ਪ੍ਰੋ ਕੁਸ਼ਤੀ ਲੀਗ ਨੌਜਵਾਨ ਪਹਿਲਵਾਨਾਂ ਲਈ ਬਿਹਤਰ ਮੰਚ : ਬਜਰੰਗ

ਨਵੀਂ ਦਿੱਲੀ— ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾਧਾਰੀ ਬਜਰੰਗ ਪੂਨੀਆ ਨੇ ਮੰਗਲਵਾਰ ਨੂੰ ਕਿਹਾ ਕਿ ਆਗਾਮੀ ਪ੍ਰੋ ਕੁਸ਼ਤੀ ਲੀਗ ਨੌਜਵਾਨ ਭਾਰਤੀ ਪਹਿਲਵਾਨਾਂ ਨੂੰ ਕੌਮਾਂਤਰੀ ਪਹਿਲਵਾਨਾਂ ਤੋਂ ਸਿੱਖਣ ਦਾ ਬਿਹਤਰ ਮੰਚ ਮੁਹੱਈਆ ਕਰਾਵੇਗੀ। ਪੀ.ਡਬਲਿਊ.ਐੱਲ. ਦਾ ਚੌਥਾ ਪੜਾਅ 14 ਤੋਂ 31 ਜਨਵਰੀ ਤਕ ਹੋਵੇਗਾ ਜਿਸ ‘ਚ ਜੇਤੂ ਟੀਮ ਨੂੰ 1.9 ਕਰੋੜ ਰੁਪਏ ਅਤੇ ਉਪ ਜੇਤੂ ਨੂੰ 1.1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।
ਬਜਰੰਗ 65 ਕਿਲੋਗ੍ਰਾਮ ਵਰਗ ‘ਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਲੀਗ ਨੇ ਉਨ੍ਹਾਂ ਨੂੰ ਖੁਦ ਦਾ ਖੇਡ ਬਿਹਤਰ ਸਮਝਣ ‘ਚ ਵੀ ਮਦਦ ਕੀਤੀ। ਉਨ੍ਹਾਂ ਕਿਹਾ, ”ਇਹ ਸਚਮੁਚ ਖੇਡ ਨੂੰ ਬਿਹਤਰ ਸਮਝਣ ‘ਚ ਮਦਦ ਕਰਦਾ ਹੈ ਕਿਉਂਕਿ ਇਸ ‘ਚ ਦੁਨੀਆ ਦੇ ਕੁਝ ਚੋਟੀ ਦੀ ਖਿਡਾਰੀਆਂ ਦੇ ਹਿੱਸਾ ਲੈਣ ਅਤੇ ਅਭਿਆਸ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ, ”ਇਹ ਯਕੀਨੀ ਤੌਰ ‘ਤੇ ਕਾਫੀ ਮਦਦਗਾਰ ਸਾਬਤ ਹੋਵੇਗੀ ਜਿਸ ਨਾਲ ਖਿਡਾਰੀਆਂ ਨੂੰ ਮੈਚ ਤੋਂ ਪਹਿਲਾਂ ਕੌਮਾਂਤਰੀ ਪਹਿਲਵਾਨਾਂ ਦੇ ਟ੍ਰੇਨਿੰਗ ਕਰਨ ਦੀ ਸ਼ੈਲੀ ਅਤੇ ਉਨ੍ਹਾਂ ਦੀ ਤਿਆਰੀ ਨੂੰ ਦੇਖਣ ਅਤੇ ਸਿੱਖਣ ਦਾ ਮੌਕਾ ਮਿਲੇਗਾ।

Leave a Reply

Your email address will not be published. Required fields are marked *