ਉਹ 15 ਗੱਲਾਂ ਜੋ ਗੌਤਮ ਗੰਭੀਰ ਨੇ ਆਪਣੇ ਰਿਟਾਇਰਮੈਂਟ ਸਪੀਚ ‘ਚ ਕਹੀਆਂ

ਜਲੰਧਰ— ਭਾਰਤ ਨੂੰ 2007 ਦਾ ਟੀ-20 ਤੇ 2011 ਦਾ ਵਨ ਡੇ ਵਿਸ਼ਵ ਕੱਪ ਦਿਵਾਉਣ ਵਾਲੇ ਗੌਤਮ ਗੰਭੀਰ ਨੇ ਆਪਣੇ ਕ੍ਰਿਕਟ ਕਰੀਅਰ ਦੇ ਸਾਰੇ ਫਾਰਮੇਂਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਰਣਜੀ ਟਰਾਫੀ ‘ਚ ਦਿੱਲੀ ਵਲੋਂ ਖੇਡੇ ਜਾਣ ਵਾਲਾ ਉਸਦਾ ਆਖਰੀ ਮੈਚ ਹੋਵੇਗਾ। ਗੰਭੀਰ ਨੇ ਸੰਨਿਆਸ ਦੀ ਸੂਚਨਾ ਆਪਣੇ ਟਵਿਟਰ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕਰ ਦਿੱਤੀ ਹੈ। 11.47 ਸੈਂਕਿੰਡ ਦੀ ਵੀਡੀਓ ‘ਚ ਗੰਭੀਰ ਨੇ ਆਪਣੀ ਜ਼ਿੰਦਗੀ ਦੇ ਉਤਾਰ-ਚੜ੍ਹਾਅ ਦਾ ਜ਼ਿਕਰ ਕੀਤਾ ਹੈ। ਗੰਭੀਰ ਨੇ ਇਸ ‘ਚ ਡੀ. ਡੀ, ਸੀ. ਏ, ਬੀ. ਸੀ. ਸੀ. ਆਈ. ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸਦੇ ਸੁਪਨੇ ਜਿਉਂਣ ਦਾ ਮੌਕਾ ਦਿੱਤਾ। ਇਸ ਤੋਂ ਇਲਾਵਾ ਕੇ. ਕੇ. ਆਰ. ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਬਤੌਰ ਕਪਤਾਨ ਉਸ ਨੂੰ ਖੁਦ ਸਾਬਿਤ ਕਰਨ ਦਾ ਮੌਕਾ ਦਿੱਤਾ।

ਸਭ ਤੋਂ ਦੁਖੀ ਗੱਲ
2014 ਆਈ. ਪੀ. ਐੱਲ. ‘ਚ ਮੈਂ ਲਗਾਤਾਰ 3 ਮੈਚਾਂ ‘ਚ 0 ‘ਤੇ ਆਊਟ ਹੋ ਗਿਆ ਸੀ। ਇਸ ਨੇ ਮੈਨੂੰ ਬਹੁਤ ਦੁੱਖ ਦਿੱਤਾ। ਉਸ ਸਾਲ ਇੰਗਲੈਂਡ ਦੌਰੇ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਵੀ ਸਾਹਮਣੇ ਆਇਆ। 2016 ‘ਚ ਮੈਂ ਇੰਗਲੈਂਡ ਖਿਲਾਫ ਰਾਜਕੋਟ ‘ਚ ਹੋਣ ਵਾਲੇ ਟੈਸਟ ਤੋਂ ਬਾਹਰ ਸੀ। ਉਸ ਦਿਨ ਮੈਂ ਆਪਣਾ ਆਤਮਵਿਸ਼ਵਾਸ ਲੱਭ ਰਿਹਾ ਸੀ। ਮੈਂ ਆਪਣੇ ਅੰਦਰੋਂ ਆਉਂਦੀਆਂ ਆਵਾਜਾਂ ਨੂੰ ਮਹਿਸੂਸ ਕਰ ਰਿਹਾ ਸੀ। ਇਹ ਕਹਿ ਰਿਹਾ ਸੀ ਕਿ ਈਟਸ ਓਵਰ ਗੌਤੀ ਪਰ ਮੈਂ ਹਾਰ ਨਹੀਂ ਮੰਨੀ। ਆਇਆ ਤੇ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ।

ਆਈ. ਪੀ. ਐੱਲ. 2017 ‘ਤੇ…
ਮੁਸ਼ਿਕਲ ਸਮੇਂ ‘ਚ ਕ੍ਰਿਕਟ ਫੈਂਸ ਦੀਆਂ ਭਾਵਨਾਵਾਂ ਨੇ ਮੈਨੂੰ ਜ਼ਿੰਦਾ ਰੱਖਿਆ। ਮੈਂ ਦੋਬਾਰਾ ਜਿੱਤਣਾ ਚਾਹੁੰਦਾ ਸੀ। 2017 ਦੇ ਡੋਮੋਸਿਟਕ ਸੀਜ਼ਨ ਤੋਂ ਬਾਅਦ ਮੈਂ ਪੂਰੇ ਆਤਮਵਿਸ਼ਵਾਸ ਨਾਲ ਆਈ. ਪੀ. ਐੱਲ. ‘ਚ ਸ਼ੁਰੂਆਤ ਕੀਤੀ। ਮੇਰੇ ਪੈਰ ਚੱਲ ਰਹੇ ਸਨ, ਜਿਸ ਤਰ੍ਹਾਂ ਇਸ ‘ਚ ਨਵੀਂ ਬੈਟਰੀ ਲਗਾਈ ਹੋਵੇ। ਮੈਨੂੰ ਲੱਗਦਾ ਸੀ ਕਿ ਸਾਰੇ ਨਿਗੇਟਿਵ ਕੁਮੇਂਟਸ ਹੁਣ ਖਤਮ ਹੋਣ ਨੂੰ ਹਨ ਪਰ ਮੈਂ ਗਲਤ ਸੀ। ਦਿੱਲੀ ਡੇਅਰਡੇਵਿਲਸ ਦੇ ਲਈ 6 ਖੇਡਾਂ ਖੇਡਣ ਤੋਂ ਬਾਅਦ ਫਿਰ ਉਹੀ ਆਵਾਜਾਂ ਆਈਆਂ। ਹਾਂ- ਮੇਰਾ ਸਮਾਂ ਖਤਮ ਹੋ ਗਿਆ ਹੈ।

ਅਗਲੇ ਜਨਮ ‘ਚ ਵੀ ਖੇਡਾਂਗਾ ਕ੍ਰਿਕਟ
15 ਸਾਲ ਤੱਕ ਦੇਸ਼ ਦੇ ਲਈ ਕ੍ਰਿਕਟ ਖੇਡਿਆ। ਇਸ ਦੌਰਾਨ ਮੈਂ ਸਫਲਤਾ, ਫੇਲਿਅਰ, ਦੁੱਖ ਹਰ ਉਸ ਚੀਜ ਦਾ ਸਾਹਮਣਾ ਕੀਤਾ ਜੋ ਹਰ ਇਕ ਵਿਅਕਤੀ ਦੇ ਜੀਵਨ ‘ਚ ਆਉਂਦੀਆਂ ਹਨ। ਮੈਂ ਆਪਣੇ ਅਗਲੇ ਜੀਵਨ ‘ਚ ਵੀ ਕ੍ਰਿਕਟ ਖੇਡਾਂਗਾ ਤੇ ਮੈਂ ਆਪਣੇ ਦੇਸ਼ ਦੇ ਲਈ ਸੈਂਕੜਾ ਲਗਾਂਵਾ।
ਕ੍ਰਿਕਟ ਵਿਸ਼ਵ ਕੱਪ ‘ਤੇ
2 ਵਿਸ਼ਵ ਕੱਪ, ਦੋਵਾਂ ਦੇ ਫਾਈਨਲ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ। ਵਿਸ਼ਵ ਕੱਪ ਜਿੱਤਣਾ ਮੇਰਾ ਸੁਪਨਾ ਸੀ। ਮੈਨੂੰ ਲੱਗਦਾ ਸੀ ਕਿ ਕੋਈ ਉਪਰ ਹੈ, ਜੋ ਮੇਰੀ ਕਹਾਣੀ ਲਿੱਖ ਰਿਹਾ ਹੈ ਪਰ ਹੁਣ ਲੱਗਦਾ ਹੈ ਕਿ ਉਸਦੀ ਸਿਆਹੀ ਖਤਮ ਹੋ ਗਈ ਹੈ।

PunjabKesari
ਸਭ ਤੋਂ ਵਧੀਆ ਸਮਾਂ
ਭਾਰਤ ਦੇ ਲਈ ਟੈਸਟ ਕ੍ਰਿਕਟ ‘ਚ ਨੰਬਰ 1 ਬਣਨਾ ਮੇਰਾ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਸੀ। 2009 ‘ਚ ਮੈਨੂੰ ਆਈ. ਸੀ. ਸੀ. ‘ਟੈਸਟ ਬੱਲੇਬਾਜ਼ ਆਫ ਦ ਈਅਰ’ ਦੀ ਟਰਾਫੀ ਦਿੱਤੀ। ਨਿਊਜ਼ੀਲੈਂਡ ‘ਚ ਜਿੱਤ ‘ਚ ਜਿੱਤੀ ਗਈ ਇਤਿਹਾਸਕ ਸੀਰੀਜ਼ ਤੇ ਆਸਟਰੇਲੀਆ ਦੀ ਸੀ. ਬੀ. ਸੀਰੀਜ਼ ਰਾਹਤ ਦੇਣ ਵਾਲੀ ਸੀ।

PunjabKesari
ਕੋਚ ਸੰਜੇ ਭਾਰਦਵਾਜ ‘ਤੇ…
ਕੋਚ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਮੇਰੇ ਚੰਗੇ-ਮਾੜੇ ਸਮੇਂ ‘ਚ ਵੀ ਮੇਰੇ ਨਾਲ ਖੜ੍ਹੇ ਰਹੇ। ਮੈਂ ਜਦੋਂ ਵੀ ਮੁਸ਼ਿਕਲ ‘ਚ ਹੁੰਦਾ ਸੀ ਤਾਂ ਉਨ੍ਹਾਂ ਦੀ ਮਦਦ ਲੈਂਦਾ ਸੀ। ਸੰਜੇ ਸਰ ਨੇ ਵੀ ਮੈਨੂੰ ਪਾਰਥਾ ਸਾਰਥੀ ਸ਼ਰਮਾ ਦੇ ਨਾਲ ਮਿਲਾਇਆ। ਮੇਰੀ ਸਪਿਨ ਖੇਡਣ ਦੀ ਕਲਾ ਨੂੰ ਨਿਖਾਰਨ ਦਾ ਸਾਰਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ।
ਨੈੱਟ ਅਭਿਆਸ ਕਰਨ ਵਾਲੇ ਗੇਂਦਬਾਜ਼ਾਂ ‘ਤੇ…
ਮੈਂ ਉਨ੍ਹਾਂ ਗੇਂਦਬਾਜ਼ਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਨੈੱਟ ‘ਚ ਮੈਨੂੰ ਲੰਮੇ ਸਮੇਂ ਤਕ ਗੇਂਦਬਾਜ਼ੀ ਕੀਤੀ ਤਾਂਕਿ ਮੈਂ ਸਫਲ ਬੱਲੇਬਾਜ਼ ਬਣ ਸਕਾ। ਉਹ ਮੈਨੂੰ ਅਭਿਆਸ ਕਰਵਾਉਣ ਦੇ ਲਈ ਦੂਰ-ਦੂਰ ਤੋਂ ਆਉਂਦੇ ਸਨ। ਉਨ੍ਹਾਂ ਦਾ ਯੋਗਦਾਨ ਮੈਂ ਕਦੀ ਨਹੀਂ ਭੁੱਲ ਸਕਦਾ।
ਆਸਟਰੇਲੀਆਈ ਬੱਲੇਬਾਜ਼ ਜਸਿਟਨ ਲੈਂਗਰ ‘ਤੇ…
ਆਸਟਰੇਲੀਆ ਦੇ ਬੱਲੇਬਾਜ਼ ਜਸਿਟਨ ਲੈਂਗਰ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ 2015 ‘ਚ ਮੈਨੂੰ ਖਾਸ ਸਲਾਹ ਦਿੱਤੀ। ਲੈਂਗਰ ਆਪਣੀ ਪਤਨੀ ਸੂ ਨੂੰ ਵੀ ਕਹਿਦਾ ਹੈ ਕਿ ਉਹ ਬਟਰ ਚਿਕਨ ਬਹੁਤ ਵਧੀਆ ਬਣਾਉਂਦੀ ਹੈ।

ਮਾਂ ਦੇ ਲਈ…
ਆਪਣੀ ਮਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ 10 ਸਾਲ ਦੀ ਉਮਰ ‘ਚ ਮੈਨੂੰ ਕ੍ਰਿਕਟ ਅਕਾਦਮੀ ‘ਚ ਦਾਖਲ ਕਰਵਾਇਆ। ਮੇਰੇ ਮੁਸ਼ਕਿਲ ਸਮੇਂ ‘ਚ ਮੇਰੀ ਮਾਂ ਨਾਲ ਰਹੀ। ਸ਼ਾਇਦ ਹੀ ਮੇਰਾ ਪਨਚਿੰਗ ਬੈਗ ਸੀ। ਮੈਂ ਆਪਣੀ ਮਾਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਮੇਰੀ ਮਾਂ ਨੇ ਮੈਨੂੰ ਕ੍ਰਿਕਟਰ ਬਣਾਇਆ ਤੇ ਇਨਸਾਨ ਵੀ। ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ।
ਪਿਤਾ ਦੇ ਲਈ…
ਮੇਰੇ ਪਿਤਾ ਕ੍ਰਿਕਟ ਨੂੰ ਪਸੰਦ ਨਹੀਂ ਕਰਦੇ ਸਨ। ਉਹ ਮੈਨੂੰ ਕਦੀ ਕੁਝ ਨਹੀਂ ਕਹਿੰਦੇ ਸਨ ਪਰ ਉਨ੍ਹਾਂ ਦੇ ਦੋਸਤ ਦੱਸਦੇ ਸਨ ਕਿ ਕਦੀ ਟੀ.ਵੀ. ਨਹੀਂ ਦੇਖਦੇ ਸਨ ਜਦੋਂ ਮੈਂ ਮੈਚ ਖੇਡ ਰਿਹਾ ਹੁੰਦਾ ਸੀ। ਪਿਤਾ ਜੀ- ਹੁਣ ਤੁਹਾਡਾ ਆਰਾਮ ਕਰਨ ਦਾ ਸਮਾਂ ਆ ਗਿਆ ਹੈ।

ਮਾਮੀ ਤੇ ਨਾਨਾ-ਨਾਨੀ ਲਈ…
ਮੇਰੀ ਸਵਰਗੀ ਮਾਮੀ, ਜੋ ਕਿ ਮੇਰੀ ਚੰਗੀ ਦੋਸਤ ਹੋਣ ਦੇ ਨਾਲ-ਨਾਲ ਮੇਰੇ ਲਈ ਪਿਤਾ ਸਮਾਨ ਵੀ ਸੀ। ਜਦੋਂ ਮੈਂ ਛੋਟਾ ਸੀ ਤਾਂ ਉਹ ਹਰ ਸਮੇਂ ਚਿੰਤਾ ‘ਚ ਰਹਿੰਦੀ ਸੀ ਕਿ ਮੈਂ ਸਹੀਂ ਤਰ੍ਹਾਂ ਖਾਣਾ ਖਾ ਰਿਹਾ ਹਾਂ ਜਾਂ ਨਹੀਂ। ਜਦੋਂ ਮੈਂ ਆਪਣੇ ਕਰੀਅਰ ਦੇ ਸਭ ਤੋਂ ਹੇਠਲੇ ਪੜਾਅ ‘ਤੇ ਸੀ ਤਾਂ ਮੇਰੀ ਨਾਨੀ ਨੇ ਹੀ ਮੇਰਾ ਉਤਸ਼ਾਹ ਵਧਾਇਆ ਸੀ। ਇਸੇ ਤਰ੍ਹਾਂ ਨਾਨਾ ਨੂੰ ਵੀ ਨਹੀਂ ਭੁੱਲਾਂਗਾ, ਜਿਨ੍ਹਾਂ ਕਾਰਨ ਮੈਂ ਇਥੇ ਤਕ ਪਹੁੰਚਿਆਂ ਹਾਂ।
ਭੈਣ ਏਕਤਾ ਲਈ…

ਸਭ ਤੋਂ ਪਹਿਲਾਂ ਮੈਂ ਮੁਆਫੀ ਚਾਹੁੰਦਾ ਹਾਂ ਕਿ ਬਹੁਤ ਸਾਰੇ ਰੱਖੜੀ ਦੇ ਤਿਉਹਾਰ ਮੌਕੇ ਮੈਂ ਤੁਹਾਡੇ ਕੋਲ ਨਹੀਂ ਸੀ। ਮੈਂ ਉਸ ਦੇ ਲਈ ਵੀ ਮੁਆਫੀ ਮੰਗਣੀ ਚਾਹੁੰਦਾ ਹਾਂ ਜਦੋਂ ਹਰ ਗੱਲ ‘ਤੇ ਅਟੈਂਸ਼ਨ ਪਾਉਣਾ ਚਾਹੁੰਦਾ ਸੀ। ਮੈਨੂੰ ਯਕੀਨ ਹੈ ਕਿ ਹੁਣ ਕੋਈ ਪ੍ਰੇਸ਼ਾਨੀ ਖੜ੍ਹੀ ਨਹੀਂ ਕਰਾਂਗਾ।

ਦੋਸਤ ਵਿਵੇਕ-ਵਿਨੇਸ਼ ‘ਤੇ…
ਮੇਰੇ ਦੋਸਤ ਵਿਵੇਕ ਤੇ ਦਿਨੇਸ਼ ਦਾ ਵੀ ਧੰਨਵਾਦ, ਜਿਨ੍ਹਾਂ ਨੇ ਮੁਸ਼ਿਕਲ ਭਰੇ ਦਿਨਾਂ ‘ਚ ਮੈਨੂੰ ਸਪੋਰਟ ਕੀਤਾ। ਇਨ੍ਹਾਂ ਦਾ ਧੰਨਵਾਦ ਖਾਸ ਤੌਰ ‘ਤੇ ਦਿਨੇਸ਼ ਦਾ ਜੋ ਹਰ ਸਮੇਂ ਬਕਵਾਸ ਕਰਦਾ ਰਹਿੰਦਾ ਸੀ।
ਪਤਨੀ ਨਤਾਸ਼ਾ ਲਈ…
ਬਹੁਤ-ਬਹੁਤ ਧੰਨਵਾਦ ਮੇਰੀ ਤਾਕਤ ਬਣਨ ਲਈ। ਜਿਵੇਂ ਕਿਸੇ ਦਾ ਕਹਿਣਾ ਹੈ ਕਿ ਰਿਟਾਇਰਡ ਹਸਬੈਂਡ ਆਪਣੀ ਪਤਨੀ ਦੀ ਫੁੱਲ ਟਾਈਮ ਜਾਬ ਦੇ ਸਮਾਨ ਹੈ, ਫਿਰ ਤਿਆਰ ਰਹਿਣਾ ਆਪਣੀ ਨਵੀਂ ਅਸਾਇਨਮੈਂਟ ਲਈ।

ਦੋਹਾਂ ਧੀਆਂ ‘ਤੇ…
ਹਾਲੇ ਮੇਰੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਆਪਣੀ ਵੱਡੀ ਧੀ ਆਜੀਨ ਲਈ ਪੀਲੇ ਰੰਗ ਦੀ ਡਰੈੱਸ ਲੈ ਕੇ ਦੇਣਾ ਹੈ ਤੇ ਇਸ ਦੇ ਨਾਲ ਸਭ ਤੋਂ ਛੋਟੀ ਅਨਾਇਜਾ ਲਈ ਉਸ ਦੀ ਬੈਸਟ ਫਰੈਂਡ (ਗੁੱਡੀ) ਲੈ ਕੇ ਆਉਣਾ ਹੈ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ – ਮੁਫ਼ਤ ਰਜਿਸਟਰ ਕਰੋ

Leave a Reply

Your email address will not be published. Required fields are marked *