Travel Advisory : ਜਾਮ ਹੈ ਜਲੰਧਰ-ਨਵੀਂ ਦਿੱਲੀ ਹਾਈਵੇ

ਜਲੰਧਰ — ਜਲੰਧਰ ਤੋਂ ਲੁਧਿਆਣਾ ਜਾਂ ਨਵੀਂ ਦਿੱਲੀ ਜਾਣ ਬਾਰੇ ਜੇਕਰ ਤੁਸੀਂ ਕੋਈ ਪਲਾਨ ਬਣਾ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜਲੰਧਰ-ਨਵੀਂ ਦਿੱਲੀ ਹਾਈਵੇ ਜਾਮ ਹੈ। ਇਹ ਜਾਮ ਪਿਛਲੇ 5-6 ਘੰਟਿਆਂ ਤੋਂ ਲੱਗਾ ਹੋਇਆ ਹੈ, ਜਿਸ ਕਾਰਨ ਕਈ ਵਾਹਨ ਹਾਈਵੇ ‘ਤੇ ਫਸੇ ਹੋਏ ਹਨ।

ਦੱਸ ਦਈਏ ਕਿ ਫਗਵਾੜਾ ਹਾਈਵੇ ‘ਤੇ ਸ਼ੂਗਰ ਮਿੱਲ ਮਾਲਕਾਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਹਜ਼ਾਰਾਂ ਧਰਨਕਾਰੀ ਕਿਸਾਨ ਸੜਕਾਂ ‘ਤੇ ਬਿਸਤਰੇ ਵਿਛਾ ਕੇ ਪਏ ਹੋਏ ਹਨ। ਕਿਸਾਨਾਂ ਵਲੋਂ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਦੇ ਖਤਮ ਹੋਣ ਬਾਰੇ ਅਜੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਹੈ।

PunjabKesari

ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਇਸੇ ਤਰ੍ਹਾਂ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ – ਮੁਫ਼ਤ ਰਜਿਸਟਰ ਕਰੋ!

Leave a Reply

Your email address will not be published. Required fields are marked *