ਹੁਣ M762 ਰਾਈਫਲ ਦੇ ਨਾਲ ਸਕੂਟਰ ਦੀ ਸਵਾਰੀ ਵੀ ਕਰ ਸਕਣਗੇ PUBG Mobile ਪਲੇਅਰਜ਼

ਗੈਜੇਟ ਡੈਸਕ- ਪੀ. ਯੂ ਬੀ ਜੀ. ਮੋਬਾਈਲ (PUBG Mobile) ਨੇ ਆਪਣਾ ਸੀਜਨ 3 ਖਤਮ ਕਰ ਲਿਆ ਹੈ ਤੇ ਹੁਣ ਗੇਮ ਸੀਜਨ 4 ਦੇ ਵੱਲ ਵੱਧ ਗਈ ਹੈ, ਜਿਸ ਨੂੰ Royale Pass Season 4 ਵੀ ਕਿਹਾ ਜਾਂਦਾ ਹੈ। ਕੰਪਨੀ ਨੇ ਦੂਜੇ battle Royale ਗੇਮਜ਼ ਤੇ ਆਪਣੀ ਮੇਨ ਗੇਮ ਜਿਵੇਂ ਹੀ ਇਸ ਗੇਮ ‘ਚ ਵੀ ਸੀਜਨ ਸਿਸਟਮ ਚਲਾਇਆ ਹੈ। ਹੁਣ ਕੰਪਨੀ ਨੇ ਨਵਾਂ ਸੀਜਨ 4 ਸ਼ੁਰੂ ਕੀਤਾ ਹੈ, ਜੋ ਕਈ ਬਦਲਾਅ ਤੇ ਸੁਧਾਰ ਲੈ ਕੇ ਆਇਆ ਹੈ।

ਇਸ ਸੀਜਨ ‘ਚ ਕਈ ਨਵੀਂ ਚੀਜਾਂ ਜੋੜੀਆਂ ਗਈਆਂ ਹਨ। ਕੱਪੜਿਆਂ ਤੋਂ ਲੈ ਕੇ ਬੰਦੂਕਾਂ ਤੱਕ ਕਈ ਸਾਰੀਆਂ ਨਵੀਆਂ ਚੀਜਾਂ ਪੇਸ਼ ਕੀਤੀਆਂ ਗਈਆਂ ਹਨ। ਇੰਨਾ ਹੀ ਨਹੀਂ Tencent Games ਨੇ ਗੇਮ ‘ਚ ਕਈ ਸੁਧਾਰ ਤੇ ਆਪਟੀਮਾਇਜੇਸ਼ਨ ਵੀ ਕੀਤੇ ਹਨ। ਗੇਮ ‘ਚ Guns ਲਈ ਨਵੀਂ ਸਕਿਨਸ ਜੋੜੀਆਂ ਗਈਆਂ ਹਨ। ਇਸ ਦੇ ਨਾਲ ਹੀ ਆਉਟਫਿੱਟ ਰਿਵਾਰਡ, ਨਵੇਂ ਕਰੈਕਟਰ ਫੇਸ ਤੇ ਹੇਅਰਸਟਾਇਲ ਵੀ ਦਿੱਤੇ ਗਏ ਹਨ। ਅਗਲੇ ਸੀਜਨ ਨੂੰ ਖਰੀਦਣ ਲਈ Elite Pass ‘ਚ 600 UC ਦਾ ਰਿਵਾਰਡ ਵੀ ਜੋੜਿਆ ਗਿਆ ਹੈ।  ਮੁਸ਼ਕਿਲ ਮਿਸ਼ਨ ਨੂੰ ਪੂਰਾ ਕਰਨ ਲਈ ਇਸ ‘ਚ ਮਿਸ਼ਨ ਕਾਰਡ ਨੂੰ ਵੀ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਇਸ ‘ਚ ਬਲੈਕ ਫਰਾਈ-ਡੇ ਈਵੈਂਟ ਵੀ ਜੋੜਿਆ ਗਿਆ ਹੈ।

ਹੁਣ ਨਵੇਂ ਸੀਜਨ ‘ਚ ਕੁਝ ਪ੍ਰੀਮੀਅਮ ਕਰੇਟ ਨੂੰ ਪਾਉਣ ਦੇ ਮੌਕੇ ਵੀ ਵਧਾ ਦਿੱਤੇ ਗਏ ਹਨ। ਮੈਚਮੇਕਿੰਗ ਤੇ ਚੈਟ ਹੁਣ ਦੋ ਭਾਸ਼ਾਵਾਂ ਚੁਣਨ ਦੀਆਂ ਆਪਸ਼ਨਾਂ ਦੇ ਨਾਲ ਆਓਣਗੇ।  ਚੈਟ ਸਿਸਟਮ ਨੂੰ ਜ਼ਿਆਦਾ ਮੈਸੇਜ ਰੱਖਣ ਲਈ ਤੇ ਘੱਟ ਤੋਂ ਘੱਟ ਰੈਮ ਯੂਜ਼ ਕਰਨ ਲਈ ਆਪਟੀਮਾਇਜ ਕੀਤਾ ਗਿਆ ਹੈ।

ਜੋੜੀਆਂ ਗਈਆਂ ਨਵੀਂ ਚੀਜਾਂ ਦੀ ਗੱਲ ਕਰੀਏ ਤਾਂ ਗੇਮ ‘ਚ ਹੁਣ M762 ਆਟੋਮੈਟਿਕ ਰਾਇਫਲ ਨੂੰ ਜੋੜਿਆ ਗਿਆ ਹੈ। ਇਹ ਬੰਦੂਕ ਪੂਰੇ ਮੈਪ ‘ਚ ਕਿਤੇ ਵੀ ਮਿਲ ਸਕਦੀ ਹੈ। Sanhok ਮੈਪ ‘ਚ ਸਕੂਟਰ ਨੂੰ ਵੀ ਜੋੜਿਆ ਗਿਆ ਹੈ ਜੋ 2 ਪਲੇਅਰਸ ਦਾ ਬੈਠਣਾ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ Sanhok ਮੈਪ ‘ਚ ਡਾਇਨਾਮਿਕ Weather ਨੂੰ ਵੀ ਜੋੜਿਆ ਗਿਆ ਹੈ।

ਇਸ ਦੇ ਅੰਦਰ ਹੁਣ ਮੌਸਮ ਆਪਣੇ ਆਪ ਬਦਲਦਾ ਰਹੇਗਾ, ਜਿਸ ‘ਚ ਧੁੱਪ, ਮੀਂਹ, ਸਵੇਰ ਜਾਂ ਰਾਤ ਜਿਹੇ ਮੌਸਮ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਇਸ ‘ਚ ਹਾਰਡਕੋਰ ਮੋਡ ਵੀ ਜੋੜਿਆ ਗਿਆ ਹੈ, ਜਿਸ ‘ਚ ਦੂਜੇ ਪਲੇਅਰਸ ਦੇ ਚੱਲਣ ਦੇ ਨਿਸ਼ਾਨ ਨਹੀਂ ਵਿਖਾਈ ਦੇਣਗੇ।

Leave a Reply

Your email address will not be published. Required fields are marked *