ਟ੍ਰੈਫਿਕ ਨਿਯਮ ਤੋੜਣ ‘ਤੇ ਹੁਣ ਕੈਮਰੇ ਖੁਦ ਕਟਣਗੇ ਤੁਹਾਡਾ ਚਾਲਾਨ

ਨਵੀਂ ਦਿੱਲੀ— ਦਿੱਲੀ ਦੀਆਂ ਸੜਕਾਂ ‘ਤੇ ਟ੍ਰੈਫਿਕ ਨਿਯਮ ਤੋੜ ਸਕਣਾ ਆਸਾਨ ਨਹੀਂ ਹੋਵੇਗਾ ਅਤੇ ਜੋ ਅਜਿਹਾ ਕਰੇਗਾ ਉਸ ਦਾ ਖੁਦ ਹੀ ਚਾਲਾਨ ਕੱਟਿਆ ਜਾਵੇਗਾ। ਰੈੱਡ ਲਾਈਟ ਜੰਪਿੰਗ, ਓਵਰ ਸਪੀਡਿੰਗ, ਟ੍ਰਿਪਲ ਰਾਈਡਿੰਗ, ਬਿਨਾ ਹੈਲਮੇਟ ਗੱਡੀ ਚਲਾਉਣ ਵਰਗੇ ਟ੍ਰੈਫਿਕ ਨਿਯਮ ਤੋੜਣ ਵਾਲਿਆਂ ‘ਤੇ ਹੁਣ ਕੈਮਰਿਆਂ ਦੀ ਨਜ਼ਰ ਹੋਵੇਗੀ ਅਤੇ ਅਜਿਹਾ ਕਰਨ ਵਾਲੇ ਪੁਲਸ ਤੋਂ ਨਹੀਂ ਬਚ ਪਾਉਣਗੇ। ਦਿੱਲੀ ਦੀਆਂ ਸੜਕਾਂ ‘ਤੇ ਵੱਡੀ ਗਿਣਤੀ ‘ਚ 96 ਥਰੀ ਡੀ ਰਡਾਰ ਬੈਸਡ ਰੈੱਡ ਲਾਈਟ ਵਾਇਲੇਸ਼ਨ ਡਿਟੇਕਸ਼ਨ ਕੈਮਰੇ ਲਗਵਾਏ ਜਾ ਰਹੇ ਹਨ। ਇਨ੍ਹਾਂ ਕੈਮਰਿਆਂ ਦੇ ਜ਼ਰੀਏ ਜੋ ਟ੍ਰੈਫਿਕ ਨਿਯਮ ਤੋੜ ਰਿਹਾ ਹੋਵੇਗਾ ਉਸ ਦੀ ਰਿਕਾਰਡਿੰਗ ਕਰਕੇ ਉਨ੍ਹਾਂ ਦੀਆਂ ਗੱਡੀਆਂ ਦੇ ਨੰਬਰਾਂ ਦੇ ਆਧਾਰ ‘ਤੇ ਮਾਲਿਕਾਂ ਦੇ ਚਾਲਾਨ ਕੱਟੇ ਜਾਣਗੇ।

ਦਿੱਲੀ ਟ੍ਰੈਫਿਕ ਪੁਲਸ ਦੇ ਸਪੈਸ਼ਲ ਕਮਿਸ਼ਨਰ ਤਾਜ ਹਸਨ ਨੇ ਦੱਸਿਆ ਕਿ ਟ੍ਰੈਫਿਕ ਨਿਯਮ ਤੋੜਣ ਵਾਲਿਆਂ ‘ਤੇ ਨਜ਼ਰ ਰੱਖਣ ਲਈ 20 ਕਰੋੜ ਦੀ ਲਾਗਤ ਨਾਲ ਦਿੱਲੀ ਦੇ 24 ਜੰਕਸ਼ਨ ‘ਤੇ ਕੁੱਲ 96 ਕੈਮਰੇ ਲਗਾਏ ਜਾਣਗੇ ਅਤੇ ਇਸ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਕਮਿਸ਼ਨਰ ਹਸਨ ਮੁਤਾਬਕ ਜਿਵੇਂ ਹੀ ਕੋਈ ਟ੍ਰੈਫਿਕ ਨਿਯਮ ਤੋੜੇਗਾ ਉਸ ਨੂੰ ਚਾਲਾਨ ਜਨਰੇਟ ਕਰ ਦਿੱਤੇ ਜਾਵੇਗਾ। ਇੰਨਾ ਹੀ ਨਹੀਂ ਚਾਲਾਨ ਹੋਣ ‘ਤੇ ਆਨਲਾਈਨ ਬੈਂਕਿੰਗ, ਮੋਬਾਇਲ ਬੈਂਕਿੰਗ, ਮੋਬਾਇਲ ਵਾਲੇਟ, ਡੇਬਿਟ ਜਾਂ ਕ੍ਰੈਡਿਟ ਕਾਰਡ ਦੇ ਜ਼ਰੀਏ ਘਰ ਬੈਠੇ ਜਾਂ ਆਨ ਸਪਾਟ ਜੁਰਮਾਨਾ ਭਰਿਆ ਜਾ ਸਕੇਗਾ ਅਤੇ ਇਸ ਲਈ ਨਵੀਂ ਈ-ਚਾਲਾਨ ਮਸ਼ੀਨਾਂ ਮੰਗਵਾਈਆਂ ਜਾ ਰਹੀਆਂ ਹਨ।

ਨਾਲ ਹੀ ਜ਼ੁਰਮਾਨਾ ਭਰਣ ਦੇ ਸਿਸਟਮ ਨੂੰ ਚੇਂਜ ਕਰਨ ਲਈ ਨਵਾਂ ਸਾਫਟਵੇਅਰ ਵੀ ਡਿਵਲੈਪ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਾਰਚ ਤਕ ਕਰੀਬ 40 ਫੀਸਦੀ ਕੈਮਰੇ ਲੱਗ ਜਾਣਗੇ ਤੇ ਜੁਲਾਈ ਤਕ 24 ਚੌਰਾਹਿਆਂ ‘ਤੇ ਕੈਮਰੇ ਲਗਾਉਣ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਕੈਮਰੇ ਰੂਲ ਤੋੜਣ ਵਾਲੀਆਂ ਗੱਡੀਆਂ ਦਾ ਨੰਬਰ ਨੋਟ ਕਰ ਲੈਣਗੇ ਅਕੇ ਵਾਹਨ ਦੇ ਮਾਲਕ ਨੂੰ ਫੋਨ ਨੰਬਰ ‘ਤੇ ਐੱਸ.ਐੱਮ. ਐੱਸ. ਦੇ ਜ਼ਰੀਏ ਨੋਟਿਸ ਜਾਣਕਾਰੀ ਚਲੀ ਜਾਵੇਗੀ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ – ਮੁਫ਼ਤ ਰਿਜਿਸਟ੍ਰੇਸ਼ਨ ਕਰੇ

Leave a Reply

Your email address will not be published. Required fields are marked *