ਇੰਸਟਾਗ੍ਰਾਮ ’ਚ ਹੋਣ ਜਾ ਰਿਹੈ ਇਹ ਵੱਡਾ ਬਦਲਾਅ

ਗੈਜੇਟ ਡੈਸਕ– ਜੇਕਰ ਤੁਸੀਂ ਵੀ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋ ਤਾਂ ਵੱਡੇ ਬਦਲਾਅ ਲਈ ਤਿਆਰ ਹੋ ਜਾਓ। ਕੰਪਨੀ ਮੁਤਾਬਕ, ਇੰਸਟਾਗ੍ਰਾਮ ਲਈ ਨਵਾਂ ਯੂਜ਼ਰ ਪ੍ਰੋਫਾਈਲ ਲੇਅਆਊਟ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇੰਸਟਾਗ੍ਰਾਮ ਬਲਾਗ ’ਚ ਕਿਹਾ ਗਿਆ ਹੈ ਕਿ ਅਗਲੇ ਕੁਝ ਹਫਤਿਆਂ ’ਚ ਤੁਹਾਨੂੰ ਆਪਣੀ ਪ੍ਰੋਫਾਈਲ ’ਚ ਕੁਝ ਬਦਲਾਅ ਦਿਸਣਗੇ। ਇਨ੍ਹਾਂ ’ਚ ਆਈਕਨ, ਬਟਨ ਅਤੇ ਨੈਵੀਗੇਸ਼ਨ ਟੈਬਸ ਸ਼ਾਮਲ ਹਨ। ਇੰਸਟਾਗ੍ਰਾਮ ਰੀਡਿਜ਼ਾਈਨ ’ਚ ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਤੁਹਾਨੂੰ ਫਾਲੋਅਰਜ਼ ਕਾਊਂਟ ਪਹਿਲਾਂ ਨਾਲੋਂ ਅਲੱਗ ਤਰ੍ਹਾਂ ਦਿਸੇਗਾ। ਇਹ ਪ੍ਰੋਫਾਈਲ ਦੇ ਟਾਪ ’ਤੇ ਨਹੀਂ ਦਿਸੇਗਾ ਅਤੇ ਇਹ ਛੋਟੇ ਫੋਂਟ ’ਚ ਹੋਣਗੇ। ਹਾਲ ਹੀ ’ਚ ਟਵਿਟਰ ਨੇ ਵੀ ਆਈ.ਓ.ਐੱਸ. ਐਪ ਲਈ ਅਜਿਹੇ ਹੀ ਬਦਲਾਅ ਕੀਤੇ ਹਨ। ਫੇਸਬੁੱਕ ਦੀ ਕੰਪਨੀ ਇੰਸਟਾਗ੍ਰਾਮ ਨੇ ਕਿਹਾ ਹੈ ਕਿ ਇਹ ਬਦਲਾਅ ਲੋਕਾਂ ਨੂੰ ਬਿਹਤਰ ਤਰੀਕੇ ਨਾਲ ਖੁਦ ਨੂੰ ਐਕਸਪ੍ਰੈੱਸ ਕਰਨ ਦਾ ਮੌਕਾ ਦੇਵੇਗਾ। ਨਵਾਂ ਬਦਲਾਅ ਇਸ ਲਈ ਹੈ ਕਿ ਤੁਸੀਂ ਜਿਨ੍ਹਾਂ ਦੀ ਪੋਸਟ ਦੇਖਣਾ ਚਾਹੁੰਦੇ ਹੋ ਉਨ੍ਹਾਂ ਨਾਲ ਬਿਹਤਰ ਤਰੀਕੇ ਨਾਲ ਕਨੈਕਟ ਹੋ ਸਕੋ।

ਫਾਅਲੋ ਅਤੇ ਮੈਸੇਜ ਬਟਨ ਇਕ-ਦੂਜੇ ਦੇ ਨੇੜੇ ਹੋਣਗੇ ਅਤੇ ਯੂਜ਼ਰ ਦੇ ਫਾਲੋਇੰਗ ਟੈਬ ’ਤੇ ਕਲਿੱਕ ਕਰਦੇ ਹੀ ਤੁਹਾਨੂੰ ਮਿਊਚਲ ਫਾਲੋਅਰਜ਼ ਦਿਸਣਗੇ। ਹੁਣ ਗ੍ਰਿਡ, ਪੋਸਟਾਂ ਅਤੇ ਟੈਗਡ ਫੋਟੋਜ਼ ਆਈਕਨਜ਼ ਦੀਆਂ ਜਾਣਕਾਰੀਆਂ ਦਿਸਣਗੀਆਂ। IGTV ਲਈ ਇਕ ਅਲੱਗ ਤੋਂ ਨਵਾਂ ਟੈਬ ਦਿੱਤਾ ਜਾ ਸਕਦਾ ਹੈ। ਬਿਜ਼ਨੈੱਸ ਅਕਾਊਂਟਸ ਲਈ ਇਕ ਸ਼ਾਟ ਟੈਬ ਹੈ ਅਤੇ ਅਡੀਸ਼ਨਲ ਬਟਨਜ਼ ਹਨ। ਇਨ੍ਹਾਂ ’ਚ ਡਾਇਰੈਕਸ਼ਨ, ਕਾਲ ਅਤੇ ਸਟਾਰਟ ਆਰਡਰ ਸ਼ਾਮਲ ਹਨ।

ਇੰਸਟਾਗ੍ਰਾਮ ਨੇ ਕਿਹਾ ਹੈ ਕਿ ਕੰਪਨੀ ਇਸ ਬਦਲਾਅ ’ਤੇ ਕੰਮ ਕਰ ਰਹੀ ਹੈ ਅਤੇ ਅਗਲੇ ਹਫਤੇ ਤਕ ਇਸ ਦੀ ਟੈਸਟਿੰਗ ਲੋਕਾਂ ਨੂੰ ਦੇ ਕੇ ਸ਼ੁਰੂ ਕੀਤੀ ਜਾਵੇਗੀ। ਕੰਪਨੀ ਨੇ ਕਿਹਾ ਹੈ ਕਿ ਇੰਸਟਾਗ੍ਰਾਮ ਲਗਾਤਾਰ ਫੀਡਬੈਕ ਦੇ ਆਧਾਰ ’ਤੇ ਪ੍ਰੋਫਾਈਲ ਨੂੰ ਲੈ ਕੇ ਐਕਸਪੀਰੀਅੰਸ ਕਰਦੀ ਹੈ ਤਾਂ ਜੋ ਯੂਜ਼ਰਜ਼ ਨੂੰ ਪਹਿਲਾਂ ਨਾਲੋਂ ਬਿਹਤਰ ਅਨੁਭਵ ਮਿਲੇ।

Leave a Reply

Your email address will not be published. Required fields are marked *