਹੂਲਤ ਕਿਸੇ ਵੀ ਏਅਰਲਾਈਨ ਦੀ ਦੇਸੀ ਅਤੇ ਵਿਦੇਸ਼ੀ ਟਿਕਟ ‘ਤੇ ਦਿੱਤੀ ਜਾਏਗੀ। ਕੰਪਨੀ ਜਲਦੀ ਹੀ ਵਿਦੇਸ਼ੀ ਦੌਰੇ ‘ਤੇ ਜਾਣ ਵਾਲੇ ਮੁਸਾਫਿਰਾਂ ਨੂੰ ਬਹੁਤ ਘੱਟ ਦਰਾਂ ‘ਤੇ ਸਿਹਤ ਬੀਮਾ ਦੇ ਨਾਲ-ਨਾਲ ਕਈ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਏਗੀ।

Leave a Reply

Your email address will not be published. Required fields are marked *