ਓਮਾਨ ਤੋਂ ਵਾਇਰਲ ਹੋਈਆਂ ਪ੍ਰਿਯੰਕਾ ਤੇ ਨਿੱਕ ਦੀ ਕੁਝ ਖਾਸ ਤਸਵੀਰਾਂ

ਮੁੰਬਈ (ਬਿਊਰੋ) : ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਅਮਰੀਕੀ ਪੌਪ ਸਿੰਗਰ ਨਿੱਕ ਜੋਨਸ ਨੇ ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝੇ ਹਨ। ਹੁਣ ਦੋਵੇਂ ਆਪਣੇ ਹਨੀਮੂਨ ਦਾ ਆਨੰਦ ਓਮਾਨ ‘ਚ ਮਾਣ ਰਹੀ ਹੈ। ਪੀਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ‘ਚ ਰੇਤ ‘ਤੇ ਦਿਲ ਬਣਿਆ ਹੋਇਆ ਸੀ ਅਤੇ ਉਸ ‘ਚ ਐਨ. ਜੇ. ਅਤੇ ਪੀ. ਸੀ. ਜੇ. ਲਿਖਿਆ ਹੈ। ਪ੍ਰਿਅੰਕਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਦਿਲ ਤੇ ਚੁੰਮਣ ਵਾਲਾ ਇਮੋਜੀ ਬਣਾਇਆ ਹੈ। ਇਸ ਤਸਵੀਰ ਤੋਂ ਇਲਾਵਾ ਇੰਸਟਾਗ੍ਰਾਮ ‘ਤੇ ਇਕ ਹੋਰ ਤਸਵੀਰ ਵਾਇਰਲ ਹੋ ਹਰੀ ਹੈ, ਜਿਸ ‘ਚ ਪ੍ਰਿਅੰਕਾ ਅਤੇ ਨਿੱਕ ਦੋਵੇਂ ਇੱਕਠੇ ਧੁਪ ‘ਚ ਸਮਾਂ ਬਿਤਾ ਰਹੇ ਹਨ। ਪੀ. ਸੀ. ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ‘Marital bliss they say’। ਤਸਵੀਰਾਂ ‘ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਆਪਣੇ ਹਨੀਮੂਨ ‘ਤੇ ਜਾਣ ਤੋਂ ਪਹਿਲਾਂ ਨਿੱਕ ਅਤੇ ਪ੍ਰਿਅੰਕਾ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਸੰਗੀਤ ਸੈਰੇਮਨੀ ‘ਚ ਪਹੁੰਚੇ ਸਨ, ਜਿਸ ‘ਚ ਪੀ. ਸੀ. ਨੇ ਧਮਾਕੇਦਾਰ ਡਾਂਸ ਪ੍ਰਫਾਰਮੈਂਸ ਵੀ ਕੀਤੀ ਸੀ।


ਦੱਸ ਦੇਈਏ ਕਿ ਪ੍ਰਿਅੰਕਾ ਹਨੀਮੂਨ ਤੋਂ ਵਾਪਸ ਆ ਕੇ ਆਪਣੀ ਫਿਲਮ ‘ਦਿ ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਪੂਰੀ ਕਰੇਗੀ, ਜਿਸ ਲਈ ਉਹ ਅਹਿਮਦਾਬਾਦ ਜਾਵੇਗੀ। ਇਸ ਤੋਂ ਇਲਾਵਾ ਵੀ ਪੀ. ਸੀ. ਕੋਲ ਕਈ ਹੋਰ ਵੀ ਪ੍ਰੋਜੈਕਟਸ ਹਨ।

Leave a Reply

Your email address will not be published. Required fields are marked *