ਮੇਸੀ ਨੇ ਬਾਰਸੀਲੋਨਾ ਨੂੰ ਇਕੱਲਿਆਂ ਹੀ ਦਿਵਾਈ ਜਿੱਤ

ਦਿ ਹੇਗ

– ਐੱਫ. ਸੀ. ਬਾਰਸੀਲੋਨਾ ਨੇ ਆਪਣੇ ਸੁਪਰ ਸਟਾਰ ਫੁੱਟਬਾਲਰ ਲਿਓਨਲ ਮੇਸੀ ਦੇ ਦਮ ‘ਤੇ ਚੈਂਪੀਅਨਸ ਲੀਗ ਗਰੁੱਪ-ਬੀ ਦੇ ਮੁਕਾਬਲੇ ਵਿਚ ਪੀ. ਐੱਸ. ਵੀ. ਖਿਲਾਫ 2-1 ਨਾਲ ਜਿੱਤ ਆਪਣੇ ਨਾਂ ਕਰ ਲਈ ਹੈ। ਪੀ. ਐੱਸ. ਵੀ. ਪਹਿਲਾਂ ਹੀ ਆਖਰੀ-16 ਦੀ ਦੌੜ ‘ਚੋਂ ਬਾਹਰ ਹੋ ਚੁੱਕੀ ਹੈ, ਜਦਕਿ ਬਾਰਸੀਲੋਨਾ ਨੇ ਅਗਲੇ ਰਾਊਂਡ ਲਈ ਕੁਆਲੀਫਾਈ ਕਰ ਲਿਆ ਹੈ।

ਆਈਂਡੋਵਨ ਵਿਚ ਆਯੋਜਿਤ ਮੁਕਾਬਲੇ ਵਿਚ ਬਾਰਸੀਲੋਨਾ ਦੀ ਟੀਮ ਜ਼ਖਮੀ ਲੁਈਸ ਸੁਆਰੇਜ, ਰਾਫਿਨਹਾ, ਸਰਜੇਈ ਰਾਬਰਟੋ ਅਤੇ ਸੈਮੁਏਲ ਉਮਿਤੀ ਤੋਂ ਬਿਨਾਂ ਮੈਦਾਨ ‘ਤੇ ਉਤਰੀ ਸੀ। ਕੋਚ ਅਰਨੈਸਟੋ ਵਾਲਵੇਦਰੇ ਨੇ ਟੀਮ ਵਿਚ ਮੇਸੀ ਨੂੰ ਸ਼ਾਮਲ ਕੀਤਾ ਸੀ। ਉਸ ਨੇ ਇਕੱਲਿਆਂ ਹੀ ਟੀਮ ਨੂੰ ਜਿੱਤ ਦਿਵਾਈ।

ਮੇਜ਼ਬਾਨ ਟੀਮ ਨੂੰ ਪਹਿਲੇ ਹਾਫ ‘ਚ ਕਈ ਸ਼ਾਨਦਾਰ ਮੌਕੇ ਮਿਲੇ। ਗੈਸਟਨ ਪਿਏਰੋ ਨੇ ਪੋਸਟ ਨੂੰ ਆਪਣੀ ਸ਼ਾਰਟ ਨਾਲ ਹਿੱਟ ਕੀਤਾ, ਉਥੇ ਹੀ ਜੁਕ ਡੀ ਜੋਂਗ ਨੇ ਵੀ ਕਰਾਸ ਬਾਰ ਨੂੰ ਹਿੱਟ ਕੀਤਾ। ਇਸ ਤੋਂ ਬਾਅਦ ਡੇਨਜੇਲ ਡਮਫਰਾਈਜ਼ ਦੀ ਸ਼ਾਰਟ ਵੀ ਪੋਸਟ ਨਾਲ ਲੱਗ ਕੇ ਨਿਕਲ ਗਈ। ਫਿਰ ਦੂਸਰੇ ਹਾਫ ਵਿਚ ਵੀ ਪੀ. ਐੱਸ. ਵੀ. ਨੇ ਚੰਗੇ ਮੌਕੇ ਬਣਾਏ ਪਰ ਮਹਿਮਾਨ ਟੀਮ ਦੇ ਮੇਸੀ ਨੇ ਹੀ ਵਿੰ੍ਹਨੇ ਹੋਏ ਨਿਸ਼ਾਨਿਆਂ ਨਾਲ ਬਾਰਸੀਲੋਨਾ ਨੂੰ ਬੜ੍ਹਤ ਦਿਵਾਈ।

ਅਰਜਨਟੀਨਾ ਦੇ ਖਿਡਾਰੀ ਨੇ ਖੁੱਲ੍ਹ ਕੇ ਖੇਡਦੇ ਹੋਏ 61ਵੇਂ ਮਿੰਟ ਵਿਚ ਗੋਲ ਕੀਤਾ। ਮੇਸੀ ਦੀ ਫ੍ਰੀ ਕਿੱਕ ਤੋਂ ਬਾਅਦ ਗੇਰਾਰਡ ਪਿਕ ਨੇ 70ਵੇਂ ਮਿੰਟ ਵਿਚ ਬਾਰਸੀਲੋਨਾ ਲਈ ਦੂਸਰਾ ਗੋਲ ਕਰ ਕੇ ਸਕੋਰ 2-0 ਪਹੁੰਚਾ ਦਿੱਤਾ। ਪੀ. ਐੱਸ. ਵੀ. ਲਗਾਤਾਰ ਮੌਕੇ ਬੇਕਾਰ ਕਰਦੀ ਰਹੀ ਪਰ ਸਟੀਵ ਬਰਜਵਿਨ ਅਤੇ ਹਾਈਰਵਿੰਗ ਲੋਰੇਂਜੋ ਨੇ 83ਵੇਂ ਮਿੰਟ ਵਿਚ ਟੀਮ ਲਈ ਆਖਰੀ ਗੋਲ ਵਿਚ ਮਦਦ ਕੀਤੀ। ਕਪਤਾਨ ਲੁੱਕ ਡੀ ਜੌਂਗ ਨੇ ਕਰਾਸ ਵਿਚ ਹੈਡਰ ਨਾਲ ਗੋਲ ਕਰ ਕੇ ਸਕੋਰ 2-1 ‘ਤੇ ਪਹੁੰਚਾਇਆ।

Leave a Reply

Your email address will not be published. Required fields are marked *