ਇਸ ਨਵੀਂ ਤਕਨੀਕ ਨਾਲ 10 ਫੀਸਦੀ ਵਧ ਜਾਵੇਗੀ ਹੋਂਡਾ Activa ਦੀ ਮਾਈਲੇਜ

ਆਟੋ ਡੈਸਕ– ਹੋਂਡਾ ਟੂ-ਵ੍ਹੀਲਰਜ਼ ਇਕ ਅਜਿਹੀ ਤਕਨੀਕ ’ਤੇ ਕੰਮ ਕਰ ਰਹੀ ਹੈ ਜਿਸ ਨਾਲ ਤੁਹਾਡੇ ਸਕੂਟਰ ਦੀ ਮਾਈਲੇਜ ਨੂੰ 10 ਫੀਸਦੀ ਤਕ ਵਧਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਜਪਾਨ ਦੀ ਦਿੱਗਜ ਟੂ-ਵ੍ਹੀਲਰ ਕੰਪਨੀ ਨੇ 110 ਸੀਸੀ ਅਤੇ 125 ਸੀਸੀ ਦੀ ਫਿਊਲ ਐਫਿਸ਼ੀਐਂਸੀ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦਾ ਟੀਚਾ ਇਸ ਤਕਨੀਕੀ ਬਦਲਾਅ ਦੇ ਨਾਲ ਮਾਈਲੇਜ ’ਚ 10 ਫੀਸਦੀ ਤਕ ਵਾਧਾ ਕਰਨਾ ਹੈ। ਦੱਸ ਦੇਈਏ ਕਿ ਇਸ ਤਕਨੀਕ ਨੂੰ ਆਟੋਮੋਬਾਇਲ ਦੀ ਬਿਹਤਰੀਨ ਟੈਕਨਾਲੋਜੀ ’ਚ ਸ਼ਾਮਲ ਕੀਤਾ ਜਾਂਦਾ ਹੈ। ਯਾਨੀ ਆਉਣ ਵਾਲੇ ਸਮੇਂ ’ਚ ਹੋਂਡਾ ਐਕਟਿਵਾ ਚਲਾਉਣ ਵਾਲਿਆਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ।

ਫਿਊਲ ਇੰਜੈਕਸ਼ਨ
ਫਿਊਲ ਇੰਜੈਕਸ਼ਨ ਦੋ ਪ੍ਰਕਾਰ ਦਾ ਹੁੰਦਾ ਹੈ, D-MPFi ਅਤੇ i-MPFi, D-MPFi ’ਚ ਸਿਲੰਡਰ ਪਹਿਲਾਂ ਹਵਾ ਨੂੰ ਲੈਂਦਾ ਹੈ, ਜਿਸ ਨੂੰ ਉਹ ECU (ਇਲੈਕਟ੍ਰੋਨਿਕ ਕੰਟਰੋਲ ਯੂਨਿਟ) ਨੂੰ ਭੇਜਦਾ ਹੈ। ਉਸ ਤੋਂ ਬਾਅਦ ਇੰਜਣ ਨਾਲ ਜੁੜਿਆ ਆਰ.ਪੀ. ਸੈਂਸਰ ਵੀ ECU ਨੂੰ ਸਿਗਨਲ ਦਿੰਦਾ ਹੈ। ECU ਇਸ ਤੋਂ ਬਾਅਦ ਇੰਜੈਕਟ ਨੂੰ ਗੈਸੋਲੀਨ ਨੂੰ ਇੰਜੈਕਟ ਕਰਨ ਲਈ ਸਿਗਨਲ ਭੇਜਦਾ ਹੈ।

ਦੱਸ ਦੇਈਏ ਕਿ ਐਕਟਿਵਾ ਅਕਤੂਬਰ 2018 ’ਚ ਦੋ ਕਰੋੜ ਵਿਕਰੀ ਅੰਕੜੇ ਨੂੰ ਪਾਰ ਕਰ ਗਿਆ ਸੀ। ਇਸ ਨਾਲ ਇਹ ਦੇਸ਼ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਟੂ-ਵ੍ਹੀਲਰ ਬਣ ਗਿਆ ਹੈ। ਅਜਿਹੇ ’ਚ ਦੇਖਣਾ ਹੋਵੇਗਾ ਕਿ ਕਦੋਂ ਤਕ ਕੰਪਨੀ ਇਸ ਤਕਨੀਕ ਨੂੰ ਐਕਟਿਵਾ ’ਚ ਸ਼ਾਮਲ ਕਰਨ ’ਚ ਕਾਮਯਾਬ ਹੁੰਦੀ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ – ਮੁਫ਼ਤ ਰਿਜਿਸਟ੍ਰੇਸ਼ਨ ਕਰੇ

Leave a Reply

Your email address will not be published. Required fields are marked *