ਰਿਜ਼ਰਵ ਬੈਂਕ ਦੇ ਰਾਖਵਾਂ ਫੰਡ ਆਕਾਰ ’ਤੇ ਜਾਲਾਨ ਕਮੇਟੀ ਦੀ ਹੋਈ ਪਹਿਲੀ ਬੈਠਕ

ਨਵੀਂ ਦਿੱਲੀ – ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਬਿਮਲ ਜਾਲਾਨ ਦੀ ਪ੍ਰਧਾਨਗੀ ’ਚ ਬਣੀ ਉੱਚ ਪੱਧਰੀ ਕਮੇਟੀ ਦੀ ਪਹਿਲੀ ਬੈਠਕ ਹੋਈ। ਕਮੇਟੀ ਰਿਜ਼ਰਵ ਬੈਂਕ ਕੋਲ ਰੱਖੇ ਜਾਣ ਵਾਲੇ ਰਾਖਵੇਂ ਫੰਡ ਦੇ ਉੱਚਿਤ ਆਕਾਰ ਅਤੇ ਸਰਕਾਰ ਨੂੰ ਦਿੱਤੇ ਜਾਣ ਵਾਲੇ ਲਾਭਅੰਸ਼ ਦੇ ਬਾਰੇ ’ਚ ਆਪਣੀਆਂ ਸਿਫਾਰਿਸ਼ਾਂ ਦੇਵੇਗੀ।
ਸੂਤਰਾਂ ਨੇ ਦੱਸਿਆ ਕਿ 6 ਮੈਂਬਰੀ ਕਮੇਟੀ ਸੰਭਵ ਹੈ ਕਿ ਅਪ੍ਰੈਲ ਵਿਚ ਆਪਣੀ ਰਿਪੋਰਟ ਸੌਂਪ ਦੇਵੇਗੀ। ਇਹ ਕਮੇਟੀ ਦੁਨੀਆਭਰ ਵਿਚ ਕੇਂਦਰੀ ਬੈਂਕਾਂ ਵਲੋਂ ਅਪਣਾਏ ਜਾਣ ਵਾਲੇ ਵਿਹਾਰਾਂ ਦੀ ਸਮੀਖਿਆ ਕਰ ਕੇ ਆਪਣਾ ਮੁਲਾਂਕਣ ਪੇਸ਼ ਕਰੇਗੀ ਅਤੇ ਕੇਂਦਰੀ ਬੈਂਕ ਦੇ ਵਹੀ-ਖਾਤਿਆਂ ਦੇ ਸਾਹਮਣੇ ਆਉਣ ਵਾਲੇ ਖਤਰਿਆਂ ਦੀਆਂ ਵਿਵਸਥਾਵਾਂ ’ਤੇ ਆਪਣੇ ਸੁਝਾਅ ਦੇਵੇਗੀ। ਆਰਥਿਕ ਮਾਮਲਾ ਵਿਭਾਗ ਦੇ ਸਾਬਕਾ ਸਕੱਤਰ ਰਾਕੇਸ਼ ਮੋਹਨ ਨੂੰ ਕਮੇਟੀ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ।

Leave a Reply

Your email address will not be published. Required fields are marked *