ਹੁਣ ਯੂ. ਏ. ਈ. ‘ਚ ਚੱਲੇਗਾ ‘ਭਾਰਤ ਦਾ ਸਿੱਕਾ’

ਆਬੂ ਧਾਬੀ (ਏਜੰਸੀ)— ਭਾਰਤ ਅਤੇ ਸੰਯੁਕਤ ਰਾਜ ਅਮੀਰਾਤ (ਯੂ. ਏ. ਈ.) ਨੇ ਕਰੰਸੀ ਅਦਲਾ-ਬਦਲੀ ਸਮੇਤ ਦੋ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ। ਭਾਵ ਦੋਵੇਂ ਦੇਸ਼ ਹੁਣ ਡਾਲਰ ‘ਚ ਨਹੀਂ ਸਗੋਂ ਇਕ-ਦੂਜੇ ਦੀ ਕਰੰਸੀ ‘ਚ ਹੀ ਭੁਗਤਾਨ ਕਰਨਗੇ। ਕਰੰਸੀ ਸਵੈਪ ਭਾਵ ਆਪਣੀ ਕਰੰਸੀ ਦੀ ਅਦਲਾ-ਬਦਲੀ ਨੂੰ ਲੈ ਕੇ ਹੋਏ ਸਮਝੌਤੇ ਨਾਲ ਭਾਰਤ ਨੂੰ ਸੰਯੁਕਤ ਰਾਜ ਅਮੀਰਾਤ ਤੋਂ ਕੱਚਾ ਤੇਲ ਘੱਟ ਰੇਟ ‘ਤੇ ਖਰੀਦਣ ‘ਚ ਮਦਦ ਮਿਲਣ ਦੀ ਉਮੀਦ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਹਮਰੁਤਬਾ ਅਬਦੁੱਲਾ ਬਿਨ ਜਾਇਦ ਅਲ ਨਾਹਿਯਾਨ ਨਾਲ ਵਪਾਰ, ਸੁਰੱਖਿਆ , ਨਿਵੇਸ਼ ਅਤੇ ਰੱਖਿਆ ਵਰਗੇ ਖੇਤਰਾਂ ‘ਚ ਸਹਿਯੋਗ ਸਥਾਪਤ ਕਰਨ ‘ਤੇ ਗੱਲਬਾਤ ਕੀਤੀ। ਤੁਹਾਨੂੰ ਦੱਸ ਦਈਏ ਕਿ ਮੈਡਮ ਸੁਸ਼ਮਾ ਸੋਮਵਾਰ ਨੂੰ ਯੂ. ਏ. ਈ. ਪੁੱਜੇ ਸਨ ਅਤੇ ਉਨ੍ਹਾਂ ਦਾ ਇੱਥੇ ਨਿੱਘਾ ਸਵਾਗਤ ਹੋਇਆ।

ਕੀ ਹੈ ਕਰੰਸੀ ਸਵੈਪ—
ਇਹ ਸਮਝੌਤਾ ਦੋਹਾਂ ਦੇਸ਼ਾਂ ਨੂੰ ਉਨ੍ਹਾਂ ਦੀ ਕਰੰਸੀ ‘ਚ ਦਰਾਮਦ-ਬਰਾਮਦ ਕਰਨ ਦੀ ਛੋਟ ਦਿੰਦਾ ਹੈ। ਇਸ ‘ਚ ਭੁਗਤਾਨ ਲਈ ਡਾਲਰ ਵਰਗੀ ਕਿਸੇ ਤੀਸਰੀ ਬੈਂਚਮਾਰਕ ਕਰੰਸੀ ਨੂੰ ਸ਼ਾਮਲ ਕੀਤੇ ਬਿਨਾਂ ਨਿਰਧਾਰਤ ਦਰ ‘ਤੇ ਭੁਗਤਾਨ ਕੀਤਾ ਜਾ ਸਕੇਗਾ। ਦੂਜੇ ਸਮਝੌਤੇ ਨਾਲ ਦੋਵੇਂ ਪੱਖ ਅਫਰੀਕਾ ‘ਚ ਵਿਕਾਸ ਯੋਜਨਾ ਲਿਆ ਸਕਣਗੇ।

ਇਸ ਲਈ ਹੋਵੇਗਾ ਭਾਰਤ ਨੂੰ ਲਾਭ—
ਫਿਲਹਾਲ ਦੋਹਾਂ ਦੇਸ਼ਾਂ ਵਿਚਕਾਰ 50 ਅਰਬ ਡਾਲਰ ਦਾ ਦੋ-ਪੱਖੀ ਵਪਾਰ ਹੈ।
ਵਪਾਰਕ ਪੱਖੋਂ ਦੋਵੇਂ ਦੇਸ਼ ਇਕ-ਦੂਜੇ ਲਈ ਪਹਿਲੇ 5 ਦੇਸ਼ਾਂ ਦੀ ਸੂਚੀ ‘ਚ ਆਉਂਦੇ ਹਨ।
ਭਾਰਤ ਨੂੰ ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ‘ਚ ਯੂ. ਏ. ਈ. 6ਵੇਂ ਨੰਬਰ ‘ਤੇ ਹੈ।
33 ਲੱਖ ਭਾਰਤੀ ਯੂ. ਏ. ਈ. ‘ਚ ਰਹਿ ਕੇ ਨੌਕਰੀ ਅਤੇ ਵਪਾਰ ਕਰ ਰਹੇ ਹਨ।

Leave a Reply

Your email address will not be published. Required fields are marked *