ਗੰਭੀਰ ਨੇ ਕੀਤਾ ਸੰਨਿਆਸ ਦਾ ਐਲਾਨ, ਆਂਧਰਾ ਪ੍ਰਦੇਸ਼ ਖਿਲਾਫ ਖੇਡਣਗੇ ਆਖਰੀ ਰਣਜੀ ਮੈਚ

ਜਲੰਧਰ— ਸਾਲ 2013 ਤੋਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਭਾਰਤ ਦੇ ਦਿੱਗਜ ਬੱਲੇਬਾਜ਼ ਗੌਤਮ ਗੰਭੀਰ ਨੇ ਆਖਿਰਕਾਰ ਕ੍ਰਿਕਟ ਦੇ ਸਾਰੇ ਫਾਰਮੇਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਗੌਤਮ ਗੰਭੀਰ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਕ ਟਵੀਟ ਸ਼ੇਅਰ ਕਰ ਇਹ ਜਾਣਕਾਰੀ ਦਿੱਤੀ। ਆਪਣੇ ਟਵਿਟਰ ਦੇ ਨਾਲ ਉਨ੍ਹਾਂ ਨੇ ਕਰੀਬ 12 ਮਿੰਟ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਭਾਰਤੀ ਟੀਮ ਦੇ ਤਮਾਮ ਖਿਡਾਰੀਆਂ, ਕੋਚ, ਬੀ. ਸੀ. ਸੀ. ਆਈ. ਤੇ ਆਪਣੇ ਫੈਨਸ ਦਾ ਧੰਨਵਾਦ ਕੀਤਾ। ਗੰਭੀਰ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਨਾਲ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ‘ਚ ਰਣਜੀ ਮੈਚ ਖੇਡਣ ਤੋਂ ਬਾਅਦ ਉਹ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ।

ਆਪਣੇ ਟਵੀਟ ‘ਤੇ ਸੰਨਿਆਸ ਦਾ ਐਲਾਨ ਕਰਦੇ ਹੋਏ ਗੌਤਮ ਗੰਭੀਰ ਨੇ ਲਿਖਿਆ, ”ਸਭ ਤੋਂ ਮੁਸ਼ਕਿਲ ਫੈਸਲੇ ਭਾਰੀ ਮਨ ਤੋਂ ਲਿਆ ਜਾਂਦਾ ਹੈ ਤੇ ਅੱਜ ਮੈਂ ਭਾਰੀ ਮਨ ਨਾਲ ਇਹ ਐਲਾਨ ਕਰ ਰਿਹਾ ਹਾਂ, ਜਿਸ ਦੇ ਖਿਆਲ ਮਾਤਰ ਤੋਂ ਹੀ ਮੈਂ ਪੂਰੀ ਜ਼ਿੰਦਗੀ ਡਰਦਾ ਰਿਹਾ।”

Leave a Reply

Your email address will not be published. Required fields are marked *