2 ਹਫਤੇ ਚੱਲੇ ਹਿੰਸਕ ਪ੍ਰਦਰਸ਼ਨਾਂ ਅੱਗੇ ਫ੍ਰਾਂਸੀਸੀ ਸਰਕਾਰ ਨੇ ਟੇਕੇ ਗੋਢੇ

ਪੈਰਿਸ — ਫਰਾਂਸ ਦੇ ਪ੍ਰਧਾਨ ਮੰਤਰੀ ਐਡੂਅਰਡ ਫਿਲੀਪ ਨੇ ਦੇਸ਼ ਭਰ ‘ਚ ਕਈ ਹਫਤਿਆਂ ਤੋਂ ਜਾਰੀ ਵਿਆਪਕ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਤੇਲ ਟੈਕਸ ‘ਚ ਕੀਤੇ ਗਏ ਵਾਧੇ ਨੂੰ 6 ਮਹੀਨੇ ਲਈ ਰੱਦ ਕਰ ਦਿੱਤਾ ਹੈ। ਹਿੰਸਕ ਅੰਦੋਲਨਾਂ ਕਾਰਨ ਪੈਰਿਸ ‘ਚ ਅਰਾਜਕਤਾ ਫੈਲ ਚੁੱਕੀ ਸੀ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਵੀ ਡੂੰਘੀ ਸੱਟ ਪਹੁੰਚੀ ਸੀ, ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖ ਕੇ ਸਰਕਾਰ ਨੂੰ ਮਜ਼ਬੂਰੀ ‘ਚ ਇਹ ਕਦਮ ਚੁੱਕਣਾ ਪਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫਿਲੀਪ ਨੇ ਆਖਿਆ ਕਿ ਬਿਜਲੀ ਦਰਾਂ ਅਤੇ ਗੈਸ ਦੀਆਂ ਕੀਮਤਾਂ ‘ਚ ਵਾਧੇ ਦੇ ਪ੍ਰਸਤਾਵ ਨੂੰ ਵੀ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ ਤਾਂ ਜੋਂ ਮੱਧ ਵਰਗ ਦੇ ਲੋਕਾਂ ‘ਤੇ ਜ਼ਿਆਦਾ ਬੋਝ ਨਾ ਪਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਟੈਕਸ ਦੇਸ਼ ਦੀ ਏਕਤਾ ਨੂੰ ਤੋੜਣ ਦੀ ਸਮਰੱਥਾ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਪੀਲੀ ਜੈਕੇਟ ਪਾਏ ਲੋਕ ਜਿਸ ਤਰ੍ਹਾਂ ਟੈਕਸ ‘ਚ ਕਮੀ ਅਤੇ ਕੰਮ ਦੇ ਬਦਲੇ ਤਨਖਾਹ ਚਾਹੁੰਦੇ ਸਨ, ਅਜਿਹਾ ਅਸੀਂ ਵੀ ਚਾਹੁੰਦੇ ਸੀ ਅਤੇ ਜੇਕਰ ਮੈਂ ਇਸ ਨੂੰ ਸਮਝਾ ਨਹੀਂ ਪਾਇਆ ਅਤੇ ਜੇਕਰ ਸੱਤਾਧਾਰੀ ਬਹੁਮਤ ਹਾਸਲ ਦਲ ਫਰਾਂਸ ਨੂੰ ਨਹੀਂ ਸਮਝਾ ਪਾਇਆ ਤਾਂ ਯਕੀਨਨ ਰੂਪ ਤੋਂ ਬਦਲਾਅ ਹੋਣਾ ਚਾਹੀਦਾ ਹੈ।

ਫਰਾਂਸ ‘ਚ ਡੀਜ਼ਲ ਕਾਰਾਂ ‘ਚ ਇਸਤੇਮਾਲ ਹੋਣ ਵਾਲੇ ਸਭ ਤੋਂ ਪ੍ਰਮੁੱਖ ਈਧਨ ਹੈ। ਪਿਛਲੇ 12 ਮਹੀਨਿਆਂ ‘ਚ ਡੀਜ਼ਲ ਦੀਆਂ ਕੀਮਤਾਂ ‘ਚ 23 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਰਾਸ਼ਟਰਪਤੀ ਐਮਾਨੁਏਲ ਮੈਕਰੋਨ ਸਰਕਾਰ ਨੇ ਇਸ ਸਾਲ ਪ੍ਰਤੀ ਲਿਟਰ ਡੀਜ਼ਲ ‘ਤੇ 7.6 ਫੀਸਦੀ ਹਾਈਡ੍ਰੋਕਾਰਬਨ ਟੈਕਸ ਲਾ ਦਿੱਤਾ ਸੀ। ਸਾਲ 2017 ‘ਚ ਸੱਤਾ ਸੰਭਾਲਣ ਤੋਂ ਬਾਅਦ ਮੈਕਰੋਨ ਨੂੰ ਪਹਿਲੀ ਵਾਰ ਆਪਣੀ ਕਿਸੇ ਪ੍ਰਮੁੱਖ ਨੀਤੀ ਨੂੰ ਵਾਪਸ ਲੈਣਾ ਪਿਆ। ਸਰਕਾਰ ਨੂੰ ਪੈਰਿਸ ਸਮੇਤ ਵੱਖ-ਵੱਖ ਸ਼ਹਿਰਾਂ ‘ਚ ਹੋਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਆਪਣੇ ਫੈਸਲੇ ਤੋਂ ਪਿੱਛੇ ਹੱਟਣ ਲਈ ਮਜ਼ਬੂਰ ਕਰ ਦਿੱਤਾ।

ਪੈਰਿਸ ‘ਚ ਭੜਕੀ ਹਿੰਸਾ ਦੌਰਾਨ ਆਰਕ ਡੇ ਟ੍ਰਾਯਮਫੇ ਨੂੰ ਹਾਦਸਾਗ੍ਰਸਤ ਕਰ ਦਿੱਤਾ ਗਿਆ ਜਦਕਿ ਰਾਜਧਾਨੀ ਦੇ ਚੈਂਪਸ ਐਲਿਸੀਉ ਦੇ ਰਾਹ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਪੀਲੀ ਜੈਕਟਾਂ ਪਾਏ ਲੋਕਾਂ ਵੱਲੋਂ ਅੰਦੋਲਨ ਦੀ ਸ਼ੁਰੂਆਤ 17 ਨਵੰਬਰ ਨੂੰ ਤੇਲ ਦੇ ਟੈਕਸ ‘ਚ ਵਾਧੇ ਦੇ ਵਿਰੋਧ ‘ਚ ਸ਼ੁਰੂ ਹੋਇਆ। ਮੈਕਰੋਨ ਨੇ ਤੇਲ ਟੈਕਸ ‘ਚ ਵਾਧੇ ਨੂੰ ਜਲਵਾਯੂ ਪਰਿਵਰਤਨ ਨਾਲ ਲੱੜਣ ਲਈ ਜ਼ਰੂਰੀ ਦੱਸਿਆ ਹੈ। ਦੱਸ ਦਈਏ ਕਿ ਹਿੰਸਾ ‘ਚ 20 ਪੁਲਸ ਕਰਮੀਆਂ ਸਮੇਤ 110 ਲੋਕ ਜ਼ਖਮੀ ਹੋ ਗਏ ਸਨ।

Leave a Reply

Your email address will not be published. Required fields are marked *