ਮਹਾਨ ਫੁੱਟਬਾਲਰ ਡਰੋਗਬਾ ਨੇ ਫੁੱਟਬਾਲ ਨੂੰ ਅਲਵਿਦਾ ਕਿਹਾ

ਲੰਡਨ— ਆਈਵਰੀ ਕੋਸਟ ਅਤੇ ਚੇਲਸੀ ਦੇ ਮਹਾਨ ਫੁੱਟਬਾਲਰ ਦਿਦਿਏਰ ਡਰੋਗਬਾ ਨੇ 20 ਸਾਲ ਦੇ ਸੁਨਹਿਰੇ ਕਰੀਅਰ ਦੇ ਬਾਅਦ ਬੁੱਧਵਾਰ ਨੂੰ ਖੇਡ ਨੂੰ ਅਲਵਿਦਾ ਕਿਹਾ। ਡਰੋਗਬਾ ਨੇ ਚੇਲਸੀ ਲਈ 381 ਮੈਚਾਂ ‘ਚ 164 ਗੋਲ ਕੀਤੇ।

ਚਾਰ ਪ੍ਰੀਮੀਅਰ ਲੀਗ ਖਿਤਾਬ, ਚਾਰ ਐੱਫ.ਏ. ਕੱਪ ਅਤੇ 2012 ਚੈਂਪੀਅਨਸ ਲੀਗ ਜਿੱਤਿਆ। ਉਨ੍ਹਾਂ ਆਈਵਰੀ ਕੋਸਟ ਲਈ ਸਭ ਤੋਂ ਵੱਧ 65 ਗੋਲ ਕੀਤੇ। ਉਨ੍ਹਾਂ ਨੇ 6 ਅਲਗ-ਅਲਗ ਦੇਸ਼ਾਂ ‘ਚ ਫੁੱਟਬਾਲ ਖੇਡਿਆ ਪਰ ਸਭ ਤੋਂ ਜ਼ਿਆਦਾ ਕਾਮਯਾਬੀ ਫਰਾਂਸ ਅਤੇ ਇੰਗਲੈਂਡ ‘ਚ ਮਿਲੀ।

Leave a Reply

Your email address will not be published. Required fields are marked *