ਆਨਰ ਨੇ ਲਾਂਚ ਕੀਤਾ Play 8A, ਜਾਣੋ ਕੀਮਤ ਤੇ ਫੀਚਰ

ਗੈਜੇਟ ਡੈਸਕ– ਹੁਵਾਵੇਈ ਦੇ ਸਬ ਬ੍ਰਾਂਡ ਆਨਰ ਨੇ ਚੀਨ ’ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨਵੇਂ ਡਿਵਾਈਸ ਨੂੰ Honor Play 8A ਨਾਂ ਨਾਲ ਲਾਂਚ ਕੀਤਾ ਹੈ। ਚਾਈਨੀਜ਼ ਈ-ਕਾਮਰਸ ਵੈੱਬਸਾਈਟ ’ਤੇ ਇਹ ਸਮਾਰਟਫੋਨ $119 ਤੋਂ $129 ਦੀ ਕੀਮਤ ’ਤੇ ਪ੍ਰੀ-ਆਰਡਰ ਲਈ ਉਪਲੱਬਧ ਹੈ। MobileCryptoTech ਦੀ ਰਿਪੋਰਟ ਮੁਤਾਬਕ, ਪਲੇਅ 8ਏ ਕਾਫੀ ਹੱਦ ਤਕ ਸ਼ਾਓਮੀ ਮੀ ਪਲੇਅ ਵਰਗਾ ਹੀ ਹੈ ਜਿਸ ਨੂੰ ਹਾਲ ਹੀ ’ਚ ਲਾਂਚ ਕੀਤਾ ਗਿਆ ਸੀ। ਹਾਲਾਂਕਿ ਪਲੇਅ 8ਏ ’ਚ ਮੀ ਪਲੇਅ ਦੇ ਮੁਕਾਬਲੇ ਬੈਕ ’ਚ ਫਿੰਗਰਪ੍ਰਿੰਟ ਸਕੈਨਰ ਨਹੀਂ ਹੈ। ਇਸ ਤੋਂ ਇਲਾਵਾ ਪਲੇਅ 8ਏ ’ਚ ਸਿੰਗਲ ਕੈਮਰਾ ਹੀ ਦਿੱਤਾ ਗਿਆ ਹੈ।

Honor Play 8A ਦੇ ਫੀਚਰਜ਼
ਫੋਨ ’ਚ 6.09 ਇੰਚ ਦਾ ਆਈ.ਪੀ.ਐੱਸ. ਡਿਸਪਲੇਅ ਐੱਚ.ਡੀ.+ ਪੈਨਲ ਹੈ ਜਿਸ ਦਾ ਰੈਜ਼ੋਲਿਊਸ਼ਨ 1,560×720 ਪਿਕਸਲ ਦਾ ਹੈ। ਫੋਨ ’ਚ ਵਾਟਰਡ੍ਰਾਪ ਨੌਚ ਸਟਾਈਲ ਦਿੱਤਾ ਗਿਆ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਪੀ35 SoC ਦੇ ਨਾਲ ਆਕਟਾ-ਕੋਰ ਸੀ.ਪੀ.ਯੂ., 3 ਜੀ.ਬੀ. ਰੈਮ ਹੈ। ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ 13 ਮੈਗਾਪਿਕਸਲ ਦਾ ਕੈਮਰਾ ਅਤੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਹੈ।

ਫੋਨ ਨੂੰ ਪਾਵਰ ਦੇਣ ਲਈ 3,020mAh ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਸਮਾਰਟਫੋਨ ਐਂਡਰਾਇਡ 9 ਪਾਈ ਬੇਸਡ EMUI 9.0 OS ’ਤੇ ਚੱਲਦਾ ਹੈ। ਕਨੈਕਟੀਵਿਟੀ ਲਈ ਫੋਨ ’ਚ ਬਲੂਟੁੱਥ, ਵਾਈ-ਫਾਈ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੈ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ – ਮੁਫ਼ਤ ਰਿਜਿਸਟ੍ਰੇਸ਼ਨ ਕਰੇ

Leave a Reply

Your email address will not be published. Required fields are marked *