CES 2019: Asus ਨੇ ਲਾਂਚ ਕੀਤੀ ਕ੍ਰੋਮਬੁੱਕ ਦੀ ਨਵੀਂ ਰੇਂਜ

ਗੈਜੇਟ ਡੈਸਕ—ਚੀਨ ਦੀ ਫੋਨ ਨਿਰਮਾਤਾ ਕੰਪਨੀ ਅਸੂਸ ਨੇ ਸੀ.ਈ.ਐੱਸ.2019 ‘ਚ ਕ੍ਰੋਮਬੁੱਕਸ ਦੀ ਨਵੀਂ ਰੇਂਜ ਲਾਂਚ ਕੀਤੀ ਹੈ। ਇਸ ਦੌਰਾਨ ਕੰਪਨੀ ਨੇ 4 ਕ੍ਰੋਮ ਓ.ਐੱਸ. ਪਾਵਰਡ ਡਿਵਾਈਸ ਲਾਂਚ ਕੀਤੀ। ਆਸੂਸ ਨੇ ਇਨ੍ਹਾਂ ਪ੍ਰੋਡਕਟਸ ਨੂੰ ਏਜੂਕੇਸ਼ਨ ਮਾਰਕੀਟ ਨੂੰ ਧਿਆਨ ‘ਚ ਰੱਖ ਕੇ ਬਣਾਇਆ ਹੈ। ਇਸ ਤੋਂ ਇਲਾਵਾ ਕੰਪਨੀ ਇਕ ਟੈਬਲੇਟ ਵੀ ਲਾਂਚ ਕਰ ਰਹੀ ਹੈ ਜੋ ਗੂਗਲ ਦੇ ਕ੍ਰੋਮ ਆਪਰੇਟਿੰਗ ਸਿਸਟਮ ‘ਤੇ ਕੰਮ ਕਰਦੀ ਹੈ।

ਕ੍ਰੋਮਬੁੱਕ ਫਲਿੱਪ ਸੀ214
ਕ੍ਰੋਮਬੁੱਕ ਫਲਿੱਪ ਸੀ214 ਮਾਡਲ ਸੀ213 ਦਾ ਸਕਸੈਸਰ ਹੈ। ਇਹ ਇਕ 2 ਇਨ 1 ਨੋਟਬੁੱਕ ਹੈ। ਇਸ ਡਿਵਾਈਸ ‘ਚ 11.6 ਇੰਚ ਦੀ ਡਿਸਪਲੇਅ ਮੌਜੂਦ ਹੈ ਜਿਸ ਦੇ ਨਾਲ 360 ਡਿਗਰੀ ਹਿੰਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਡਿਵਾਈਸ ‘ਚ dual-core Intel Celeron ਪ੍ਰੋਸੈਸਰ ਦਿੱਤਾ ਗਿਆ ਹੈ। ਸਟੋਰੇਜ਼ ਦੀ ਗੱਲ ਕਰੀਏ ਤਾਂ ਇਸ ਡਿਵਾਈਸ ‘ਚ  8GB RAM ਅਤੇ 64GB ਇੰਟਰਨਲ ਸਟੋਰੇਜ ਦਿੱਤੀ ਗਈ ਹੈ।

PunjabKesari

ਕ੍ਰੋਮਬੁੱਕ ਸੀ204 ਅਤੇ ਸੀ403
ਕ੍ਰੋਮਬੁੱਕ ਸੀ204 ਇਕ ਐਂਟਰੀ ਲੇਵਲ ਕ੍ਰੋਮਬੁੱਕ ਹੈ। ਇਸ ਕ੍ਰੋਮਬੁੱਕ ‘ਚ 11.6 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜੋ ਟੱਚ ਅਤੇ ਨਾਲ ਟੱਚ ਦੋਵਾਂ ਫੀਚਰਸ ਨਾਲ ਲੈਸ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਹ ਡਿਵਾਈਸ Intel Celeron ਪ੍ਰੋਸੈਸਰ ਨਾਲ ਲੈਸ ਹੈ। ਸੀ204 ‘ਚ 4ਜੀ.ਬੀ. ਰੈਮ ਅਤੇ ਇੰਟਰਨਲ ਸਟੋਰੇਜ 32 ਜੀ.ਬੀ. ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਡਿਵਾਈਸ ‘ਚ ਯੂ.ਐੱਸ.ਬੀ. ਟਾਈਪ-ਸੀ ਅਤੇ ਦੋ ਯੂ.ਐੱਸ.ਬੀ. ਟਾਈਪ-ਏ ਮੌਜੂਦ ਹੈ। ਕ੍ਰੋਮਬੁੱਕ ਸੀ403 ਦਾ ਡਿਜ਼ਾਈਨ ਕਾਫੀ ਹੱਦ ਤੱਕ ਸੀ204 ਵਰਗਾ ਹੀ ਹੈ ਪਰ ਇਸ ‘ਚ ਡਿਸਪਲੇਅ ਸਾਈਜ਼ 14 ਇੰਚ ਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਫੀਚਰਸ ਸੀ204 ਵਰਗੇ ਹੀ ਹਨ। ਸਿੰਗਲ ਚਾਰਜ ਤੋਂ ਬਾਅਦ ਇਸ ਕ੍ਰੋਮਬੁੱਕ ਦੀ ਬੈਟਰੀ ਲਾਈਫ 11 ਘੰਟਿਆਂ ਦੀ ਹੈ।

PunjabKesari

ਕ੍ਰੋਮਬੁੱਕ ਟੈਬਲੇਟ ਸੀ.ਟੀ.100
ਇਹ ਇਕ ਕ੍ਰੋਮ ਆਪਰੇਟਿੰਗ ਸਿਸਟਮ ਨਾਲ ਲੈਸ ਟੈਬਲੇਟ ਹੈ। ਇਸ ਤੋਂ ਪਹਿਲਾਂ Acer Chromebook Tab 10 ਅਤੇ  Google Pixel Slate  ਲਾਂਚ ਕੀਤੇ ਜਾ ਚੁੱਕੇ ਹਨ। ਇਹ ਟੈਬਲੇਟ ‘ਚ 4ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ, ਮਾਈਕ੍ਰੋ ਐੱਸ.ਡੀ. ਸਪਾਰਟ, ਯੂ.ਐੱਸ.ਬੀ. ਟਾਈਪ-ਸੀ ਪੋਰਟ ਨਾਲ ਲੈਸ ਹੈ। ਡਿਵਾਈਸ ਦਾ ਵਜ਼ਨ 568 ਗ੍ਰਾਮ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ – ਮੁਫ਼ਤ ਰਿਜਿਸਟ੍ਰੇਸ਼ਨ ਕਰੇ

Leave a Reply

Your email address will not be published. Required fields are marked *