ਅਮਰੀਕੀ ਬਾਜ਼ਾਰਾਂ ‘ਚ ਜ਼ੋਸ਼, ਡਾਓ 288 ਅੰਕ ਚੜ੍ਹ ਕੇ ਬੰਦ

ਵਾਸ਼ਿੰਗਟਨ— ਚੀਨ ਨਾਲ ਵਪਾਰ ਡੀਲ ਨੇ ਅਮਰੀਕੀ ਬਾਜ਼ਾਰਾਂ ‘ਚ ਜ਼ੋਸ਼ ਭਰ ਦਿੱਤਾ ਹੈ। ਕੱਲ ਦੇ ਕਾਰੋਬਾਰ ‘ਚ ਡਾਓ ਜੋਂਸ 288 ਅੰਕ ਚੜ੍ਹ ਕੇ ਬੰਦ ਹੋਇਆ। ਸੋਮਵਾਰ ਅਮਰੀਕੀ ਬਾਜ਼ਾਰ 1.5 ਫੀਸਦੀ ਤਕ ਚੜ੍ਹ ਕੇ ਬੰਦ ਹੋਏ। ਐੱਸ. ਐਂਡ ਪੀ.-500 ਇੰਡੈਕਸ 1.5 ਫੀਸਦੀ ਤੇ ਨੈਸਡੈਕ 1 ਫੀਸਦੀ ਦੀ ਤੇਜ਼ੀ ‘ਤੇ ਬੰਦ ਹੋਇਆ। ਚੀਨ-ਅਮਰੀਕਾ 90 ਦਿਨਾਂ ਤਕ ਨਵਾਂ ਟੈਰਿਫ ਨਹੀਂ ਲਾਉਣਗੇ। ਹਾਲਾਂਕਿ ਜੇਕਰ ਅੱਗੇ ਗੱਲ ਨਾ ਬਣੀ ਤਾਂ ਫਿਰ 25 ਫੀਸਦੀ ਟੈਰਿਫ ਸੰਭਵ ਹੈ। 

ਅਮਰੀਕਾ ‘ਚ 10 ਸਾਲ ਦੀ ਬਾਂਡ ਯੀਲਡ 3 ਫੀਸਦੀ ਦੇ ਹੇਠਾਂ ਡਿੱਗ ਗਈ ਹੈ। ਅਮਰੀਕਾ-ਚੀਨ ਡੀਲ ‘ਚ ਕੱਚੇ ਤੇਲ ‘ਚ ਵੀ ਉਛਾਲ ਦੇਖਣ ਨੂੰ ਮਿਲਿਆ ਹੈ। ਕੱਚੇ ਤੇਲ ‘ਚ 2.5 ਫੀਸਦੀ ਦੀ ਤੇਜ਼ੀ ਆਈ ਹੈ ਅਤੇ ਬ੍ਰੈਂਟ ਕੱਚਾ ਤੇਲ 62 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਅਮਰੀਕੀ ਬਾਜ਼ਾਰਾਂ ਦੇ ਕਾਰੋਬਾਰ ‘ਤੇ ਨਜ਼ਰ ਮਾਰੀਏ ਤਾਂ ਸੋਮਵਾਰ ਦੇ ਕਾਰੋਬਾਰ ‘ਚ ਡਾਓ ਜੋਂਸ 287.97 ਅੰਕ ਯਾਨੀ 1.13 ਫੀਸਦੀ ਦੀ ਤੇਜ਼ੀ ਨਾਲ 25,826.43 ਦੇ ਪੱਧਰ ‘ਤੇ ਬੰਦ ਹੋਇਆ। ਨੈਸਡੈਕ 110.98 ਅੰਕ ਯਾਨੀ 1.51 ਫੀਸਦੀ ਦੀ ਮਜਬੂਤੀ ਨਾਲ 7,441.51 ਦੇ ਪੱਧਰ ‘ਤੇ ਬੰਦ ਹੋਇਆ। ਐੱਸ. ਐਂਡ ਪੀ.-500 ਇੰਡੈਕਸ 30.20 ਅੰਕ ਯਾਨੀ 1.09 ਫੀਸਦੀ ਦੀ ਤੇਜ਼ੀ ਨਾਲ 2,790.37 ਦੇ ਪੱਧਰ ‘ਤੇ ਬੰਦ ਹੋਇਆ।

Leave a Reply

Your email address will not be published. Required fields are marked *