iOS ’ਤੇ ‘ਗੂਗਲ ਅਸਿਸਟੈਂਟ’ ਦੀ ਮਦਦ ਕਰੇਗਾ ਸੀਰੀ

ਗੈਜੇਟ ਡੈਸਕ– ਐਪਲ ਦੇ ਆਈ.ਓ.ਐੱਸ. (ਓਪਰੇਟਿੰਗ ਸਿਸਟਮ) ’ਤੇ ਗੂਗਲ ਅਸਿਸਟੈਂਟ ਐਪ ਨੂੰ ਹੁਣ ਸੀਰੀ ਸ਼ਾਰਟਕਟ ਦੀ ਮਦਦ ਮਿਲੇਗੀ ਜਿਸ ਨਾਲ ਯੂਜ਼ਰਜ਼ ਲਈ ਅਸਿਸਟੈਂਟ ਦਾ ਇਸਤੇਮਾਲ ਹੋਰ ਆਸਾਨ ਹੋ ਜਾਵੇਗਾ। ਐਪਲ ਦੇ ਐਪ ਸਟੋਰ ’ਤੇ ਲਿਖੇ ਨਿਰਦੇਸ਼ ਮੁਤਾਬਕ, ਗੂਗਲ ਅਸਿਸਟੈਂਟ ਦਾ ਇਸਤੇਮਾਲ ਪਹਿਲਾਂ ਨਾਲੋਂ ਆਸਾਨ ਬਣਾਉਣ ਲਈ ਸੀਰੀ ਸ਼ਾਰਟਕਟ ਨੂੰ ਜੋੜਿਆ ਹੈ। ਦਿ ਵਰਜਨ ਦੀ ਮੰਗਲਵਾਰ ਦੀ ਰਿਪੋਰਟ ਮੁਤਾਬਕ, ਯੂਜ਼ਰਜ਼ ਅਸਿਸਟੈਂਟ ’ਚ ਨਿਯਮਤ ਵਰਤੋਂ ਕਰਨ ਵਾਲੇ ਸ਼ਬਦਾਂ ਲਈ ਸੀਰੀ ਸ਼ਾਰਟਕਟ ਨੂੰ ਸੈੱਟ ਕਰ ਸਕਦੇ ਹਨ।

ਰਿਪੋਰਟ ਮੁਤਾਬਕ, ਸੀਰੀ ਨੂੰ ਗੁਡਨਾਈਟ ਗੂਗਲ ਬੋਲਣ ’ਤੇ ਅਸਿਸਟੈਂਟ ਖੁਲ੍ਹ ਸਕਦਾ ਹੈ ਅਤੇ ਤੁਹਾਡੇ ਕਮਰੇ ਦੀ ਲਾਈਟ ਬੰਦ ਕਰਨ ਜਾਂ ਦਰਵਾਜ਼ਾ ਬੰਦ ਕਰਨ ਵਰਗੇ ਨਿਯਮਤ ਕੰਮ ਸ਼ੁਰੂ ਕਰ ਦਿੰਦਾ ਹੈ। ਯੂਜ਼ਰਜ਼ ਆਈਫੋਨ ਸਕਰੀਨ ’ਤੇ ਪਹਿਲਾਂ ਤੋਂ ਹੀ ਅਸਿਸਟੈਂਟ ਵਿਜ਼ੇਟ ਜੋੜ ਸਕਦੇ ਹਨ ਅਤੇ ਨਵੇਂ ਫੀਚਰ ਨਾਲ ਯੂਜ਼ਰਜ਼ ਗੂਗਲ ਅਸਿਸਟੈਂਟ ਨਾਲ ਜੁੜਨ ਲਈ ਸੀਰੀ ਦਾ ਇਸਤੇਮਾਲ ਕਰ ਸਕਦੇ ਹਨ। ਨਵੇਂ ਫੀਚਰ ਦਾ ਲਾਭ ਆਈ.ਓ.ਐੱਸ. ’ਤੇ ਅਸਿਸਟੈਂਟ ਨੂੰ ਅਪਡੇਟ ਕਰਨ ’ਤੇ ਲਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮਈ ’ਚ ਸਿਏਟਲ ’ਚ ਆਯੋਜਿਤ ਬਿਲਡ 2018 ਸੰਮੇਲਨ ’ਚ ਪਹਿਲੀ ਵਾਰ ਦੋ ਇੰਟੈਲੀਜੈਂਟ ਅਸਿਸਟੈਂਟ ‘ਮਾਈਕ੍ਰੋਸਾਫਟ ਕੋਰਟਨਾਨਾ’ ਅਤੇ ‘ਅਮੇਜ਼ਨ ਅਲੈਕਸਾ’ ਨੇ ਇਕੱਠੇ ਕੰਮ ਕੀਤਾ ਸੀ।

Leave a Reply

Your email address will not be published. Required fields are marked *