ਇਸ ਦੇਸ਼ ‘ਚ ਕ੍ਰਿਸਮਸ ਦਾ ਜਸ਼ਨ ਹੁੰਦਾ ਹੈ ‘ਬਹੁਤ ਖਾਸ’

ਵੈਟੀਕਨ ਸਿਟੀ (ਬਿਊਰੋ)— ਦੁਨੀਆ ਭਰ ਵਿਚ ਕ੍ਰਿਸਮਸ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਹਨ। ਪਰ ਇਕ ਦੇਸ਼ ਅਜਿਹਾ ਵੀ ਹੈ ਜਿੱਥੇ ਕ੍ਰਿਸਮਸ ਦਾ ਜਸ਼ਨ ਬਹੁਤ ਖਾਸ ਹੁੰਦਾ ਹੈ। ਇਟਲੀ ਦੇ 3.2 ਕਿਲੋਮੀਟਰ ਬਾਰਡਰ ਨਾਲ ਘਿਰੀ ਵੈਟੀਕਨ ਸਿਟੀ ਵਿਚ ਕ੍ਰਿਸਮਸ ਦਾ ਜਸ਼ਨ ਬਹੁਤ ਖਾਸ ਹੁੰਦਾ ਹੈ। ਵੈਟੀਕਨ ਸਿਟੀ ਕਈ ਮਾਮਲਿਆਂ ਵਿਚ ਦੁਨੀਆ ਦਾ ਅਨੋਖਾ ਦੇਸ਼ ਹੈ। ਦੁਨੀਆ ਦੇ ਇਸ ਸਭ ਤੋਂ ਛੋਟੇ ਦੇਸ਼ ਦਾ ਖੇਤਰਫਲ ਸਿਰਫ 100 ਏਕੜ ਹੈ। ਇੱਥੋਂ ਦਾ ਸ਼ਾਸਨ ਪੋਪ ਦੇ ਹੱਥਾਂ ਵਿਚ ਹੁੰਦਾ ਹੈ। ਪੋਪ ਦੇ ਰੋਮਨ ਕੈਥੋਲਿਕ ਚਰਚ ਦੇ ਮੁਖੀ ਹੋਣ ਦੇ ਕਾਰਨ ਇਸ ਦੇਸ਼ ਦਾ ਬਹੁਤ ਮਹੱਤਵ ਹੈ।

ਵੈਟੀਕਨ ਸਿਟੀ ਵਿਚ ਮਨਾਈ ਜਾਣ ਵਾਲੀ ਕ੍ਰਿਸਮਸ ਦੇ ਜਸ਼ਨ ਵਿਚ ਸ਼ਾਮਲ ਹੋਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਇਸ ਦੇ ਇਲਾਵਾ ਹੋਰ ਮੌਕਿਆਂ ‘ਤੇ ਧਾਰਮਿਕ ਲੋਕ ਸੈਂਟ ਪੀਟਰਸਬਰਗ ਵਿਚ ਇਕੱਠੇ ਹੁੰਦੇ ਹਨ। ਵੈਟੀਕਲ ਸਿਟੀ ਦੀ ਆਬਾਦੀ ਕਰੀਬ 1,000 ਹੈ, ਜਿਸ ਵਿਚ ਜ਼ਿਆਦਾਤਰ ਗਿਣਤੀ ਵੱਖ-ਵੱਖ ਦੇਸ਼ਾਂ ਤੋਂ ਆਏ ਪਾਦਰੀਆਂ ਅਤੇ ਨਨਜ਼ ਦੀ ਹੈ। ਇੱਥੇ ਸੈਂਟ ਪੀਟਰਜ਼ ਬਾਸੀਲੀਕਾ ਹੈ ਜੋ ਈਸਾਈਆਂ ਦੇ ਪ੍ਰਮੁੱਖ ਧਾਰਮਿਕ ਸਥਲ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।

ਇੰਨ੍ਹਾ ਛੋਟਾ ਦੇਸ਼ ਹੋਣ ਦੇ ਬਾਵਜੂਦ ਇੱਥੋਂ ਦਾ ਪ੍ਰਸ਼ਾਸਨ ਦੂਜੇ ਦੇਸ਼ਾਂ ਵਾਂਗ ਹੀ ਕੰਮ ਕਰਦਾ ਹੈ। ਵੈਟੀਕਨ ਸਿਟੀ ਪਾਸਪੋਰਟ ਵੀ ਜਾਰੀ ਕਰਦਾ ਹੈ। ਇਸ ਦਾ ਆਪਣਾ ਰਾਸ਼ਟਰੀ ਗੀਤ ਅਤੇ ਝੰਡਾ ਹੈ। ਭਾਵੇਂਕਿ ਵੈਟੀਕਨ ਸਿਟੀ ਵਿਚ ਟੈਕਸ ਨਹੀਂ ਲਿਆ ਜਾਂਦਾ ਪਰ ਮਿਊਜ਼ੀਅਮ ਦਾਖਲਾ ਫੀਸ, ਸਟੌਪ ਅਤੇ ਯੋਗਦਾਨ ਨਾਲ ਇਸ ਦੇਸ਼ ਨੂੰ ਆਮਦਨ ਹੁੰਦੀ ਹੈ। 1800 ਅਤੇ 1900 ਦੇ ਦਹਾਕੇ ਵਿਚ ਪੋਪ ਨੇ ਵੈਟੀਕਨ ਸਿਟੀ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਸਬੰਧੀ ਚਰਚ ਅਤੇ ਇਟਲੀ ਸਰਕਾਰ ਵਿਚਕਾਰ ਝਗੜਾ ਵੀ ਹੋਇਆ ਸੀ ਅਤੇ ਇਸ ਦੌਰਾਨ ਪੋਪ ਨੇ ਇਟਲੀ ਦੀ ਅਥਾਰਿਟੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਆਖਿਰਕਾਰ ਵੈਟੀਕਨ ਇਟਲੀ ਦੇ ਕੰਟਰੋਲ ਦੇ ਬਾਹਰ ਹੀ ਰਿਹਾ। ਬਾਅਦ ਵਿਚ ਸਾਲ 1929 ਵਿਚ ਇਟਲੀ ਦੇ ਸ਼ਾਸਕ ਅਤੇ ਕੈਥੋਲਿਕ ਚਰਚ ਵਿਚਕਾਰ ਸਮਝੌਤਾ ਸੰਧੀ ਹੋਈ ਸੀ।

Leave a Reply

Your email address will not be published. Required fields are marked *