ਜਿਓ ਨੇ ਐਂਡਰਾਇਡ ਲਈ ਲਾਂਚ ਕੀਤਾ ਪਹਿਲੀ ਭਾਰਤੀ ਬ੍ਰਾਊਜ਼ਰ

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਐਂਡਰਾਇਡ ਯੂਜ਼ਰਜ਼ ਲਈ ਪਹਿਲਾਂ ਵੈੱਬ ਬ੍ਰਾਊਜ਼ਰ ਲਾਂਚ ਕਰ ਦਿੱਤਾ ਹੈ। ਨਵੇਂ ਬ੍ਰਾਊਜ਼ਰ ਦਾ ਨਾਂ ‘ਜਿਓ ਬ੍ਰਾਊਜ਼ਰ’ ਹੈ ਅਤੇ ਕੰਪਨੀ ਦਾ ਕਹਿਣਾ ਹੈ ਕਿ ਭਾਰਤੀ ਯੂਜ਼ਰਜ਼ ਨੂੰ ਦੇਖਦੇ ਹੋਏ ਇਸ ਬ੍ਰਾਊਜ਼ਰ ਨੂੰ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਇਹ ਬ੍ਰਾਊਜ਼ਰ ਕਾਫੀ ਲਾਈਟ, ਤੇਜ਼ ਅਤੇ ਇਸਤੇਮਾਲ ਕਰਨ ’ਚ ਆਸਾਨ ਹੈ। ਉਥੇ ਹੀ ਇਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ।

PunjabKesari

ਪਲੇਅ ਸਟੋਰ ਮੁਤਾਬਕ, ਯੂਜ਼ਰਜ਼ ਇਸ ਬ੍ਰਾਊਜ਼ਰ ਦੀ ਮਦਦ ਨਾਲ ਲੇਟੈਸਟ ਵੀਡੀਓ ਅਤੇ ਨਿਊਜ਼ ਪੜ ਸਕਦੇ ਹਨ। ਬ੍ਰਾਊਜ਼ਰ 8 ਭਾਰਤੀ ਭਾਸ਼ਾਵਾਂ ’ਚ ਆਉਂਦਾ ਹੈ ਜਿਸ ਵਿਚ ਹਿੰਦੀ, ਗੁਜਰਾਤੀ, ਮਰਾਠੀ, ਤਮਿਲ, ਤੇਲਗੂ, ਮਲਿਆਲਮ, ਕਨੰੜ ਅਤੇ ਬੰਗਾਲੀ ਸ਼ਾਮਲ ਹੈ। ਯੂਜ਼ਰਜ਼ ਇਸ ਦੌਰਾਨ ਲੋਕਲ ਨਿਊਜ਼ ਕੈਟਾਗਿਰੀ ਨੂੰ ਕਸਟਮਾਈਜ਼ ਵੀ ਕਰ ਸਕਦੇ ਹਨ। ਦੂਜੇ ਫੀਚਰਜ਼ ਦੀ ਗੱਲ ਕਰੀਏ ਤਾਂ ਤੁਸੀਂ ਸਿੱਧੇ ਕਿਸੇ ਵੀ ਵੈੱਬਸਾਈਟ ’ਤੇ ਜਾ ਸਕਦੇ ਹੋ, ਉਥੇ ਹੀ ਪ੍ਰਾਈਵੇਟ ਬ੍ਰਾਊਜ਼ਿੰਗ ਦੀ ਮਦਦ ਨਾਲ ਗੁਮਨਾਮ ਬ੍ਰਾਊਜ਼ਿੰਗ ਨੂੰ ਵੀ ਚੁਣ ਸਕਦੇ ਹੋ। ਜਦੋਂਕਿ ਆਪਣੇ ਦੋਸਤਾਂ ਦੇ ਨਾਲ ਵੀਡੀਓ ਅਤੇ ਨਿਊਜ਼ ਨੂੰ ਵੀ ਸ਼ੇਅਰ ਕਰ ਸਕਦੇ ਹੋ।

PunjabKesari

ਡਿਵੈਲਪਰਾਂ ਨੇ ਵੀ ਡਾਊਲੋਡ ਅਤੇ ਹਿਸਟਰੀ ਮੈਨੇਜ ਕਰਨ ਦਾ ਵੀ ਆਪਸ਼ਨ ਦਿੱਤਾ ਹੈ। ਰਿਲਾਇੰਸ ਜਿਓ ਆਪਣੇ ਯੂਜ਼ਰਜ਼ ਨੂੰ ਇਹ ਵੀ ਆਪਸ਼ਨ ਦੇ ਰਹੀ ਹੈ, ਜਿਥੇ ਤੁਸੀਂ ਐਪ ਦੇ ਅੰਦਰ ਹੀ ਕੁਮੈਂਟ ਕਰ ਸਕਦੇ ਹੋ। ਇਹ ਐਪ ਫਿਲਹਾਲ ਆਈ.ਓ.ਐੱਸ. ਲਈ ਉਪਲੱਬਧ ਨਹੀਂ ਹੈ ਪਰ ਇਸ ਜਲਦੀ ਹੀ ਆਈ.ਓ.ਐੱਸ. ’ਤੇ ਵੀ ਲਾਂਚ ਕੀਤਾ ਜਾ ਸਕਦਾ ਹੈ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ – ਮੁਫ਼ਤ ਰਿਜਿਸਟ੍ਰੇਸ਼ਨ ਕਰੇ

Leave a Reply

Your email address will not be published. Required fields are marked *