ਵਟਸਐਪ ਨੇ iPhones ’ਚੋਂ ਹਟਾਇਆ ਸਟਿਕਰਜ਼ ਦਾ ਇਹ ਖਾਸ ਫੀਚਰ

ਗੈਜੇਟ ਡੈਸਕ– ਵਟਸਐਪ ਨੇ ਹਾਲ ਹੀ ’ਚ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਜ਼ ਲਈ ਸਟਿਕਰਜ਼ ਫੀਚਰ ਲਾਂਚ ਕੀਤਾ ਸੀ ਪਰ ਅਜਿਹਾ ਲੱਗਦਾ ਹੈ ਕਿ ਆਈਫੋਨ ਯੂਜ਼ਰਜ਼ ਨੂੰ ਸਟਿਕਰਜ਼ ਨਾਲ ਸੰਬੰਧਿਤ ਕੁਝ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟਿਕਰਜ਼ ਫੀਚਰ ਜਾਰੀ ਕਰਨ ਦੌਰਾਨ ਫੇਸਬੁੱਕ ਦੀ ਮਲਕੀਅਤ ਵਾਲੀ ਮੈਸੇਜਿੰਗ ਐਪ ਵਟਸਐਪ ਨੇ ਅਜਿਹੀ ਸੁਵਿਧੀ ਵੀ ਦਿੱਤੀ ਸੀ ਜਿਸ ਵਿਚ ਯੂਜ਼ਰਜ਼ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਵਧ ਤੋਂ ਵਧ ਸਟਿਕਰਜ਼ ਡਾਊਨਲੋਡ ਕਰ ਸਕਦੇ ਹਨ।

ਇਨ੍ਹਾਂ ਦੀ ਮਦਦ ਨਾਲ ਯੂਜ਼ਰਜ਼ ਆਪਣੀ ਸਟਿਕਰਜ਼ ਲਾਈਬ੍ਰੇਰੀ ਨੂੰ ਆਪਣੀ ਲੋੜ ਦੇ ਹਿਸਾਬ ਨਾਲ ਵਧਾ ਸਕਦੇ ਹਨ ਪਰ ਹੁਣ ਕੰਪਨੀ ਨੇ ਆਈ.ਓ.ਐੱਸ. ਯੂਜ਼ਰਜ਼ ਲਈ ਆਪਣੇ ਇਸ ਆਪਸ਼ਨ ਨੂੰ ਹਟਾ ਦਿੱਤਾ ਹੈ। ਸਰਵਰ ਸਾਈਡ ਅਪਡੇਟ ਤੋਂ ਬਾਅਦ ਕੰਪਨੀ ਨੇ ਜ਼ਿਆਦਾ ਤੋਂ ਜ਼ਿਆਦਾ ਸਟਿਕਰਜ਼ ਡਾਊਨਲੋਡ ਕਰਨ ਦੇ ਆਪਸ਼ਨ ਨੂੰ ਆਈ.ਓ.ਐੱਸ. ਯੂਜ਼ਰਜ਼ ਲਈ ਐਪ ਸਟੋਰ ਤੋਂ ਹਟਾ ਦਿੱਤਾ ਹੈ।

ਫੋਨਐਰੀਨਾ ਦੀ ਇਕ ਰਿਪੋਰਟ ਮੁਤਾਬਕ ਜੇਕਰ ਵਟਸਐਪ ਸਟਿਕਰ ਡਾਊਨਲੋਡ ਦੇ ਇਸ ਤਰੀਕੇ ਨੂੰ ਫਾਅਲੋ ਕਰਦਾ ਹੈ ਤਾਂ ਐਪ ਸਟੋਰ ’ਤੇ ਵੱਖ-ਵੱਖ ਸਟਿਕਰ ਐਪ ਦਾ ਹੜ੍ਹ ਜਾ ਜਾਵੇਗਾ। ਐਪਲ ਅਜਿਹਾ ਬਿਲਕੁਲ ਵੀ ਨਹੀਂ ਚਾਹੇਗੀ ਕਿਉਂਕਿ ਉਸ ਨੇ ਖੁਦ ਐਪ ਸਟੋਰ ਤੋਂ ਕਈ ਐਪਸ ਨੂੰ ਹਟਾ ਦਿੱਤਾ ਹੈ। ਇਕ ਇਹ ਵੀ ਕਾਰਨ ਹੋ ਸਕਦਾ ਹੈ ਜਿਸ ਕਾਰਨ ਵਟਸਐਪ ਨੇ ਜ਼ਿਆਦਾ ਸਟਿਕਰਜ਼ ਡਾਊਨਲੋਡ ਕਰਨ ਦੇ ਲਿੰਕ ਨੂੰ ਆਪਣੀ ਆਈ.ਓ.ਐੱਸ. ਐਪ ਤੋਂ ਹਟਾ ਦਿੱਤਾ ਹੋਵੇ।

ਹਾਲ ਹੀ ’ਚ ਅਜਿਹੀ ਖਬਰ ਆਈ ਸੀ ਕਿ ਵਟਸਐਪ ਨੇ ਆਪਣੇ ਆਈ.ਓ.ਐੱਸ. ਯੂਜ਼ਰਜ਼ ਲਈ ਇਕ ਨਵਾਂ ਫੀਚਰ ਰੋਲ ਆਊਟ ਕਰਨਾ ਸ਼ੁਰੂ ਕੀਤਾ ਹੈ ਜਿਸ ਕਾਰਨ ਯੂਜ਼ਰਜ਼ ਗਰੁੱਪ ’ਚ ਆਸਾਨੀ ਨਾਲ ਵੀਡੀਓ ਕਾਲ ਕਰ ਸਕਣਗੇ। ਪਿਛਲੇ ਕੁਝ ਸਮੇਂ ਤੋਂ ਇਹ ਫੀਚਰ ਬੀਟਾ ਫੇਸ ’ਚ ਹੈ ਅਤੇ ਹੁਣ ਇਸ ਨੂੰ ਆਈ.ਓ.ਐੱਸ. ਯੂਜ਼ਰਜ਼ ਲਈ ਰੋਲ ਆਊਟ ਕੀਤਾ ਜਾ ਰਿਹਾ ਹੈ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ – ਮੁਫ਼ਤ ਰਿਜਿਸਟ੍ਰੇਸ਼ਨ ਕਰੇ

 

Leave a Reply

Your email address will not be published. Required fields are marked *