ਪਾਕਿ ਨੇ ਸੀ.ਪੀ.ਸੀ. ਦਾ ਦਰਜਾ ਦੇਣ ਦੇ ਅਮਰੀਕਾ ਦੇ ਫੈਸਲੇ ਨੂੰ ਨਕਾਰਿਆ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਉਸ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਵਾਲੇ ਰਾਸ਼ਟਰਾਂ ਦੀ ਸੂਚੀ ਵਿਚ ਰੱਖਣ ਦੇ ਅਮਰੀਕਾ ਦੇ ਫੈਸਲੇ ਨੂੰ ‘ਇਕਪਾਸੜ ਅਤੇ ਸਿਆਸੀ ਰੂਪ ਤੋਂ ਪ੍ਰੇਰਿਤ’ ਕਰਾਰ ਦਿੱਤਾ ਹੈ। ਅਮਰੀਕਾ ਨੇ ਪਾਕਿਸਤਾਨ, ਚੀਨ, ਸਾਊਦੀ ਅਰਬ, ਮਿਆਂਮਾਰ, ਇਰੀਟ੍ਰੀਆ, ਈਰਾਨ, ਉੱਤਰੀ ਕੋਰੀਆ, ਸੂਡਾਨ, ਤਜਾਕਿਸਤਾਨ ਅਤੇ ਤੁਰਕਮੇਨਿਸਤਾਨ ਨੂੰ ਕਾਂਗਰਸ ਦੀ ਸਾਲਾਨਾ ਰਿਪੋਰਟ ਦੇ ਤਹਿਤ ਧਾਰਮਿਕ ਘੱਟ ਗਿਣਤੀ ਨਾਗਰਿਕਾਂ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਿਚ ਲਗਾਤਾਰ ਅਤੇ ਲੜੀਬੱਧ ਅਸਫਲਤਾਵਾਂ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਨੂੰ ‘country of particular concern’ (ਸੀ.ਪੀ.ਸੀ.) ਦਾ ਦਰਜਾ ਦਿੱਤਾ ਸੀ।

ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,”ਪਾਕਿਸਤਾਨ, ਅਮਰੀਕਾ ਦੀ ਇਕਪਾਸੜ ਅਤੇ ਸਿਆਸੀ ਰੂਪ ਤੋਂ ਪ੍ਰੇਰਿਤ ਉਸ ਦੀ ਸਾਲਾਨਾ ਧਾਰਮਿਕ ਆਜ਼ਾਦੀ ਰਿਪੋਰਟ ਦੀ ਪਿੱਠਭੂਮੀ ਵਿਚ ਜਾਰੀ ਕੀਤੀ ਗਈ ਸੂਚੀ ਨੂੰ ਨਕਾਰਦਾ ਹੈ।” ਉਸ ਨੇ ਕਿਹਾ ਕਿ ਇਨ੍ਹਾਂ ਦਰਜਿਆਂ ਨਾਲ ਪਹਿਲਾਂ ਤੋਂ ਸਪੱਸ਼ਟ ਹੈ ਕਿ ਇਸ ਦੀ ਪ੍ਰਮਾਣਿਕਤਾ ਅਤੇ ਨਿਰਪੱਖਤਾ ਦੇ ਨਾਲ-ਨਾਲ ਖੁਦ ਜੂਰੀ ‘ਤੇ ਵੀ ਗੰਭੀਰ ਸਵਾਲ ਹਨ।

Leave a Reply

Your email address will not be published. Required fields are marked *