WhatsApp ਦੇ ਇਸ ਖਾਸ ਫੀਚਰ ’ਚ ਹੋਇਆ ਵੱਡਾ ਬਦਲਾਅ

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ’ਚ ਇਕ ਬੇਹੱਦ ਕੰਮ ਦਾ ਨਵਾਂ ਫੀਚਰ ਜੁੜਿਆ ਹੈ। ਦਰਅਸਲ ਇਹ ਵੁਆਇਸ ਮੈਸੇਜ ਇਸਤੇਮਾਲ ਕਰਨ ਦਾ ਅਨੁਭਵ ਬਦਲਣ ਲਈ ਹੈ। ਵਟਸਐਪ ’ਚ ਵੁਆਇਸ ਮੈਸੇਜ ਦਾ ਫੀਚਰ ਹੈ ਜਿਸ ਤਹਿਤ ਤੁਸੀਂਆਪਣੀ ਵੁਆਇਸ ਰਿਕਾਰਡ ਕਰਕੇ ਸੈਂਡ ਕਰ ਸਕਦੇ ਹੋ। ਹੁਣ ਤਕ ਭੇਜੇ ਗਏ ਵੁਆਇਸ ਮੈਸੇਜ ਨੂੰ ਇਕ-ਇਕ ਕਰਕੇ ਸੁਣਿਆ ਜਾਂਦਾ ਹੈ ਪਰ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ। ਉਦਾਹਰਣ ਦੇ ਤੌਰ ’ਤੇ ਕਿਸੇ ਨੇ ਤੁਹਾਨੂੰ 5 ਵੁਆਇਸ ਮੈਸੇਜ ਭੇਜੇ ਹਨ ਤਾਂ ਇਕ ਵੁਆਇਸ ਮੈਸੇਜ ਸੁਣਨ ਤੋਂ ਬਾਅਦ ਤੁਹਾਨੂੰ ਦੂਜੇ ਵੁਆਇਸ ਮੈਸੇਜ ’ਤੇ ਕਿਲੱਕ ਕਰਨਾ ਹੁੰਦਾ ਹੈ ਤਾਂ ਹੀ ਸੁਣ ਪਾਉਂਦੇ ਹੋ।

WABetainfo ਦੀ ਰਿਪੋਰਟ ਤੋਂ ਬਾਅਦ ਗੂਗਲ ਪਲੇਅ ਬੂਟਾ ਪ੍ਰੋਗਰਾਮ ’ਚ ਨਵੀਂ ਅਪਡੇਟ ਸਬਮਿਟ ਕੀਤੀ ਗਈਹੈ। ਇਸ ਤਹਿਤ ਇਕ ਵੁਆਇਸ ਮੈਸੇਜ ਪਲੇਅ ਕਰਨ ਤੋਂ ਬਾਅਦ ਦੂਜਾ ਖੁਦ ਪਲੇਅ ਹੋਵੇਗਾ। ਯਾਨੀ ਜੇਕਰ ਚੁਾਰ ਵੁਆਇਸ ਮੈਸੇਜ ਹਨ ਤਾਂ ਇਕ ਨੂੰ ਪਲੇਅ ਕਰਨ ’ਤੇ ਲਗਾਤਾਰ ਖੁਦ ਹੀ ਤੁਸੀਂ ਚਾਰੇ ਮੈਸੇਜ ਸੁਣ ਸਕੋਗੇ। ਹਰ ਵਾਰ ਤੁਹਾਨੂੰ ਵੁਆਇਸ ਮੈਸੇਜ ’ਤੇ ਕਲਿੱਕ ਕਰਕੇ ਪਲੇਅ ਕਰਨ ਦੀ ਲੋੜ ਨਹੀਂ ਹੋਵੇਗੀ।

ਫਿਲਹਾਲ ਇਹ ਫੀਚਰ ਵਟਸਐਪ ਦੇ ਸਟੇਬਲ ਵਰਜਨ ’ਚ ਸਾਰਿਆਂ ਲਈ ਜਾਰੀ ਨਹੀਂ ਕੀਤਾ ਗਿਆ। ਅਗਲੀ ਅਪਡੇਟ ਦੇ ਨਾਲ ਇਹ ਫੀਚਰ ਮਿਲ ਸਕਦਾ ਹੈ। ਇਸ ਫੀਚਰ ਨੂੰ Consecutive Voice Message ਦੱਸਿਆ ਜਾ ਰਿਹਾ ਹੈ। ਨਵੀਂ ਅਪਡੇਟ ਤੋਂ ਬਾਅਦ ਇਕ ਵੁਆਇਸ ਮੈਸੇਜ ਪਲੇਅ ਹੋਣ ਤੋਂ ਬਾਅਦ ਦੂਜੇ ’ਚ ਸਵਿੱਚ ਹੋਣ ਤੋਂ ਪਹਿਲਾਂ ਤੁਹਾਨੂੰ ਟੋਨ ਸੁਣਾਈ ਦੇਵੇਗੀ ਜਿਸ ਨਾਲ ਤੁਸੀਂ ਸਮਝ ਸਕੋਗੇ ਕਿ ਪਹਿਲਾ ਵੁਆਇਸ ਮੈਸੇਜ ਖਤਮ ਹੋ ਚੁੱਕਾ ਹੈ ਅਤੇ ਹੁਣਅਗਲਾ ਮੈਸੇਜ ਸੁਣੋਗੇ। ਦੂਜੀ ਟੋਨ ਉਦੋਂ ਸੁਣਾਈ ਦੇਵੇਗੀ ਜਦੋਂ ਅੱਗੇ ਕੋਈ ਦੂਜਾ ਵੁਆਇਸ ਮੈਸੇਜ ਨਹੀਂ ਹੋਵੇਗਾ।

Leave a Reply

Your email address will not be published. Required fields are marked *