ਹਰਮਨਪ੍ਰੀਤ ਦੇ ਇਸ ਛੱਕੇ ਨੇ ਬਣਾਇਆ ‘ਵਿਸ਼ਵ ਰਿਕਾਰਡ’

ਜਲੰਧਰ – ਵੈਸਟ ਇੰਡੀਜ਼ ‘ਚ ਚੱਲ ਰਹੇ ਮਹਿਲਾ ਵਿਸ਼ਵ ਕੱਪ ਦੌਰਾਨ ਬੀਤੇ ਦਿਨੀਂ ਭਾਰਤ ਦਾ ਲੀਗ ਦੌਰ ‘ਚ ਆਸਟ੍ਰੇਲੀਆ ਨਾਲ ਮੈਚ ਸੀ। ਭਾਰਤ ਵਲੋਂ ਭਾਵੇਂ ਹੀ ਤਾਬੜਤੋੜ 83 ਰਨ ਬਣਾ ਕੇ ਸਮ੍ਰਿਤੀ ਮੰਧਾਨਾ ਮੈਚ ‘ਚ ਛਾਈ ਰਹੀ। ਪਰ ਮੈਚ ਦੌਰਾਨ ਇਕ ਹੋਰ ਖਾਸ ਗੱਲ ਸਾਹਮਣੇ ਆਈ, ਜਿਸ ਨੇ ਕ੍ਰਿਕਟ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਹ ਧਿਆਨ ਖਿੱਚਿਆ ਸੀ ਭਾਰਤੀ ਟੀਮ ਦੀ ਕੈਪਟਨ ਹਰਮਨਪ੍ਰੀਤ ਨੇ। ਹਰਮਨਪ੍ਰੀਤ ਨੇ 46 ਰਨਾਂ ਦੀ ਪਾਰੀ ਦੌਰਾਨ 2 ਛੱਕੇ ਲਗਾਏ ਸੀ। ਇਨ੍ਹਾਂ ‘ਚੋਂ ਇਕ ਛੱਕਾ ਟੂਰਨਾਮੈਂਟ ਦੇ ਸਭ ਤੋਂ ਲੰਬੇ ਛੱਕਿਆਂ ‘ਚ ਸ਼ੂਮਾਰ ਹੋ ਗਿਆ।

ਹਰਮਨਪ੍ਰੀਤ ਵਿਸ਼ਵ ਕੱਪ ‘ਚ ਹੁਣ ਤੱਕ 12 ਛੱਕੇ ਲਗਾ ਚੁੱਕੀ ਹੈ। ਸੀਰੀਜ਼ ਦੇ ਪਹਿਲੇ ਹੀ ਮੈਚ ‘ਚ ਨਿਊਜ਼ੀਲੈਂਡ ਖਿਲਾਫ ਉਨ੍ਹਾਂ ਨੇ ਤੂਫਾਨੀ ਛਤਕ ਜੜਿਆ ਸੀ। 103 ਰਨਾਂ ਦੀ ਪਾਰੀ ਦੌਰਾਨ ਹਰਮਨਪ੍ਰੀਤ ਨੇ ਸਿਰਫ 51 ਗੇਂਦਾਂ ਖੇਡੀਆਂ ਸਨ। ਇਸ ਦੌਰਾਨ ਉਨ੍ਹਾਂ ਨੇ 8 ਛੱਕੇ ਤੇ 4 ਚੌਕੇ ਵੀ ਲਗਾਏ ਸੀ। ਇਹ ਹੀ ਨਹੀਂ ਹਰਮਨਪ੍ਰੀਤ ਦੇ ਛੱਕੇ ਦੀ ਔਸਤ ਲੰਬਾਈ ਦੇਖੀ ਜਾਵੇ ਤਾਂ ਉਹ ਹੋਰ ਬੱਲੇਬਾਜ਼ਾਂ ‘ਤੇ ਭਾਰੀ ਪੈ ਰਹੀ ਹੈ। ਵਿਸ਼ਵ ਕੱਪ ‘ਚ ਉਨ੍ਹਾਂ ਦੇ ਛੱਕੇ ਦੀ ਲੰਬਾਈ 77 ਮੀਟਰ ਤੱਕ ਹੈ। ਜਦਕਿ ਬਾਕੀ ਕੋਈ ਵੀ ਕ੍ਰਿਕਟਰ ਔਸਤ 71 ਮੀਟਰ ਤੱਕ ਛੱਕੇ ਹੀ ਲਗਾ ਸਕੇ ਹਨ। ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਇਸ ਤੋਂ ਪਹਿਲਾਂ ਵੈਸਟ ਇਡੀਜ਼ ਦੀ ਡੇਂਡ੍ਰਾ ਡਾਟਿਨ ਦੇ ਨਾਂ ਸੀ। ਡੇਂਡ੍ਰਾ ਨੇ 2010 ‘ਚ 9 ਛੱਕੇ ਮਾਰੇ ਸਨ।

ਦੱਸ ਦੇਈਏ ਕਿ ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਆਪਣੇ ਪਹਿਲੇ 4 ਮੈਚ ਜਿੱਤ ਚੁੱਕੀ ਹੈ। ਇਸ ਜਿੱਤ ‘ਚ 29 ਸਾਲ ਦੀ ਭਾਰਤੀ ਕਪਤਾਨ ਹਰਮਨਪ੍ਰੀਤ ਦਾ ਯੋਗਦਾਨ ਬੇਹੱਦ ਅਹਿਮ ਰਿਹਾ। ਹਰਮਨਪ੍ਰੀਤ ਹੁਣ ਤੱਕ 92 ਟੀ-20 ਖੇਡ ਚੁੱਕੀ ਹੈ।

Leave a Reply

Your email address will not be published. Required fields are marked *