ਆਸਟ੍ਰੇਲੀਆ ਸੜਕ ਹਾਦਸੇ ‘ਚ ਮਰੇ ਨੌਜਵਾਨ ਦਾ ਇਸ ਮਹੀਨੇ ਹੋਣਾ ਸੀ ਵਿਆਹ

ਫਰੀਦਕੋਟ (ਜਗਤਾਰ) – ਸਾਡੇ ਨੌਜਵਾਨ ਵਿਦੇਸ਼ਾਂ ‘ਚ ਰੋਜ਼ੀ ਰੋਟੀ ਕਮਾਉਣ ਦੀ ਖਾਤਰ ਦਿਨ ਰਾਤ ਇਕ ਕਰ ਦਿੰਦੇ ਹਨ ਪਰ ਜਦੋਂ ਕਦੇ ਉਨ੍ਹਾਂ ਨਾਲ ਵਿਦੇਸ਼ਾਂ ‘ਚ ਕੋਈ ਬੁਰੀ ਘਟਨਾ ਵਾਪਰ ਜਾਂਦੀ ਹੈ ਤਾਂ ਸਭ ਦੇ ਹਿਰਦੇ ਵਲੂੰਦਰੇ ਜਾਂਦੇ ਹਨ। ਇਸੇ ਤਰ੍ਹਾਂ ਦੀ ਘਟਨਾ ਫਰੀਦਕੋਟ ਦੇ ਪਿੰਡ ਸੁਰਘੂਰੀ ਦੇ 24 ਸਾਲਾ ਨੌਜਵਾਨ ਨਾਲ ਵਾਪਰੀ ਹੈ। ਦੱਸ ਦੇਈਏ ਕਿ ਉਕਤ ਨੌਜਵਾਨ ਦੀ ਆਸਟ੍ਰੇੇਲੀਆ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ ਅੱਜ ਪੰਜਾਬ ‘ਚ ਪਹੁੰਚ ਰਹੀ ਹੈ। ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਬਰਾੜ ਪੁੱਤਰ ਗੁਰਚਰਨ ਸਿੰਘ ਵਜੋਂ ਹੋਈ ਹੈ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਜਤਿੰਦਰ ਸਿੰਘ ਪੈਸੇ ਕਮਾਉਣ ਲਈ 2012 ‘ਚ ਸਟੱਡੀ ਬੇਸ ‘ਤੇ ਆਸਟ੍ਰੇਲੀਆ ਗਿਆ ਹੋਇਆ ਸੀ। ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਜਾਣ ਕਾਰ

Leave a Reply

Your email address will not be published. Required fields are marked *