ਅਗਸਤਾ ਵੈਸਟਮੈਂਡ ਮਾਮਲਾ : ਦੁਬਈ ਪ੍ਰਸ਼ਾਸਨ ਨੇ ਕ੍ਰਿਸ਼ਟੀਅਨ ਮਿਸ਼ੇਲ ਨੂੰ ਕੀਤਾ ਭਾਰਤ ਦੇ ਹਵਾਲੇ

ਨਵੀਂ ਦਿੱਲੀ— ਅਗਸਤਾ ਵੈਸਟਲੈਂਡ ਮਾਮਲੇ ‘ਚ ਭਾਰਤ ਨੂੰ ਵੱਡੀ ਸਫਲਤਾ ਮਿਲੀ ਹੈ। ਦੁਬਈ ਪ੍ਰਸ਼ਾਸਨ ਨੇ ਅਗਸਤਾ ਵੈਸਟਲੈਂਡ ਮਾਮਲੇ ‘ਚ ਕਥਿਤ ਤੌਰ ‘ਤੇ ਵਿਚੋਲੀਏ ਦੀ ਭੂਮਿਕਾ ਨਿਭਾਉਣ ਵਾਲੇ ਕ੍ਰਿਸ਼ਟੀਅਨ ਮਿਸ਼ੇਲ ਨੂੰ ਭਾਰਤ ਨੂੰ ਸੌਂਪ ਦਿੱਤਾ ਹੈ। ਉਹ ਦੁਬਈ ਤੋਂ ਭਾਰਤ ਲਈ ਰਵਾਨਾ ਹੋ ਚੁੱਕਾ ਹੈ ਤੇ ਦੇਰ ਰਾਤ ਇਥੇ ਪਹੁੰਚ ਜਾਵੇਗਾ।
ਦੁਬਈ ਦੀ ਇਕ ਅਦਾਲਤ ਨੇ 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘਪਲਾ ਮਾਮਲੇ ‘ਚ ਭਾਰਤੀ ਏਜੰਸੀਆਂ ਵੱਲੋਂ ਵਾਂਟੇਡ ਬ੍ਰਿਟਿਸ਼ ਨਾਗਰਿਕ ਕ੍ਰਿਸ਼ਟੀਅਨ ਮਾਇਕਲ ਦੀ ਹਵਾਲਗੀ ਦਾ ਆਦੇਸ਼ ਦਿੱਤਾ ਸੀ। ਮਾਇਕਲ (54) ਇਸ ਘਪਲੇ ਦਾ ਕਥਿਤ ਵਿਚੋਲੀਆ ਹੈ। ਉਹ ਫਿਲਹਾਲ ਦੁਬਈ ਦੀ ਜੇਲ ‘ਚ ਬੰਦ ਸੀ।

Leave a Reply

Your email address will not be published. Required fields are marked *