ਬਾਜ਼ਾਰ ‘ਚ ਤੇਜ਼ੀ : ਸੈਂਸੈਕਸ 36,000 ਦੇ ਪਾਰ, ਨਿਫਟੀ 10,900 ਦੇ ਨੇੜੇ

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜਬੂਤ ਸੰਕੇਤਾਂ ਨਾਲ ਸਵੇਰ ਦੇ ਕਾਰੋਬਾਰ ‘ਚ ਸੈਂਸੈਕਸ ਅਤੇ ਨਿਫਟੀ ‘ਚ ਚੰਗੀ ਮਜਬੂਤੀ ਦੇਖਣ ਨੂੰ ਮਿਲੀ ਹੈ। ਬੁੱਧਵਾਰ ਦੇ ਕਾਰੋਬਾਰੀ ਦਿਨ ‘ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 219.67 ਅੰਕ ਯਾਨੀ 0.61 ਫੀਸਦੀ ਚੜ੍ਹ ਕੇ 36200.60 ‘ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 59.55 ਅੰਕ ਯਾਨੀ 0.55 ਫੀਸਦੀ ਦੀ ਤੇਜ਼ੀ ਨਾਲ 10861.70 ਦੇ ਪੱਧਰ ‘ਤੇ ਖੁੱਲ੍ਹਿਆ ਹੈ।

ਕਾਰੋਬਾਰ ਦੇ ਸ਼ੁਰੂ ‘ਚ ਬੀ. ਐੱਸ. ਈ. ਮਿਡ ਕੈਪ ‘ਚ 70 ਅੰਕ ਦੀ ਤੇਜ਼ੀ ਅਤੇ ਬੈਂਕ ਨਿਫਟੀ ‘ਚ 150 ਅੰਕ ਦੀ ਮਜਬੂਤੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 70.05 ਦੇ ਪੱਧਰ ‘ਤੇ ਖੁੱਲ੍ਹਾ ਹੈ, ਜਦੋਂ ਕਿ ਬੀਤੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 70.20 ਦੇ ਪੱਧਰ ‘ਤੇ ਬੰਦ ਹੋਇਆ ਸੀ।

ਗਲੋਬਲ ਬਾਜ਼ਾਰਾਂ ‘ਚ ਕਾਰੋਬਾਰ ਸ਼ਾਨਦਾਰ-
ਮੰਗਲਵਾਰ ਅਮਰੀਕੀ ਬਾਜ਼ਾਰ ਤੇਜ਼ੀ ‘ਚ ਬੰਦ ਹੋਣ ਮਗਰੋਂ ਅੱਜ ਏਸ਼ੀਆਈ ਬਾਜ਼ਾਰਾਂ ‘ਚ ਸ਼ਾਨਦਾਰ ਕਾਰੋਬਾਰ ਦੇਖਣ ਨੂੰ ਮਿਲਿਆ। ਵਾਸ਼ਿੰਗਟਨ ਅਤੇ ਬੀਜਿੰਗ ‘ਚ ਵਪਾਰਕ ਯੁੱਧ ਸੁਲਝਣ ਦੀ ਉਮੀਦ ‘ਚ ਨਿਵੇਸ਼ਕਾਂ ਦੀ ਧਾਰਨਾ ਸਕਾਰਾਤਮਕ ਹੋਈ ਹੈ। ਬੀਤੇ ਦਿਨ ਡਾਓ ਜੋਂਸ 256.10 ਅੰਕ ਯਾਨੀ 1.09 ਫੀਸਦੀ ਚੜ੍ਹ ਕੇ 23,787.45 ਦੇ ਪੱਧਰ ‘ਤੇ ਬੰਦ ਹੋਇਆ। ਉੱਥੇ ਹੀ ਬੁੱਧਵਾਰ ਨੂੰ ਏਸ਼ੀਆਈ ਬਾਜ਼ਾਰਾਂ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 40 ਅੰਕ ਮਜਬੂਤ ਹੋ ਕੇ 2,566.36 ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਜਾਪਾਨ ਦਾ ਬਾਜ਼ਾਰ ਨਿੱਕੇਈ 251 ਅੰਕ ਚੜ੍ਹ ਕੇ 20,455.74 ‘ਤੇ ਕਾਰੋਬਾਰ ਕਰਦਾ ਦਿਸਿਆ।
ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 78 ਅੰਕ ਮਜਬੂਤ ਹੋ ਕੇ 10,916 ‘ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਹੈਂਗ ਸੇਂਗ 607 ਅੰਕ ਦੀ ਤੇਜ਼ੀ ਨਾਲ 26,482.89 ‘ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 1.73 ਫੀਸਦੀ ਮਜਬੂਤ ਹੋ ਕੇ 2,060.33 ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ।

Leave a Reply

Your email address will not be published. Required fields are marked *