ਪੈਟਰੋਲ 21 ਤੇ ਡੀਜ਼ਲ 29 ਪੈਸੇ ਸਸਤਾ, ਜਾਣੋ ਪੰਜਾਬ ‘ਚ ਕੀਮਤਾਂ

ਜਲੰਧਰ— 4 ਦਸੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ‘ਚ 21 ਪੈਸੇ ਅਤੇ ਡੀਜ਼ਲ ‘ਚ 29 ਪੈਸੇ ਦੀ ਕਟੌਤੀ ਕੀਤੀ ਹੈ। ਇਸ ਤਰ੍ਹਾਂ 17 ਅਕਤੂਬਰ ਤੋਂ ਹੁਣ ਤਕ ਪੈਟਰੋਲ 11.11 ਰੁਪਏ ਤੇ ਡੀਜ਼ਲ 9.30 ਰੁਪਏ ਪ੍ਰਤੀ ਲਿਟਰ ਸਸਤਾ ਹੋ ਚੁੱਕਾ ਹੈ। ਸੋਮਵਾਰ ਦਿੱਲੀ ‘ਚ ਪੈਟਰੋਲ ਦੀ ਕੀਮਤ 71.72 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 66.39 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ। ਮੁੰਬਈ ‘ਚ ਪੈਟਰੋਲ ਦੀ ਕੀਮਤ ਅੱਜ 77.29 ਰੁਪਏ ਅਤੇ ਡੀਜ਼ਲ ਦੀ 69.48 ਰੁਪਏ ਪ੍ਰਤੀ ਲਿਟਰ ਹੈ। ਕੋਲਕਾਤਾ ‘ਚ ਪੈਟਰੋਲ ਦੀ ਕੀਮਤ 73.75 ਰੁਪਏ ਡੀਜ਼ਲ ਦੀ ਕੀਮਤ 68.12 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।

ਉੱਥੇ ਹੀ, ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ 62 ਡਾਲਰ ਪ੍ਰਤੀ ਬੈਰਲ ਦੇ ਉਪਰ ਪੁੱਜ ਗਈਆਂ ਹਨ। ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਦੀ ਇਸ ਹਫਤੇ ਹੋਣ ਵਾਲੀ ਬੈਠਕ ‘ਚ ਕੱਚੇ ਤੇਲ ਦੇ ਉਤਪਾਦਨ ‘ਚ ਕਟੌਤੀ ਕਰਨ ਦੀਆਂ ਸੰਭਾਵਨਾਵਾਂ ਨਾਲ ਵੀ ਕੀਮਤਾਂ ਨੂੰ ਤੇਜ਼ੀ ਮਿਲੀ ਹੈ। ਜੇਕਰ 6 ਦਸੰਬਰ ਨੂੰ ਹੋਣ ਵਾਲੀ ਬੈਠਕ ‘ਚ ਓਪੇਕ ਤੇ ਰੂਸ ਮਿਲ ਕੇ ਤੇਲ ਸਪਲਾਈ ਘਟਾਉਣ ਦਾ ਫੈਸਲਾ ਲੈਂਦੇ ਹਨ, ਤਾਂ ਕੱਚਾ ਤੇਲ ਮਹਿੰਗਾ ਹੋਵੇਗਾ। ਲਿਹਾਜਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਤੇਜ਼ ਦੇਖਣ ਨੂੰ ਮਿਲੇਗੀ।

 

ਪੰਜਾਬ ‘ਚ ਪੈਟਰੋਲ-ਡੀਜ਼ਲ ਦੇ ਰੇਟ :
ਜਲੰਧਰ ‘ਚ ਪੈਟਰੋਲ ਦੀ ਕੀਮਤ 4 ਦਸੰਬਰ ਨੂੰ 76 ਰੁਪਏ 73 ਪੈਸੇ ਅਤੇ ਡੀਜ਼ਲ ਦੀ 66 ਰੁਪਏ 28 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ‘ਚ ਅੱਜ ਪੈਟਰੋਲ ਦੀ ਕੀਮਤ 77 ਰੁਪਏ 34 ਪੈਸੇ ਅਤੇ ਡੀਜ਼ਲ ਦੀ 66 ਰੁਪਏ 81 ਪੈਸੇ ਹੋ ਗਈ ਹੈ। ਲੁਧਿਆਣਾ ਸ਼ਹਿਰ ‘ਚ ਪੈਟਰੋਲ ਦੀ ਕੀਮਤ 77 ਰੁਪਏ 20 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 66 ਰੁਪਏ 68 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਸ਼ਹਿਰ ਪੈਟਰੋਲ ਡੀਜ਼ਲ
ਜਲੰਧਰ 76.73 66.28
ਅੰਮ੍ਰਿਤਸਰ 77.34 66.81
ਲੁਧਿਆਣਾ 77.20 66.68
ਪਟਿਆਲਾ 77.13 66.62
ਮੋਹਾਲੀ 77.52 66.95

ਪਟਿਆਲਾ ‘ਚ ਪੈਟਰੋਲ ਦੀ ਕੀਮਤ 77 ਰੁਪਏ 13 ਪੈਸੇ ਅਤੇ ਡੀਜ਼ਲ ਦੀ ਕੀਮਤ 66 ਰੁਪਏ 62 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ ‘ਚ ਪੈਟਰੋਲ ਦੀ ਕੀਮਤ 77 ਰੁਪਏ 52 ਪੈਸੇ ਅਤੇ ਡੀਜ਼ਲ ਦੀ 66 ਰੁਪਏ 95 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ ‘ਚ ਪੈਟਰੋਲ ਦੀ ਕੀਮਤ 67 ਰੁਪਏ 77 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 63 ਰੁਪਏ 19 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।ਦੱਸਣਯੋਗ ਹੈ ਕਿ ਟਰਾਂਸਪੋਰਟੇਸ਼ਨ ਲਾਗਤ ਕਾਰਨ ਪਿੰਡਾਂ ਤੇ ਸ਼ਹਿਰੀ ਇਲਾਕਿਆਂ ‘ਚ ਪੈਟਰੋਲ-ਡੀਜ਼ਲ ਕੀਮਤਾਂ ‘ਚ ਥੋੜ੍ਹਾ ਫਰਕ ਹੁੰਦਾ ਹੈ।

Leave a Reply

Your email address will not be published. Required fields are marked *