ਰਣਵੀਰ ਸਿੰਘ ਲਈ ਦੀਪਿਕਾ ਸਾਬਿਤ ਹੋਈ ‘ਲੱਕੀ ਚਾਰਮ’

ਮੁੰਬਈ(ਬਿਊਰੋ)— ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦਾ ਵਿਆਹ ਸਾਲ 2018 ਦੀ ਬਹੁਚਰਚਿਤ ਵਿਆਹਾਂ ‘ਚੋਂ ਇਕ ਸੀ। ਹਰ ਕੋਈ ਬਾਲੀਵੁੱਡ ਦੀਆਂ ਇਨ੍ਹਾਂ ਦੋ ਮਸ਼ਹੂਰ ਹਸਤੀਆਂ ਨੂੰ ਵਿਆਹ ਦੇ ਬੰਧਨ ‘ਚ ਬੱਝਦਾ ਦੇਖ ਕਾਫੀ ਖੁਸ਼ ਅਤੇ ਉਤਸ਼ਾਹਿਤ ਸਨ। ਉਥੇ ਹੀ, ਰਣਵੀਰ ਸਿੰਘ ਲਈ ਦੀਪਿਕਾ ਨਾਲ ਵਿਆਹ ਲੱਕੀ ਸਾਬਿਤ ਹੋਇਆ ਹੈ। ਵਿਆਹ ਦੇ ਤੁਰੰਤ ਬਾਅਦ ਰਿਲੀਜ਼ ਹੋਈ ਰਣਵੀਰ ਸਿੰਘ ਦੀ ‘ਸਿੰਬਾ’ ਬਾਕਸ ਆਫਿਸ ‘ਤੇ ਧੂੰਮ ਮਚਾ ਰਹੀ ਹੈ ਅਤੇ ਵਿਆਹ ਤੋਂ ਬਾਅਦ ਰਿਲੀਜ਼ ਹੋਈ ਇਹ ਰਣਵੀਰ ਸਿੰਘ ਦੀ ਪਹਿਲੀ ਸੋਲੋ ਫਿੱਟ ਫਿਲਮ ਹੈ ਜੋ 100 ਕਰੋੜ ਕਲੱਬ ‘ਚ ਸ਼ਾਮਿਲ ਹੋ ਚੁੱਕੀ ਹੈ।
ਅਕਸਰ ਸਫ਼ਲਤਾ ਦੇ ਪਿੱਛੇ ਇਕ ਲੜਕੀ ਦੀ ਹੱਥ ਹੁੰਦਾ ਹੈ ਇਹ ਕਹਾਵਤ ਰਣਵੀਰ ਲਈ ਠੀਕ ਸਾਬਿਤ ਹੁੰਦੇ ਹੋਏ ਨਜ਼ਰ ਆ ਰਹੀ ਹੈ, ਜਿੱਥੇ ਦੀਪਿਕਾ ਨਾਲ ਵਿਆਹ ਤੋਂ ਬਾਅਦ ਰਣਵੀਰ ਨੇ ਆਪਣੀ ਪਹਿਲੀ ਸੋਲੋ ਹਿੱਟ ਫਿਲਮ ਦਾ ਸੁਆਦ ਚੱਖਿਆ। ਭਾਰਤੀ ਮਾਨਤਾ ਅਨੁਸਾਰ ਪਤਨੀ ਲਕਸ਼ਮੀ ਦਾ ਰੂਪ ਹੁੰਦੀ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਰਣਵੀਰ ਸਿੰਘ ਦੀ ਜ਼ਿੰਦਗੀ ‘ਚ ਦੀਪਿਕਾ ਸਹੀ ਮਾਇਨੇ ‘ਚ ਲਕਸ਼ਮੀ ਬਣ ਕੇ ਆਈ ਹੈ। ਸਾਲ 2018 ਦੀ ਦਮਦਾਰ ਸ਼ੁਰੂਵਾਤ ਦੀਪਿਕਾ ਪਾਦੁਕੋਣ ਦੀ ਫਿਲਮ ‘ਪਦਮਾਵਤ’ ਨਾਲ ਹੋਈ ਸੀ ਅਤੇ ਸਾਲ ਦਾ ਅੰਤ ਰਣਵੀਰ ਸਿੰਘ ਦੀ ਧਮਾਕੇਦਾਰ ਫਿਲਮ ‘ਸਿੰਬਾ’ ਨਾਲ ਹੋਇਆ।
ਜਿਸ ਦਾ ਜਲਵਾ ਹੁਣ ਵੀ ਬਾਕਸ ਆਫਿਸ ‘ਤੇ ਕਾਇਮ ਹੈ। ਬਾਲੀਵੁੱਡ ਦੀ ਇਹ ਸ਼ਾਨਦਾਰ ਜੋੜੀ ਫਿਲਮ ‘ਗੋਲੀਆਂ ਕੀ ਰਾਸ ਲੀਲਾ’,’ਬਾਜੀਰਾਵ’,’ਮਸਤਾਨੀ’ ਅਤੇ ‘ਪਦਮਾਵਤ’ ‘ਚ ਇਕੱਠੇ ਕੰਮ ਕਰ ਚੁੱਕੀ ਹੈ ਅਤੇ ਇਹ ਸਾਰੀਆਂ ਫਿਲਮਾਂ ‘ਚ ਦੀਪਿਕਾ ਅਤੇ ਰਣਵੀਰ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਸੀ। ਫਿਲਮਾਂ ਦੀ ਗੱਲ ਕਰੀਏ ਤਾਂ, ਦੀਪਿਕਾ ਪਾਦੁਕੋਣ ਜਲਦ ਹੀ ਐਸਿਡ ਹਮਲੇ ਦਾ ਸ਼ਿਕਾਰ ਹੋਈ ਲਕਸ਼ਮੀ ਅੱਗਰਵਾਲ  ਦੀ ਕਹਾਣੀ ‘ਤੇ ਆਧਾਰਿਤ ਫਿਲਮ ‘ਚ ਨਜ਼ਰ ਆਵੇਗੀ ਅਤੇ ਹਾਲ ਹੀ ‘ਚ ਰਣਵੀਰ ਸਿੰਘ ਦੀ ਫਿਲਮ ‘ਗਲੀ ਬੁਆਏ’ ਦਾ ਟਰੇਲਰ ਰਿਲੀਜ਼ ਹੋਇਆ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ ਅਤੇ ਹਰ ਕੋਈ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

Leave a Reply

Your email address will not be published. Required fields are marked *