Honda ਨੇ ਲਾਂਚ ਕੀਤੀਆਂ 2019 ਮਾਡਲ ਵਾਲੀਆਂ ਬਾਈਕਸ, ਬੁਕਿੰਗ ਸ਼ੁਰੂ

ਆਟੋ ਡੈਸਕ- ਹੌਂਡਾ 2 ਵ੍ਹੀਲਰਸ ਨੇ ਭਾਰਤ ‘ਚ ਆਪਣੇ 2019 CBU ਮਾਡਲ (ਕੰਪਲੀਟਲੀ ਬਿਲਟ ਯੂਨਿਟ) ਦੀ ਲਾਈਨ-ਅਪ ਲਾਂਚ ਕਰ ਦਿੱਤੀ ਹੈ। ਇਨ ਲਾਈਨ-ਅਪ ‘ਚ 2019 Honda CB1000R+,2019 Honda CB1000R+, Honda Gold Wing Tour DCT, Honda CBR1000RR Fireblade ਤੇ Honda CBR1000RR Fireblade SP ਸ਼ਾਮਲ ਹਨ।

ਭਾਰਤ ‘ਚ 2019 CBU (ਕੰਪਲੀਟਲੀ ਬਿਲਟ ਯੂਨੀਟ) ਲਾਈਨ-ਅਪ ਦੀ ਬੂਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ‘ਚ 2019 ਹੌਂਡਾ CB1000R+, ਹੌਂਡਾ ਗੋਲਡ ਵਿੰਗ ਟੂਅਰ DCT, ਹੌਂਡਾ CBR1000RR ਫਾਇਰਬਲੇਡ ਤੇ ਹੌਂਡਾ CBR1000RR ਫਾਇਰਬਲੇਡ SP ਸ਼ਾਮਲ ਹਨ। 2019 ਫੁਲੀ ਇੰਪੋਰਟਿਡ ਮਾਡਲਸ ਦੀ ਬੂਕਿੰਗ ਐਕਸਕਲੂਜ਼ਿਵ ਦਿੱਲੀ ਤੇ ਮੁੰਬਈ ‘ਚ ਮੌਜੂਦ ਹੌਂਡਾ ਵਿੰਗ ਵਰਲਡ ਸੇਲਸ ਐਂਡ ਸਰਵਿਸ ਆਊਟਲੇਟਸ ‘ਚ ਸ਼ੁਰੂ ਹੋ ਚੁਕੀ ਹੈ। ਹੌਂਡਾ ਨੇ ਆਪਣੇ ਨੇਕੇਡ CB1000R+ ਤੋਂ ਲੈ ਕੇ ਸੁਪਰਸਪੋਰਟ CBR1000RR ਫਾਇਰਬਲੇਡ ਤੇ ਫਾਇਰਬਲੇਡ SP ਦੀ 2019 CBU ਲਾਈਨ-ਅਪ ਰੇਂਜ ਨੂੰ ਪੂਰੀ ਤਰ੍ਹਾਂ ਅਪਡੇਟ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਗੋਲਡ ਵਿੰਗ ਟੂਅਰ DCT ਨੂੰ ਆਟੋਮੈਟਿਕ ਗਿਅਰਬਾਕਸ ਦੇ ਨਾਲ ਅਪਡੇਟ ਕਰ ਦਿੱਤਾ ਹੈ।

2019 CBU ਇੰਪੋਰਟ ਲਾਈਨ-ਅਪ ਦਾ ਐਲਾਨ ਕਰਦੇ ਹੋਏ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਇਵੇਟ ਲਿਮਟਿਡ ਦੇ ਸੇਲਸ ਐਂਡ ਮਾਰਕੀਟਿੰਗ, ਸੀਨੀਅਰ ਵਾਇਜ਼ ਪ੍ਰੈਜ਼ੀਡੈਂਟ, ਯਾਦਵਿੰਦਰ ਸਿੰਘ ਗੁਲਰਿਆ ਨੇ ਕਿਹਾ, 2019 ਮਾਡਲਸ ਨੂੰ ਨਵੇਂ ਫੀਚਰਸ ਤੇ ਅਪਗ੍ਰੇਡੇਸ਼ਨ ਦੇ ਨਾਲ ਅਪਡੇਟ ਕਰ ਦਿੱਤਾ ਗਿਆ ਹੈ।

ਹੌਂਡਾ ਦੀ ਲਿਟਰ-ਕਲਾਸ ਸੁਪਰਬਾਈਕ ਮਤਲਬ ਐਡੀਸ਼ਨ CBR1000RR ਫਾਇਰਬਲੇਡ ਹੁਣ ਵ੍ਹੀਲੀ ਕੰਟਰੋਲ ਸਿਸਟਮ ਦੇ ਨਾਲ ਆਉਂਦੀ ਹੈ ਅਤੇ ਇਸ ‘ਚ ਰਾਇਡ ਮੋਡ ਸਿਲੈਕਟ ਸਿਸਟਮ (RMSS), ਫੁੱਲ-ਕਲਰ TFT  ਸਕ੍ਰੀਨ ਦਿੱਤੀ ਗਈ ਹੈ ਜੋ ਕਿ ਹੌਂਡਾ ਦੇ ਮੋਟੋ ਜੀ. ਪੀ. ਮਸ਼ੀਨ RC213V-S ਸਟ੍ਰੀਟ ਲਿਗਲ ਵਰਜਨ ਨਾਲ ਪ੍ਰੇਰਿਤ ਹੈ। ਫਾਇਰਬਲੈਡ SP ‘ਚ ਇਲਾਵਾ ਸੈਮੀ- ਐਕਟਿਵ ਹੋਹਲਿੰਸ ਸਸਪੈਂਸ਼ਨ,  ਫਰੰਟ ‘ਚ 43mm M9X30 ਇੰਵਰਟਿਡ ਫਾਰਕਸ ਤੇ ਰੀਅਰ ‘ਚ TTX36 ਮੋਨੋਸ਼ਾਕ ਦਿੱਤਾ ਗਿਆ ਹੈ। 2019 ਹੌਂਡਾ CBR1000RR ਫਾਇਰਬਲੈਡ ਦੀ ਕੀਮਤ 16.43 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਹੈ।  ਉਥੇ ਹੀ 2019 ਹੌਂਡਾ CBR1000RR ਫਾਇਰਬਲੇਡ SP ਦੀ ਕੀਮਤ 19.28 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਹੈ। 2019 ਹੌਂਡਾ ਗੋਲਡ ਵਿੰਗ ਟੂਅਰ DCT ਦੀ ਕੀਮਤ 27.99 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਹੈ। ਇਸ ਤੋਂ ਇਲਾਵਾ ਹੌਂਡਾ CB1000R+ ਦੀ ਕੀਮਤ 14.46 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਗਈ ਹੈ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ – ਮੁਫ਼ਤ ਰਿਜਿਸਟ੍ਰੇਸ਼ਨ ਕਰ

Leave a Reply

Your email address will not be published. Required fields are marked *