ਫੇਸਬੁੱਕ ’ਚ ਆਇਆ ਦਿਲਚਸਪ ਫੀਚਰ, ਇੰਝ ਕਰੋ ਇਸਤੇਮਾਲ

ਗੈਜੇਟ ਡੈਸਕ– ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਜੂਨ ਮਹੀਨੇ ’ਚ ਇਕ ਫੀਚਰ ਬਾਰੇ ਦੱਸਿਆਸੀ ਜਿਸ ਤਹਿਤ ਯੂਜ਼ਰਜ਼ ਮੋਬਾਇਲ ਐਪ ’ਤੇ ਬੀਤਾਏ ਗਏ ਸਮੇਂ ਨੂੰ ਟ੍ਰੈਕ ਕਰ ਸਕਦੇ ਹਨ। ਹੁਣ ਫੇਸਬੁੱਕ ਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਫੇਸਬੁੱਕ ਦਾ ਇਹ ਫੀਚਰ ਹਾਲ ਹੀ ’ਚ ਇੰਸਟਾਗ੍ਰਾਮ ਲਈ ਲਿਆਏ ਗਏ My Activity ਫੀਚਰ ਵਰਗਾ ਹੀ ਹੈ। ਫੇਸਬੁੱਕ ਡੈਸ਼ਬੋਰਡ ਫੀਚਰ ’ਚ ਗ੍ਰਾਫ ਦਿਸੇਗਾ ਜਿਸ ਨਾਲ ਤੁਸੀਂ ਇਹ ਪਤਾ ਲਗਾ ਸਕੋਗੇ ਕਿ ਤੁਸੀਂ ਫੇਸਬੁੱਕ ’ਤੇ ਕਿੰਨਾ ਸਮਾਂ ਬੀਤਾਇਆ ਹੈ। ਇਸ ਤੋਂ ਇਲਾਵਾ ਇਥੇ ਪਿਛਲੇ ਹਫਤੇ ਤੋਂ ਕੰਪੇਅਰ ਵੀ ਕਰ ਸਕੋਗੇ।

ਜ਼ਿਕਰਯੋਗ ਹੈ ਕਿ ਆਈ.ਓ.ਐੱਸ. 12 ਦੇ ਨਾਲ ਐਪ ਨੇ ਵੀ ਆਈਫੋਨ ਯੂਜ਼ਰਜ਼ ਲਈ ਟ੍ਰੈਕਿੰਗ ਫੀਚਰ ਦਿੱਤਾ ਹੈ। ਇਸ ਨਾਲ ਸਕਰੀਨ ਟਾਈਮ ਪਤਾ ਲੱਗਦਾ ਹੈ ਨਾਲ ਹੀ ਇਸ ਵਿਚ ਕਈ ਫੀਚਰਜ਼ ਵੀ ਹਨ। ਐਪਲ ਹੀ ਨਹੀਂ ਸਗੋਂ ਐਂਡਰਾਇਡ ’ਚ ਵੀ ਗੂਗਲ ਨੇ ਇਸ ਤਰ੍ਹਾਂ ਦੇ ਹੀ ਫੀਚਰ ਦਾ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਪਹਿਲਾਂ ਤੁਹਾਨੂੰ ਸੋਸ਼ਲ ਮੀਡੀਆ ਅਤੇ ਸਮਾਰਟਫੋਨ ਦੀ ਆਦਤ ਪਾਈ ਜਾਂਦੀ ਹੈ, ਫਿਰ ਕੰਪਨੀਆਂ ਤੁਹਾਨੂੰ ਇਹ ਟ੍ਰੈਕ ਕਰਨ ਲਈ ਕਹਿੰਦੀਆਂ ਹਨ ਕਿ ਤੁਸੀਂ ਕਿੰਨਾ ਇਸਤੇਮਾਲ ਕਰਦੇ ਹੋ। ਇਸ ਫੀਚਰ ਦੇ ਪਿੱਛੇ ਕੰਪਨੀਆਂ ਤਰਕ ਇਹ ਹੈ ਕਿ ਯੂਜ਼ਰਜ਼ ਨੂੰ ਆਦਤ ਨਾ ਲੱਗੇ ਅਤੇ ਉਹ ਆਪਣੇ ਮੋਬਾਇਲ ਜਾਂ ਸੋਸ਼ਲ ਮੀਡੀਆ ਇਸਤੇਮਾਲ ਦਾ ਟ੍ਰੈਕ ਰੱਖ ਸਕਣ।

ਇੰਝ ਕਰੋ ਇਸ ਫੀਚਰ ਦਾ ਇਸਤੇਮਾਲ
ਫੇਸਬੁੱਕ ਦਾ ਇਹ ਡੈਸ਼ਬੋਰਡ ਫੀਚਰ ਐਂਡਰਾਇਡ ਅਤੇ ਆਈਫੋਨ ਯੂਜ਼ਰਜ਼ ਲਈ ਹੈ। ਇਸ ਨੂੰ ਇਸਤੇਮਾਲ ਕਰਨ ਲਈ ਫੇਸਬੁੱਕ ਮੋਬਾਇਲ ਐਪ ਦੇ ਸੱਜੇ ਪਾਸੇ ਹੈਂਬਰਗਰ ਆਈਕਨ ’ਤੇ ਟੈਪ ਕਰੋ। ਇਥੇ ਹੇਠਾਂ ਸਕਰੋਲ ਕਰਕੇ ਸੈਟਿੰਗਸ ਅਤੇ ਪ੍ਰਾਈਵੇਸੀ ਆਪਸ਼ਨ ’ਚ ਜਾਓ। ਤੁਹਾਨੂੰ ਇਥੇ Your Time on Facebook ਦਿਸੇਗਾ। ਇਥੇ ਇਕ ਗ੍ਰਾਫ ਦਿਸੇਗਾ ਅਤੇ ਤੁਹਾਨੂੰ ਵੀਕਲੀ ਰਿਪੋਰਟ ਮਿਲੇਗੀ ਕਿ ਤੁਸੀਂ ਕਿੰਨੇ ਮਿੰਟ ਫੇਸਬੁੱਕ ਦਾ ਇਸਤੇਮਾਲ ਕੀਤਾ ਹੈ। ਸਭ ਤੋਂ ਉਪਰ ਐਵਰੇਜ ਟਾਈਮ ਦਿਸੇਗਾ ਜਿੰਨਾ ਤੁਸੀਂ ਹਰ ਦਿਨ ਫੇਸਬੁੱਕ ਇਸਤੇਮਾਲ ਕੀਤਾ ਹੈ।

Leave a Reply

Your email address will not be published. Required fields are marked *