ਪਹਿਲੀ ਵਾਰ 2032 ਓਲੰਪਿਕ ਦੀ ਮੇਜ਼ਬਾਨੀ ਲਈ ਭਾਰਤ ਨੇ ਭਰੀ ਹਾਮੀ

ਨਵੀਂ ਦਿੱਲੀ— ਸਾਲ 2010 ਦੀਆਂ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਭਾਰਤ ‘ਚ ਕਿਸੇ ਵੀ ਵੱਡੇ ਖੇਡ ਦਾ ਆਯੋਜਨ ਨਹੀਂ ਹੋਇਆ ਅਤੇ ਹੁਣ ਇੰਡੀਆ ਓਲੰਪਿਕ ਐਸੋਸੀਏੇਸ਼ਨ ਯਾਨੀ ਆਈ.ਓ.ਏ. ਨੇ 2032 ਓਲੰਪਿਕ ਲਈ ਦਾਅਵਾ ਕੀਤਾ ਹੈ। ਆਈ.ਓ.ਏ. ਨੇ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਲਈ ਆਪਣੀ ਦਿਲਚਸਪੀ ਨਾਲ ਓਲੰਪਿਕ ਖੇਡਾਂ ਦੀ ਵਰਲਡ ਬਾਡੀ ਯਾਨੀ ਆਈ.ਓ.ਸੀ. ਨਾਲ ਸੰਪਰਕ ਕੀਤਾ ਹੈ। ਆਈ.ਓ.ਏ. 2032 ਓਲੰਪਿਕ ਦੀ ਮੇਜ਼ਬਾਨੀ ਨੂੰ ਲੈ ਕੇ ਬਹੁਤ ਗੰਭੀਰ ਹੈ ਜਿਸਦੇ ਲਈ ਉਸ ਨੇ ਇਸ ਖੇਡ ਮਹਾਕੁੰਭ ਦੇ ਆਯੋਜਨ ਲਈ ਦਾਅਵੇਦਾਰੀ ਪੇਸ਼ ਕਰਨ ਦੀ ਅਧਿਕਾਰਕ ਤੌਰ ‘ਤੇ ਦਿਲਚਸਪੀ ਦਿਖਾਈ ਹੈ, ਆਈ.ਓ.ਏ. ਸਰਕਾਰ ਨਾਲ ਸੰਪਰਕ ਕਰਕੇ ਇਸਦੇ ਲਈ ਸਮਰਥਨ ਵੀ ਮੰਗੇਗਾ। 

ਇਸ ਤੋਂ ਪਹਿਲਾਂ ਭਾਰਤ ਦੌਰੇ ‘ਤੇ ਆਏ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਏ.) ਦੇ ਪ੍ਰਮੁੱਖ ਥਾਮਸ ਬਾਕ ਨੂੰ ਆਈ.ਓ.ਏ. ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ ਸੀ ਕਿ ਭਾਰਤ 2032 ਓਲੰਪਿਕ ਦੀ ਦਾਆਵੇਦਾਰੀ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਬਾਕ ਨੇ ਭਾਰਤ ਦੀ ਪਹਿਲ ਦਾ ਸਵਾਗਤ ਕੀਤਾ ਸੀ।
ਆਈ.ਓ.ਏ. ਪਹਿਲਾਂ ਹੀ 2032 ਓਲੰਪਿਕ ਦੀ ਮੇਜ਼ਬਾਨੀ ਦੀ ਬੋਲੀ ਲਗਾਉਣ ਲਈ ਆਪਣੀ ਇੱਛਾ ਨਾਲ ਸਬੰਧਿਤ ਪੱਤਰ ਆਈ.ਓ.ਸੀ. ਨੂੰ ਸੌਂਪ ਚੁੱਕਿਆ ਹੈ। ਇਸ ਤੋਂ ਬਾਅਦ ਆਈ.ਓ.ਏ. ਦੇ ਮਹਾਸਚਿਵ ਰਾਜੀਵ ਮੇਹਤਾ ਨੇ ਜੈਕਲੀਨ ਦੀ ਅਗਵਾਈ ਵਾਲੀ ਆਈ.ਓ.ਏ. ਦੀ ਤਿੰਨ ਮੈਂਬਰੀ ਕਮੇਟੀ ਨਾਲ ਇਸ ਮਹੀਨੇ ਦੀ ਸ਼ੁਰੂਆਤ ‘ਚ ਮੁਲਾਕਾਤ ਕੀਤੀ ਸੀ, ਜੈਕਲੀਨ ਓਲੰਪਿਕ ਖੇਡਾਂ ਦੀ ਐਸੋਸੀਏਸ਼ਨ ਨਿਰਦੇਸ਼ਕ (ਓਲੰਪਿਕ ਦਾਵੇਦਾਰੀ) ਹੈ।

ਮੇਹਤਾ ਨੇ ਪੀ.ਟੀ.ਆਈ. ਨੂੰ ਕਿਹਾ,’ ਅਸੀਂ 2032 ਓਲੰਪਿਕ ਦੀ ਦਾਅਵੇਦਾਰੀ ਨੂੰ ਲੈ ਕੇ ਬਹੁਤ ਗੰਭੀਰ ਹਾਂ। ਇਸ ਲਈ ਅਸੀਂ ਪਹਿਲਾਂ ਹੀ 2032 ਓਲੰਪਿਕ ਦੀ ਮੇਜ਼ਬਾਨੀ ਕੀਤੀ ਬੋਲੀ ‘ਚ ਆਪਣੀ ਦਿਲਚਸਪੀ ਨਾਲ ਸਬੰਧਿਤ ਪੱਤਰ ਆਈ.ਓ.ਸੀ. ਨੂੰ ਸੌਂਪ ਚੁੱਕੇ ਹਾਂ। ਆਈ.ਓ.ਸੀ. ਦੀ ਬੋਲੀ ਕਮੇਟੀ ਨਾਲ ਮੇਰੀ ਮੁਲਾਕਾਤ ਹੋਈ ਉਨ੍ਹਾਂ ਨੇ ਸਾਡੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਕਾਫੀ ਪਹਿਲਾ ਹੀ ਓਲੰਪਿਕ ਦੀ ਮੇਜ਼ਬਾਨੀ ਕਰਨੀ ਚਾਹੀਦੀ ਸੀ।’ ਆਈ.ਓ.ਏ. ਦੇ ਟਾਪ ਅਧਿਕਾਰੀਆਂ ਦੇ ਦਿਮਾਗ ‘ਚ ਮੇਜ਼ਾਬਨੀ ਲਈ ਦਿੱਲੀ ਅਤੇ ਮੁੰਬਈ ਦਾ ਨਾਂ ਹੈ ਪਰ ਦੂਜੇ ਸ਼ਹਿਰਾਂ ਨੂੰ ਨਕਾਰਿਆ ਨਹੀਂ ਜਾ ਸਕਦਾ, ਇਹ ਪਹਿਲੀ ਵਾਰ ਹੈ ਜਦੋਂ ਆਈ.ਓ.ਏ. ਨੇ ਅਧਿਕਾਰਕ ਰੂਪ ਨਾਲ ਓਲੰਪਿਕ ਮੇਜ਼ਬਾਨੀ ਦੀ ਦਾਅਵੇਦਾਰੀ ਦੀ ਇੱਛਾ ਜਤਾਈ ਹੈ। ਓਲੰਪਿਕ 2032 ਲਈ ਬੋਲੀ ਪ੍ਰਕਿਰਿਆ ਦੀ ਸ਼ੁਰੂਆਤ 2022 ‘ਚ ਹੋਵੇਗੀ ਅਤੇ ਮੇਜ਼ਬਾਨ ਸ਼ਹਿਰ ਦੇ ਨਾਂ ਦੀ ਘੋਸ਼ਣਾ 2025 ‘ਚ ਕੀਤੀ ਜਾਵੇਗੀ।

Leave a Reply

Your email address will not be published. Required fields are marked *