ਜਾਣੋ ਗੌਤਮ ਗੰਭੀਰ ਨੇ ਕਦੋ-ਕਦੋ ਖੇਡੀਆਂ ‘ਗੁਸੇਲ ਪਾਰੀਆਂ’

ਨਵੀਂ ਦਿੱਲੀ— ਲੰਮੇ ਸਮੇਂ ਤੋਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਖੱਬੇ ਹੱਥ ਦੇ ਸ਼ਾਨਦਾਰ ਬੱਲੇਬਾਜ਼ ਗੌਤਮ ਗੰਭੀਰ ਨੇ ਮੰਗਲਵਾਰ ਨੂੰ ਸੰਨਿਆਸ ਲੈ ਲਿਆ ਹੈ। ਭਾਰਤੀ ਕ੍ਰਿਕਟਰ ਗੌਤਮ ਗੰਭੀਰ ਜਿੰਨਾ ਆਪਣੀ ਬੱਲੇਬਾਜ਼ੀ ਨੂੰ ਲੈ ਕੇ ਚਰਚਾ ‘ਚ ਹਨ ਉਨ੍ਹਾਂ ਹੀ ਆਪਣੇ ਗੁੱਸੇ ਕਾਰਨ ਵੀ। ਗੰਭੀਰ ਕਈ ਵਾਰ ਮੈਦਾਨ ‘ਚ ਖਿਡਾਰੀਆਂ ਨਾਲ ਉਲਝੇ ਹਨ। ਇੰਨਾ ਹੀ ਨਹੀਂ ਇਕ ਵਾਰ ਤਾਂ ਉਹ ਵਿਰਾਟ ਕੋਹਲੀ ਨਾਲ ਵੀ ਭਿੜ ਗਏ ਸਨ।

ਸ਼ਾਹਿਦ ਅਫਰੀਦੀ ਨਾਲ ਹੋਇਆ ਉਨ੍ਹਾਂ ਦਾ ਵਿਵਾਦ ਤਾਂ ਅੱਜ ਵੀ ਲੋਕਾਂ ਨੂੰ ਯਾਦ ਹੈ। ਗੰਭੀਰ ਤੇ ਅਫਰੀਦੀ ਦੀ ਬਹਿਸ ਵੀ ਕਾਫੀ ਚਰਚਾ ‘ਚ ਰਹੀ ਹੈ। ਸਾਲ 2007 ‘ਚ ਕਾਨਪੁਰ ਵਨ ਡੇ ਮੈਚ ਦੌਰਾਨ ਪਾਕਿਸਤਾਨ ਦੇ ਅਲਰਾਊਂਡਰ ਸ਼ਾਹਿਦ ਅਫਰੀਦੀ ਨਾਲ ਹੋਈ ਲੜਾਈ ਕਾਫੀ ਚਰਚਾ ‘ਚ ਸੀ। ਇਕ ਦੂਜੇ ਨੂੰ ਗਾਲਾਂ ਕੱਢਣ ਤੋਂ ਬਾਅਦ ਦੌੜਾਂ ਲੈਂਦੇ ਸਮੇਂ ਗੰਭੀਰ ਅਫਰੀਦੀ ਨਾਲ ਟਕਰਾ ਗਏ ਜਿਸ ਤੋਂ ਬਾਅਦ ਅੰਪਾਇਰ ਨੇ ਦੋਵਾਂ ਨੂੰ ਛੁਡਾਇਆ।

2013 ‘ਚ ਆਈ.ਪੀ.ਐੱਲ. 6 ਦੌਰਾਨ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਗੌਤਮ ਗੰਭੀਰ ਵਿਚਕਾਰ ਮੈਦਾਨ ‘ਤੇ ਖੂਬ ਬਹਿਸ ਹੋਈ ਸੀ। ਕੋਹਲੀ ਜਦੋਂ ਆਊਟ ਹੋ ਕੇ ਵਾਪਸ ਜਾ ਰਹੇ ਸਨ ਤਾਂ ਦੋਵਾਂ ਵਿਚਕਾਰ ਕਿਸੇ ਨੂੰ ਗੱਲ ਨੂੰ ਲੈ ਕੇ ਬਹਿਸ ਹੋ ਗਈ। ਹਾਲਾਂਕਿ ਬਾਅਦ ‘ਚ ਬਾਕੀ  ਖਿਡਾਰੀਆਂ ਅਤੇ ਅੰਪਾਇਰ ਨੇ ਮਾਮਲੇ ਨੂੰ ਸ਼ਾਂਤ ਕੀਤਾ।

ਰਣਜੀ ਮੈਚ ਦੌਰਾਨ ਦਿੱਲੀ ਦੀ ਕਪਤਾਨੀ ਕਰ ਰਹੇ ਗੰਭੀਰ ਅਤੇ ਬੰਗਾਲ ਦੇ ਕਪਤਾਨ ਮਨੋਜ ਤਿਵਾੜੀ ਵਿਚਕਾਰ ਝਗੜਾ ਇੰਨਾ ਵਧਿਆ ਕਿ ਦੋਵੇਂ ਮਾਰਕੁੱਟ ‘ਤੇ ਉਤਰ ਆਏ ਪਰ ਅੰਪਾਇਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੰਭੀਰ ਨੇ ਉਨ੍ਹਾਂ ਨੂੰ ਧੱਕਾ ਤੱਕ ਮਾਰ ਦਿੱਤਾ।

ਸਾਲ 2008 ‘ਚ ਆਸਟ੍ਰੇਲੀਆ ਦੀ ਟੀਮ ਭਾਰਤ ਦੌਰੇ ‘ਤੇ ਆਈ ਸੀ। ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ‘ਚ ਸੀ। ਇਸ ਮੈਚ ‘ਚ ਗੌਤਮ ਗੰਭੀਰ ਨੇ ਆਸਟ੍ਰੇਲੀਆ ਖਿਲਾਫ ਦੌਹਰਾ ਸੈਂਕੜਾ ਲਗਾਇਆ ਸੀ। ਆਪਣੀ ਬੱਲੇਬਾਜ਼ੀ ਦੌਰਾਨ ਸ਼ੇਨ ਵਾਟਸਨ ਅਤੇ ਗੰਭੀਰ ਵਿਚਕਾਰ ਗਰਮਾ ਗਰਮੀ ਹੋਏ। ਗੰਭੀਰ ਨੇ ਦੌੜ ਲੈਂਦੇ ਸਮੇਂ ਵਾਟਸਨ ਦੇ ਢਿੱਡ ‘ਚ ਕੋਹਨੀ ਮਾਰ ਦਿੱਤੀ ਸੀ।

ਸਾਲ 2010 ‘ਚ ਹੋਏ ਏਸ਼ੀਅ ਕੱਪ ਟੂਰਨਾਮੈਂਟ ‘ਚ ਟੀਮ ਇੰਡੀਆ ਅਤੇ ਪਾਕਿਸਤਾਨ ਆਹਮੋ-ਸਾਹਮਣੇ ਸੀ ਇਸ ਮੈਚ ‘ਚ ਗੰਭੀਰ ਨੇ 83 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੌਰਾਨ ਉਨ੍ਹਾਂ ਦੀ ਪਾਕਿਸਤਾਨੀ ਵਿਕਟਕੀਪਰ ਕਾਮਰਾਮ ਅਕਮਲ ਨਾਲ ਬਹਿਸ ਹੋਈ ਜਿਸ ਤੋਂ ਬਾਅਦ ਕਪਤਾਨ ਐੱਮ.ਐੱਸ.ਧੋਨੀ ਨੇ ਉਨ੍ਹਾਂ ਨੂੰ ਰੋਕਿਆ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ – ਮੁਫ਼ਤ ਰਜਿਸਟਰ ਕਰੋ!

 

Leave a Reply

Your email address will not be published. Required fields are marked *