ਚੀਨ ਨੂੰ ਖੁਸ਼ ਕਰਨ ਦੇ ਚੱਕਰ ‘ਚ ਫਸੀ ਗੂਗਲ!

—ਗੂਗਲ ਦੇ ਕਰਮਚਾਰੀਆਂ ਨੇ ਇਕ ਵਾਰ ਫਿਰ ਕੰਪਨੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੂਗਲ ਉਨ੍ਹਾਂ ਨੂੰ ਪ੍ਰੋਜੈਕਟ ਡਰੈਗਨਫਲਾਈ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਜਾਣਕਾਰੀ ਦੇਵੇ ਅਤੇ ਇਸ ਦੇ ਘੱਟ ਕਰਨ ਦੇ ਤਰੀਕੇ ਦੇ ਬਾਰੇ ‘ਚ ਦੱਸੇ। ਕਰਮਚਾਰੀਆਂ ਨੂੰ ਲਗ ਰਿਹਾ ਹੈ ਕਿ ਚੀਨ ਲਈ ਤਿਆਰ ਹੋ ਰਹੇ ਇਸ ਖਾਸ ਸਰਚ ਇੰਜਣ ਨਾਲ ਲੋਕਾਂ ਦੇ ਮਨੁੱਖ ਅਧਿਕਾਰਾਂ ਦਾ ਉਲੰਘਣ ਹੋ ਸਕਦਾ ਹੈ ਜਿਸ ਨਾਲ ਬਹੁਤ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਸਿਰਫ ਕੁਝ ਹਫਤੇ ਪਹਿਲੇ ਹੀ ਗੂਗਲ ਦੇ ਕਰਮਚਾਰੀਆਂ ਨੇ ਦਫਤਰ ਤੋਂ ਬਾਹਰ ਨਿਕਲ ਕੇ ਜਿਨਸੀ ਸੋਸ਼ਣ ਦੇ ਦਾਅਵੇ ਕੀਤੇ ਸਨ ਅਤੇ ਕੰਪਨੀ ਨੂੰ ਲੈ ਕੇ ਵਿਰੋਧ ਜਤਾਇਆ ਸੀ। ਹੁਣ ਇਕ ਵਾਰ ਫਿਰ ਗੂਗਲ ਵਿਵਾਦਾਂ ਦੇ ਘੇਰੇ ‘ਚ ਫੱਸ ਗਈ ਹੈ।

ਕਿਉਂ ਹੋ ਰਿਹੈ ਵਿਰੋਧ
ਡਰੈਗਨਫਲਾਈ ਪ੍ਰੋਜੈਕਟ ਤਹਿਤ ਗੂਗਲ ਚੀਨ ਲਈ ਇਕ ਖਾਸ ਤਰ੍ਹਾਂ ਦਾ ਸਰਚ ਇੰਜਣ ਬਣਾ ਰਹੀ ਹੈ। ਇਸ ਬ੍ਰਾਊਜਰ ‘ਚ ਬੈਨ ਵੈੱਬਸਾਈਟਸ ਨੂੰ ਆਸਾਨੀ ਨਾਲ ਸਰਚ ਰਿਜ਼ਲਟਸ ਤੋਂ ਰੀਮੂਵ ਕੀਤਾ ਜਾ ਸਕਦਾ ਹੈ। ਭਾਵ ਚੀਨੀ ਲੋਕਾਂ ਲਈ ਇਸ ਨੂੰ ਖਾਸ ਬਣਾਇਆ ਗਿਆ ਹੈ ਤਾਂ ਕਿ ਵਿਵਾਦਿਤ ਮੁੱਦਿਆਂ ਨੂੰ ਰੀਮੂਵ ਕੀਤਾ ਜਾ ਸਕੇ, ਪਰ ਦੁਨੀਆ ਭਰ ਦੇ ਹੋਰ ਦੇਸ਼ਾਂ ਨੂੰ ਗੂਗਲ ਇਸ ਤਰ੍ਹਾਂ ਦੇ ਫੀਚਰਸ ਨਹੀਂ ਦਿੰਦੀ ਹੈ। ਗੂਗਲ ਮੁਨਾਫੇ ਲਈ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਵਪਾਰ ਕਰਨਾ ਚਾਹੁੰਦੀ ਹੈ ਅਤੇ ਜੇਕਰ ਅਜਿਹਾ ਨਹੀਂ ਹੈ ਤਾਂ ਹੋਰ ਦੇਸ਼ਾਂ ‘ਚ ਵੀ ਇਸ ਤਰ੍ਹਾਂ ਦੇ ਫੀਚਰ ਦੇਣੇ ਹੋਣਗੇ।

ਕਰਮਚਾਰੀਆਂ ਨਾਲ ਖੜੀ ਹੋਈ ਹਿਊਮਨ ਰਾਈਟਸ ਆਗਰਨਾਈਜੇਸ਼ਨ

ਕੰਪਨੀ ਦਾ ਵਿਰੋਧ ਕਰਨ ਤੋਂ ਬਾਅਦ ਲੰਡਨ ਦੀ ਹਿਊਮਨ ਰਾਈਟਸ ਆਗਰਨਾਈਜੇਸ਼ਨ Amnesty International ਗੂਗਲ ਕਰਮਚਾਰੀਆਂ ਨਾਲ ਆ ਕੇ ਖੜੀ ਹੋ ਗਈ ਹੈ ਅਤੇ ਉਨ੍ਹਾਂ ਦਾ ਪੂਰਾ ਸਮਰੱਥਨ ਕਰ ਰਹੀ ਹੈ। ਗੂਗਲ ਦੇ ਡਰੈਗਨਫਲਾਈ ਪ੍ਰੋਜੈਕਟ ਲੈ ਕੇ ਪਹਿਲੇ ਹੀ ਕਈ ਵਿਵਾਦਿਤ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਹੁਣ ਤਾਂ ਕੰਪਨੀ ਵਿਰੁੱਧ ਉਸ ਦੇ ਆਪਣੀ ਕਰਮਚਾਰੀ ਹੀ ਖੜੇ ਹੋ ਗਏ ਹਨ। ਉਹ ਗੂਗਲ ਤੋਂ ਖੁਲੇ ਤੌਰ ‘ਤੇ ਇਸ ਪ੍ਰੋਜੈਕਟ ਨੂੰ ਲੈ ਕੇ ਸਪਸ਼ਟੀਕਰਣ ਮੰਗ ਰਹੇ ਹਨ। ਹਿਊਮਨ ਰਾਈਟਸ ਆਗਰਨਾਈਜੇਸ਼ਨ ਨੇ ਲੋਕਾਂ ਨੂੰ ਕਿਹਾ ਕਿ ਗੂਗਲ ਦੇ ਕਰਮਚਾਰੀਆਂ ਨਾਲ ਇਕੱਠੇ ਨਾਲ ਖੜੇ ਹੋ ਜਾਓ। ਉੱਥੇ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੂੰ ਇਸ ਪ੍ਰੋਜੈਕਟ ਨੂੰ ਲੈ ਕੇ ਲਾਂਚ ਤੋਂ ਪਹਿਲਾਂ ਹੀ ਡਰਾਪ ਕਰਨ ਦੀ ਗੱਲ ਕੀਤੀ ਗਈ ਹੈ ਅਤੇ ਲੋਕਾਂ ਨੂੰ #DropDragonfly ਨਾਂ ਤੋਂ ਵਿਰੋਧ ਜਤਾਉਣ ਨੂੰ ਕਿਹਾ ਗਿਆ ਹੈ।

ਚੀਨ ’ਚ ਇੰਝ ਕੰਮ ਕਰੇਗਾ ਇਹ ਸਰਚ ਇੰਜਣ

‘ਐਨਗੈਜੇਟ’ ਦੀ ਰਿਪੋਰਟ ਅਨੁਸਾਰ ਦਸਤਾਵੇਜ਼ ਲੀਕ ਹੋਏ ਹਨ, ਜਿਨ੍ਹਾਂ ਵਿਚ ਲਿਖਿਆ ਹੈ ਕਿ ਇਹ ਸਰਚ ਐਪ ਆਪਣੇ-ਆਪ ਅਜਿਹੀਆਂ ਵੈੱਬਸਾਈਟਾਂ ਦਾ ਪਤਾ ਲਾ ਲਵੇਗੀ, ਜਿਨ੍ਹਾਂ ਨੂੰ ਚੀਨ ਵਿਚ ਬਲਾਕ ਕੀਤਾ ਗਿਆ ਹੈ। ਇਹ ਚੀਨ ਲਈ ਬਹੁਤ ਵਧੀਆ ਫਾਇਰਵਾਲ ਫੀਚਰ ਹੈ।

Leave a Reply

Your email address will not be published. Required fields are marked *