ਸ਼੍ਰੀਨਗਰ : ਹੰਦਵਾੜਾ ‘ਚ ਲੱਗੀ ਭਿਆਨਕ ਅੱਗ, 11 ਦੁਕਾਨਾਂ ਸੜ ਕੇ ਸੁਆਹ

ਸ਼੍ਰੀਨਗਰ— ਨਾਰਥ ਕਸ਼ਮੀਰ ਦੇ ਕੂਪਵਾੜਾ ਜ਼ਿਲੇ ਦੇ ਹੰਦਵਾੜਾ ਸੂਬੇ ‘ਚ ਬੁੱਧਵਾਰ ਸਵੇਰੇ ਲੱਗੀ ਅੱਗ ‘ਚ ਕਰੀਬ 11 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇਹ ਅੱਗ ਪ੍ਰੇਮ ਗਲੀ ਦੇ ਬਾਜ਼ਾਰ ‘ਚ ਲੱਗੀ ਅਤੇ ਦੇਖਦੇ ਹੀ ਦੇਖਦੇ ਇਸ ਨੇ ਭਿਆਨਕ ਰੂਪ ਲੈ ਲਿਆ। ਪੂਰੇ ਬਾਜ਼ਾਰ ‘ਚ ਦੁਕਾਨਾਂ ਲੱਕੜ ਨਾਲ ਬਣੀਆਂ ਹੋਈਆਂ ਸਨ। ਅਜਿਹੇ ‘ਚ ਅੱਗ ਲੱਗਦੇ ਹੀ ਲੱਕੜ ਨਾਲ ਬਣੀਆਂ ਦੁਕਾਨਾਂ ਨੇ ਅੱਗ ਫੜ ਲਈ ਅਤੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਲੋਕਾਂ ਦੁਆਰਾ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ ‘ਤੇ ਉਨ੍ਹਾਂ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਬਹੁਤ ਹੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਅਜੇ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ।

Leave a Reply

Your email address will not be published. Required fields are marked *