ਕੰਧ ਨਿਰਮਾਣ ਲਈ ਫੰਡ ਨਾ ਮਿਲਣ ‘ਤੇ ਟਰੰਪ ਨੇ ਅੱਧ ਵਿਚਾਲੇ ਛੱਡੀ ਬੈਠਕ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਵਿਵਾਦਮਈ ਅਮਰੀਕੀ-ਮੈਕਸੀਕੋ ਸੀਮਾ ਕੰਧ ਯੋਜਨਾ ਲਈ ਰਾਸ਼ੀ ਦਿੱਤੇ ਜਾਣ ਤੋਂ ਇਨਕਾਰ ਕਰਨ ਦੇ ਬਾਅਦ ਉੱਚ ਡੈਮੋਕ੍ਰੇਟਿਕ ਨੇਤਾਵਾਂ ਨੈਨਸੀ ਪੇਲੋਸੀ ਅਤੇ ਚੱਕ ਸ਼ੁਮਰ ਨਾਲ ਬੈਠਕ ਅੱਧ ਵਿਚਾਲੇ ਹੀ ਛੱਡ ਕੇ ਚਲੇ ਗਏ। ਟਰੰਪ ਇਸ ਕੰਧ ਦੇ ਨਿਰਮਾਣ ਲਈ 5.7 ਅਰਬ ਡਾਲਰ ਦੀ ਰਾਸ਼ੀ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਟਰੰਪ ਨੇ ਵਿਰੋਧੀ ਧਿਰ ਦੀ ਪਾਰਟੀ ਦੇ ਫੰਡ ਦੀ ਵੰਡ ਲਈ ਰਾਜ਼ੀ ਨਾ ਹੋਣ ਦੀ ਸਥਿਤੀ ਵਿਚ ਕੌਮੀ ਐਮਰਜੈਂਸੀ ਲਾਗੂ ਕਰਨ ਦੀ ਧਮਕੀ ਦਿੱਤੀ ਸੀ ਤਾਂ ਜੋ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿਚ ਆਉਣ ਤੋਂ ਰੋਕਣ ਲਈ ਕੰਧ ਜਾਂ ਅਵਰੋਧਕ ਬਣਾਉਣ ਦੀ ਆਪਣੀ ਯੋਜਨਾ ਨੂੰ ਲਾਗੂ ਕਰ ਸਕਣ।

ਟਰੰਪ ਨੇ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਅਤੇ ਸੈਨੇਟ ਵਿਚ ਘੱਟ ਗਿਣਤੀ ਦੇ ਨੇਤਾ ਚੱਕ ਸ਼ੁਮਰ ਤੋਂ ਪੁੱਛਿਆ ਕਿ ਜੇ ਅੰਸ਼ਕ ਰੂਪ ਨਾਲ ਬੰਦ ਪਏ ਸਰਕਾਰੀ ਕੰਮਕਾਜ ਨੂੰ ਮੁੜ ਸ਼ੁਰੂ ਕਰ ਦਿੱਤਾ ਜਾਵੇ ਤਾਂ ਕੀ ਆਉਣ ਵਾਲੇ ਦਿਨਾਂ ਵਿਚ ਸੀਮਾ ਕੰਧ ਲਈ ਰਾਸ਼ੀ ਨਿਰਧਾਰਿਤ ਕੀਤੇ ਜਾਣ ਦੇ ਕਦਮ ਦਾ ਸਮਰਥਨ ਕਰਨਗੇ। ਪੇਲੋਸੀ ਨੇ ਜਦੋਂ ਇਸ ਦਾ ਜਵਾਬ ‘ਨਹੀਂ’ ਵਿਚ ਦਿੱਤਾ ਤਾਂ ਟਰੰਪ ਨਾਰਾਜ਼ ਹੋ ਗਏ। ਨਾਰਾਜ਼ ਟਰੰਪ ਨੇ ਟਵੀਟ ਕੀਤਾ,”ਮੈਂ ਚੱਕ ਅਤੇ ਨੈਨਸੀ ਨਾਲ ਬੈਠਕ ਅੱਧ ਵਿਚਾਲੇ ਹੀ ਛੱਡ ਕੇ ਆ ਗਿਆ। ਸਮੇਂ ਦੀ ਪੂਰੀ ਬਰਬਾਦੀ ਸੀ। ਮੈਂ ਪੁੱਛਿਆ ਕਿ ਜੇ ਅਸੀਂ ਕੰਮਕਾਜ ਮੁੜ ਸ਼ੁਰੂ ਕਰ ਦਈਏ ਤਾਂ 30 ਦਿਨ ਵਿਚ ਕੀ ਤੁਸੀਂ ਕੰਧ ਜਾਂ ਸਟੀਲ ਅਵਰੋਧਕ ਸਮੇਤ ਸੀਮਾ ਸੁਰੱਖਿਆ ਨੂੰ ਮਨਜ਼ੂਰੀ ਦੇਣਗੇ? ਨੈਨਸੀ ਨੇ ਕਿਹਾ ਕਿ ਨਹੀਂ। ਮੈਂ ਅਲਵਿਦਾ ਕਹਿ ਦਿੱਤਾ। ਹੁਣ ਹੋਰ ਕੁਝ ਨਹੀਂ ਕੀਤਾ ਜਾ ਸਕਦਾ।”

Leave a Reply

Your email address will not be published. Required fields are marked *