ਸਿਲਿਚ ਜਿੱਤੇ, ਕਿਰਗਿਓਸ ਹਾਰੇ

ਮੈਲਬੋਰਨ— ਗੋਡੇ ਦੀ ਸੱਟ ਦੇ ਬਾਅਦ ਵਾਪਸੀ ਕਰ ਰਹੇ ਦੁਨੀਆ ਦੇ ਸਤਵੇਂ ਨੰਬਰ ਦੇ ਖਿਡਾਰੀ ਮਾਰਿਨ ਸਿਲਿਚ ਨੇ ਕਿਓਂਗ ਕਲਾਸਿਕ ਟੈਨਿਸ ਟੂਰਨਾਮੈਂਟ ‘ਚ ਕੇਵਿਨ ਐਂਡਰਸਨ ‘ਤੇ ਜਿੱਤ ਦਰਜ ਕੀਤੀ ਜਦਕਿ ਨਿਕ ਕਿਰਗਿਓਸ ਦੀ ਸੈਸ਼ਨ ‘ਚ ਖ਼ਰਾਬ ਸ਼ੁਰੂਆਤ ਜਾਰੀ ਰਹੀ। ਸਾਬਕਾ ਅਮਰੀਕੀ ਓਪਨ ਚੈਂਪੀਅਨ ਸਿਲਿਚ ਨੇ ਨਵੰਬਰ ‘ਚ ਡੇਵਿਸ ਕੱਪ ਟਰਾਫੀ ਦਿਵਾਉਣ ‘ਚ ਕ੍ਰੋਏਸ਼ੀਆ ਦੀ ਮਦਦ ਕੀਤੀ ਸੀ ਅਤੇ ਗੋਡੇ ਨੂੰ ਆਰਾਮ ਦੇਣ ਲਈ ਉਨ੍ਹਾਂ ਨੇ ਪਿਛਲੇ ਹਫਤੇ ਮਹਾਰਾਸ਼ਟਰ ਏ.ਟੀ.ਪੀ. ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਸੀ।

ਉਨ੍ਹਾਂ ਨੇ ਨਵੇਂ ਫਾਈਨਲ ਸੈੱਟ ਦੇ ਟਾਈਬ੍ਰੇਕਰ ‘ਚ 2-7 ਨਾਲ ਪਿੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਐਂਡਰਸਨ ‘ਤੇ 6-3, 4-6, 15-13 ਨਾਲ ਜਿੱਤ ਦਰਜ ਕੀਤੀ। ਇਸ ਨਵੇਂ ਫਾਈਨਲ ਸੈੱਟ ਦੇ ਟਾਈਬ੍ਰੇਕਰ ਨਿਯਮ ਦਾ ਇਸਤਮਾਲ ਪਹਿਲੀ ਵਾਰ ਆਸਟਰੇਲੀਅਨ ਓਪਨ ‘ਚ ਕੀਤਾ ਜਾਵੇਗਾ ਜੋ ਅਗਲੇ ਹਫਤੇ ਸ਼ੁਰੂ ਹੋਵੇਗਾ। ਜਦਕਿ ਬਰਨਾਰਡ ਟਾਮਿਚ ਨੇ ਕਿਰਗੀਓਸ ਨੂੰ 6-3, 6-4 ਨਾਲ ਹਰਾਇਆ।

Leave a Reply

Your email address will not be published. Required fields are marked *