ਸਿੱਧੂ ਦੀ ਜ਼ੁਬਾਨੀ ਸੁਣੋ ਪਾਕਿ ਦੌਰੇ ਦਾ ਪਲ-ਪਲ ਦਾ ਹਾਲ (ਵੀਡੀਓ)

ਅੰਮ੍ਰਿਤਸਰ/ਜਲੰਧਰ— ਪਾਕਿਸਤਾਨ ਦੀ ਸਰਹੱਦ ਅੰਦਰ ਹੋਏ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਨੀਂਹ ਪੱਥਰ ਦੇ ਸਮਾਗਮ ‘ਚ ਹਿੱਸਾ ਲੈਣ ਪਾਕਿ ਗਏ ਨਵਜੋਤ ਸਿੰਘ ਸਿੱਧੂ ਨੂੰ ਪਾਕਿ ‘ਚ ਭਰਵਾਂ ਪਿਆਰ ਮਿਲਿਆ ਹੈ। ਉਦਘਾਟਨ ਸਮਾਗਮ ਲਈ ਪਾਕਿ ਜਾਣ ਵਾਲੇ ਭਾਰਤੀਆਂ ‘ਚੋਂ ਸਿੱਧੂ ਸਭ ਤੋਂ ਪਹਿਲਾਂ ਸਰਹੱਦ ਪਾਰ ਗਏ ਸਨ ਅਤੇ ਪਾਕਿ ‘ਚ ਸਮਾਂ ਬਤੀਤ ਕਰ ਕੇ ਆਏ ਹਨ। ਇਸ ਦੌਰਾਨ ਸਿੱਧੂ ਕਿੱੱਥੇ-ਕਿੱਥੇ ਅਤੇ ਕਿਸ-ਕਿਸ ਨੂੰ ਮਿਲੇ ਸਿੱਧੂ ਦੀ ਜ਼ੁਬਾਨੀ ਖੁਦ ਸੁਣੋ।

ਪਾਕਿ ‘ਚ ਮਿਲੀ ਮੇਜ਼ਬਾਨੀ ਤੋਂ ਗਦਗਦ ਸਿੱਧੂ ਆਪਣੇ ਦੋਸਤ ਇਮਰਾਨ ਖਾਨ ਨੂੰ ਬਤੌਰ ਦੋਸਤ ਭਾਰਤ ਸੱਦਣਾ ਚਾਹੁੰਦੇ ਹਨ ਪਰ ਸਿੱਧੂ ਨੂੰ ਲੱਗਦਾ ਹੈ ਕਿ ਇਮਰਾਨ ਖਾਨ ਰੁੱਝੇ ਹੋਣ ਕਰਕੇ ਉਹ ਇਸ ਲਈ ਸਮਾਂ ਨਾ ਕੱਢ ਸਕਣ। ਹਾਲਾਂਕਿ ਸਿੱਧੂ ਕੋਲ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਦਾ ਵੀ ਵੀਜ਼ਾ ਸੀ ਪਰ ਆਪਣੀ ਇਸ ਪਾਕਿ ਫੇਰੀ ਦੌਰਾਨ ਸਿੱਧੂ ਸਿਰਫ ਕਰਤਾਰਪੁਰ ਸਾਹਿਬ ਅਤੇ ਲਾਹੌਰ ਹੀ ਗਏ।

Leave a Reply

Your email address will not be published. Required fields are marked *