Mahindra ਨੇ ਲਾਂਚ ਕੀਤੇ ਇਲੈਕਟ੍ਰਿਕ ਥ੍ਰੀ-ਵ੍ਹੀਲਰ, ਜਾਣੋ ਕੀਮਤ ਤੇ ਫੀਚਰਜ਼

ਆਟੋ ਡੈਸਕ– ਭਾਰਤ ’ਚ ਮਹਿੰਦਰਾ ਇਲੈਕਟ੍ਰਿਕ ਨੇ Treo Yaari ਅਤੇ Treo ਇਲੈਕਟ੍ਰਿਕ ਥ੍ਰੀ-ਵ੍ਹੀਲਰ ਨੂੰ ਲਾਂਚ ਕਰ ਦਿੱਤਾ ਹੈ। Treo ਆਟੋ ’ਚ ਡਰਾਈਵਰ ਸਮੇਤ 4 ਲੋਕ ਅਤੇ Treo Yaari ’ਚ ਡਰਾਈਵਰ ਸਮੇਤ 5 ਲੋਕ ਬੈਠ ਸਕਦੇ ਹਨ। ਇਨ੍ਹਾਂ ਦੋਵਾਂ ਇਲੈਕਟ੍ਰਿਕ ਵ੍ਹੀਕਲਜ਼ ’ਚ ਦਿੱਤੀ ਗਈ ਲਿਥੀਅਮ-ਆਇਨ ਬੈਟਰੀ 5 ਸਾਲ ਲਈ ਜ਼ੀਰੋ ਮੈਂਟੇਨੈਂਸ ਦੇ ਨਾਲ ਆਉਂਦੀ ਹੈ। ਕੰਪਨੀ ਨੇ ਟ੍ਰਿਓ ਨੂੰ ਦੋ ਸਾਲ ਜਾਂ 50,000 ਕਿਲੋਮੀਟਰ ਦੀ ਵਾਰੰਟੀ ਅਤੇ ਟ੍ਰਿਓ ਯਾਰੀ ਨੂੰ 18 ਮਹੀਨੇ ਜਾਂ 30,000 ਕਿਲੋਮੀਟਰ ਦੀ ਵਾਰੰਟੀ ਨਾਲ ਪੇਸ਼ ਕੀਤਾ ਹੈ।

ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਟ੍ਰਿਓ ਯਾਰੀ ਦੀ ਬੈਂਗਲੁਰੂ ’ਚ ਐਕਸ-ਸ਼ੋਅਰੂਮ ਕੀਮਤ 1.36 ਲੱਖ ਰੁਪਏ ਅਤੇ ਟ੍ਰਿਓ ਆਟੋ ਦੀ ਐਕਸ-ਸ਼ੋਅਰੂਮ ਕੀਮਤ 2.22 ਲੱਖ ਰੁਪਏ ਹੈ। ਪਹਿਲੇ ਸੈਸ਼ਨ ’ਚ ਇਹ ਦੋਵੇਂ ਈ-ਵ੍ਹੀਕਲਜ਼ ਬੈਂਗਲੁਰੂ ਅਤੇ ਹੈਦਰਾਬਾਦ ’ਚ ਕੁਝ ਚੁਣੇ ਹੋਏ ਡਿਲਰਸ਼ਿੱਪ ’ਤੇ ਉਪਲੱਬਧ ਹੋਣਗੇ। ਬਾਅਦ ’ਚ ਇਨ੍ਹਾਂ ਨੂੰ ਦੂਜੇ ਸ਼ਹਿਰਾਂ ’ਚ ਵੀ ਉਪਲੱਬਧ ਕਰਵਾਇਾ ਜਾਵੇਗਾ।

ਪਾਵਰ ਡਿਟੇਲਜ਼
ਮਹਿੰਦਰਾ ਇਲੈਕਟ੍ਰਿਕ ਨੇ ਲਿਥੀਅਨ ਆਇਨ ਬੈਟਰੀ ਪੈਕ ਦਿੱਤਾ ਹੈ। ਟ੍ਰਿਓ ਆਟੋ ’ਚ 7.47kW ਲਿਥੀਅਨ ਆਇਨ ਬੈਟਰੀ ਹੈ ਜੋ 5.4kW ਦੀ ਪਾਵਰ ਅਤੇ 30Nm ਦਾ ਟਾਰਕ ਪੈਦਾ ਕਰਦੀ ਹੈ। ਇਸ ਦੀ ਡਰਾਈਵਿੰਗ ਰੇਂਜ 130km ਹੈ। ਉਥੇ ਹੀ ਟ੍ਰਿਓ ਯਾਰੀ ’ਚ 3.69kW ਲਿਥੀਅਮ ਆਇਨ ਬੈਟਰੀ ਹੈ ਜੋ 2kW ਦੀ ਪਾਵਰ ਅਤੇ 17.5Nm ਦਾ ਟਾਰਕ ਪੈਦਾ ਕਰਦੀ ਹੈ। ਇਸ ਦੀ ਡਰਾਈਵ ਰੇਂਜ 80km ਹੈ।

ਚਾਰਜਿੰਗ
ਕੰਪਨੀ ਨੇ ਦੱਸਿਆ ਹੈ ਕਿ ਟ੍ਰਿਓ ਦੀ ਬੈਟਰੀ 3 ਘੰਟੇ 50 ਮਿੰਟ ’ਚ ਅਤੇ ਟ੍ਰਿਓ ਯਾਰੀ ਦੀ ਬੈਟਰੀ 2 ਘੰਟੇ 30 ਮਿੰਟ ’ਚ ਫੁੱਲ ਚਾਰਜ ਹੋ ਜਾਵੇਗੀ। ਟ੍ਰਿਓ ’ਚ ਹਾਈਡ੍ਰੋਲਿਕ ਬ੍ਰੇਕ ਅਤੇ ਟ੍ਰਿਓ ਯਾਰੀ ’ਚ ਮਕੈਨੀਕਲ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ।

ਸਪੀਡ 
ਸਪੀਡ ਦੀ ਗੱਲ ਕਰੀਏ ਤਾਂ ਟ੍ਰਿਓ ਦੀ ਟਾਪ ਸਪੀਡ 45 ਕਿਲੋਮੀਟਰ ਪ੍ਰਤੀ ਘੰਟਾ ਅਤੇ ਟ੍ਰਿਓ ਯਾਰੀ ਦੀ ਟਾਪ ਸਪੀਡ 24.5 ਕਿਲੋਮੀਟਰ ਪ੍ਰਤੀ ਘੰਟਾ ਹੈ।

Leave a Reply

Your email address will not be published. Required fields are marked *