IBM Simon: ਅੱਜ ਦੇ ਦਿਨ ਹੀ ਲਾਂਚ ਹੋਇਆ ਸੀ ਦੁਨੀਆ ਦਾ ਪਹਿਲਾ ਸਮਾਰਟਫੋਨ

ਗੈਜੇਟ ਡੈਸਕ– ਸਮਾਰਟਫੋਨ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਫੋਨ ਕਾਲਸ ਤੋਂ ਲੈ ਕੇ ਇਮੇਲ ਅਤੇ ਸੋਸ਼ਲ ਮੀਡੀਆ ਨੂੰ ਐਕਸਾਸ ਕਰਨ ਲਈ ਲੋਕ ਸਭ ਤੋਂ ਜ਼ਿਆਦਾ ਸਮਾਰਟਫੋਨ ਦੀ ਹੀ ਵਰਤੋਂ ਕਰਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਦੇ ਦਿਨ ਹੀ ਯਾਨੀ 23 ਨਵੰਬਰ 1992 ਨੂੰ ਲਾਸ ਵੇਗਸ ’ਚ COMDEX ਕੰਪਿਊਟਰ ਐਂਡ ਟੈਕਨਾਲੋਜੀ ਟ੍ਰੇਡ ਸ਼ੋਅ ਦੌਰਾਨ ਦੁਨੀਆ ਦੇ ਪਹਿਲੀ ਸਮਾਰਟ IBM Simon ਨੂੰ ਲਾਂਚ ਕੀਤਾ ਗਿਆ ਸੀ।

ਇਸ ਸਮਾਰਟਫੋਨ ਨੂੰ IBM ਅਤੇ ਅਮਰੀਕੀ ਸੈਲੁਲਰ ਕੰਪਨੀ ਬੇਲਸੈਲਫ ਨੇ ਮਿਲ ਕੇ ਤਿਆਰ ਕੀਤਾ ਸੀ। ਇਸ ਵਿਚ ਮੋਬਾਇਲ ਫੋਨ ਅਤੇ PDA ਦੇ ਸਾਰੇ ਫੀਚਰਜ਼ ਦਿੱਤੇ ਗਏ ਸਨ ਅਤੇ ਇਸ ਨਾਲ ਯੂਜ਼ਰ ਟੈਲੀਫੋਨ ਕਾਲਸ ਅਤੇ ਇਮੇਲਸ ਕਰ ਸਕਦੇ ਸਨ।

6 ਮੀਹਨੇ ’ਚ ਵਿਕੇ ਸਨ 50,000 ਯੂਨਿਟਸ
ਇਸ ਨੂੰ ਤਿਆਰ ਕਰਨ ਤੋਂ ਬਾਅਦ ਸਿਮੋਨ ਪਰਸਨਲ ਕਮਿਊਨੀਕੇਟਰ ਦੇ ਨਾਂ ਨਾਲ ਨਵੰਬਰ 1993 ਨੂੰ ਵਾਇਰਲੈੱਸ ਵਰਲਡ ਕਾਨਫਰੰਸ ਦੌਰਾਨ ਪਬਲਿਕਲੀ ਪੇਸ਼ ਕੀਤਾ ਗਿਆ ਸੀ ਅਤੇ ਮਈ 1994 ਨੂੰ ਉਪਲੱਬਧ ਕਰਵਾਇਆ ਗਿਆ ਸੀ। ਉਸ ਦੌਰਾਨ 6 ਮਹੀਨੇ ’ਚ ਇਸ ਦੇ 50,000 ਯੂਨਿਟਸ ਵੇਚੇ ਗਏ।

ਫੋਨ ’ਚ ਪਹਿਲੀ ਵਾਰ ਦਿੱਤੇ ਗਏ ਸਨ ਇਹ ਫੀਚਰਜ਼
IBM Simon ਫੋਨ ਰਾਹੀਂ ਫੈਕਸ, ਈ-ਮੇਲਸ ਅਤੇ ਸੈਲੁਲਰ ਪੇਜਿਸ ਨੂੰ ਐਕਸੈਸ ਕੀਤਾ ਜਾ ਸਕਦਾ ਸੀ। ਇਸ ਤੋਂ ਇਲਾਵਾ ਯੂਜ਼ਰ ਕੁਝ ਐਪਲੀਕੇਸ਼ੰਸ, ਐਡ੍ਰੈਸ ਬੁੱਕ ਕੈਲੰਡਰ, ਅਪੁਆਇੰਟਮੈਂਟ ਸ਼ਡਿਊਲਰ, ਕੈਲਕੁਲੇਟਰ, ਵਰਲਡ ਟਾਈਮ ਕਲਾਕ ਅਤੇ ਇਲੈਕਟ੍ਰੋਨਿਕ ਨੋਟਪੈਡ ਦਾ ਇਸਤੇਮਾਲ ਕਰ ਸਕਦੇ ਸਨ। 510 ਗ੍ਰਾਮ ਭਾਰ ਵਾਲੇ ਇਸ ਸਮਾਰਟਫੋਨ ਦੀ ਕੀਮਤ 1099 ਰੱਖੀ ਗਈ ਸੀ ਅਤੇ ਇਸ ਦੀ ਬੈਟਰੀ ਇਕ ਘੰਟਾ ਹੀ ਚੱਲਦੀ ਸੀ।

Leave a Reply

Your email address will not be published. Required fields are marked *