ਬੁਲੰਦ ਸ਼ਹਿਰ ਹਿੰਸਾ: ਮਮਤਾ ਵੱਲੋਂ ਪੁਲਸ ਨੂੰ ਅਲਰਟ ਰਹਿਣ ਦੇ ਹੁਕਮ

ਮਿਦਨਾਪੁਰ-ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ‘ਚ ਹਿੰਸਾ ਦੀ ਘਟਨਾ ਤੋਂ ਇਕ ਦਿਨ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ”ਬਾਹਰੀ ਲੋਕਾਂ” ਦਾ ਸੂਬੇ ‘ਚ ਜਾਣ ਨੂੰ ਰੋਕਣ ਲਈ ਅੰਤਰ ਰਾਜੀ ਸੀਮਾ ‘ਤੇ ਸਾਵਧਾਨੀ ਵਧਾਉਣ ਦੇ ਪੁਲਸ ਨੂੰ ਮੰਗਲਵਾਰ ਆਦੇਸ਼ ਦਿੱਤਾ ਹੈ। ਬੈਨਰਜੀ ਨੇ ਇੱਥੇ ਇਕ ਪ੍ਰਸ਼ਾਸ਼ਨਿਕ ਬੈਠਕ ‘ਚ ਸੂਬੇ ਦੇ ਸੁਰੱਖਿਆ ਸਲਾਹਕਾਰ ਸੁਰਜੀਤ ਕਾਰ ਪੁਰਖਾਈਆ ਨੂੰ ਅੰਤਰਰਾਜ ਸੀਮਾ ਇਲਾਕਿਆਂ ‘ਚ ਨਿਗਰਾਨੀ ਟਾਵਰ ਅਤੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੇ ਲਈ ਕਿਹਾ ਹੈ।

ਉਨ੍ਹਾਂ ਨੇ ਕਿਹਾ ਹੈ,”ਮੈਂ ਦੇਖਿਆ ਹੈ ਕਿ ਬੁਲੰਦਸ਼ਹਿਰ (ਜ਼ਿਲੇ) ‘ਚ ਇਕ ਪੁਲਸ ਅਧਿਕਾਰੀ ਮਾਰਿਆ ਗਿਆ ਹੈ, ਜੋ ਕਿ ਲਿਚਿੰਗ ਦੇ ਇਕ ਮਾਮਲੇ ਦੀ ਜਾਂਚ ਕਰ ਰਿਹਾ ਸੀ। ਆਈ. ਸੀ. (ਇੰਚਾਰਜ ਇੰਸਪੈਕਟਰ) ਆਪਣੀਆਂ ਅੱਖਾਂ ਖੁੱਲੀਆਂ ਰੱਖਣ (ਤਾਂ ਕਿ ਇਸ ਤਰਾਂ ਦੀਆਂ ਘਟਨਾਵਾਂ ਨੂੰ ਟਾਲਿਆ ਜਾ ਸਕੇ)” ਕਥਿਤ ਗੋਕਸ਼ੀ ਦੀ ਘਟਨਾ ਨੂੰ ਲੈ ਕੇ ਬੁਲੰਦਸ਼ਹਿਰ ਜ਼ਿਲੇ ਦੇ ਸਯਾਨਾ ਇਲਾਕੇ ਸੱਜੇ ਪੱਖੀ ਵਰਕਰਾਂ ਸਮੇਤ ਕਈ ਲੋਕਾਂ ਦੀ ਭੀੜ ਦੀ ਪੁਲਸ ਨਾਲ ਝੜਪ ਹੋਈ।

ਇਸ ਹਿੰਸਾ ‘ਚ ਸਯਾਨਾ ਦੇ ਇੰਚਾਰਜ ਸੁਬੋਧ ਕੁਮਾਰ ਸਿੰਘ ਅਤੇ 20 ਸਾਲਾਂ ਨੌਜਵਾਨ ਸੁਮਿਤ ਕੁਮਾਰ ਦੀ ਮੌਤ ਹੋ ਗਈ ਸੀ। ਬੈਨਰਜੀ ਇਹ ਦੋਸ਼ ਲਗਾਉਂਦੀ ਹੈ ਕਿ ਗੁਆਂਢੀ ਰਾਜਾਂ ਝਾਰਖੰਡ, ਬਿਹਾਰ ਅਤੇ ਓਡੀਸ਼ਾ ਤੋਂ ਲੋਕ ਸੂਬੇ ‘ਚ ਜਾ ਰਹੇ ਹਨ ਅਤੇ ਸ਼ਾਂਤੀ ਨੂੰ ਭੰਗ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ, ”ਤੁਹਾਨੂੰ (ਪੁਲਸ) ਝਾਰਖੰਡ ਅਤੇ ਓਡਿਸ਼ਾ ਨਾਲ ਲੱਗਦੀਆਂ ਸੀਮਾਂ ‘ਤੇ ਨਜ਼ਰ ਰੱਖਣੀ ਹੋਵੇਗੀ।”

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ – ਮੁਫ਼ਤ ਰਜਿਸਟਰ ਕਰ

Leave a Reply

Your email address will not be published. Required fields are marked *