ਸੈਮਸੰਗ ਦਾ 4 ਕੈਮਰਿਆਂ ਵਾਲਾ Galaxy A9 (2018) ਕੱਲ ਹੋਵੇਗਾ ਭਾਰਤ ’ਚ ਲਾਂਚ

ਗੈਜੇਟ ਡੈਸਕ– ਸੈਮਸੰਗ ਮੰਗਲਵਾਰ ਯਾਨੀ ਕੱਲ ਭਾਰਤ ’ਚ ਆਪਣਾ ਚਾਰ ਰੀਅਰ ਕੈਮਰਿਆਂ ਵਾਲਾ ਸਮਾਰਟਫੋਨ Galaxy A9 (2018) ਲਾਂਚ ਕਰਨ ਜਾ ਰਹੀ ਹੈ। ਕੰਪਨੀ ਮੰਗਲਵਾਰ ਨੂੰ ਨਵੀਂ ਦਿੱਲੀ ’ਚ ਇਕ ਈਵੈਂਟ ਆਯੋਜਿਤ ਕਰ ਰਹੀ ਹੈ, ਜਿਸ ਵਿਚ ਇਸ ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਪਿਛਲੇ ਹਫਤੇ ਇਸ ਲਾਂਚ ਈਵੈਂਟ ਲਈ ਮੀਡੀਆ ਇਨਵਾਈਟ ਵੀ ਭੇਜ ਦਿੱਤੇ ਸਨ। ਸੈਮਸੰਗ ਦੇ ਇਸ ਫੋਨ ਨੂੰ ਮੌਜੂਦਾ ਵਨਪਲੱਸ 6ਟੀ ਤੋਂ ਟੱਕਰ ਮਿਲਣ ਦੀ ਉਮੀਦ ਹੈ। Galaxy A9 (2018) ਨੂੰ ਕਰੀਬ 35,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਉਪਲੱਬਧ ਕਰਵਾਏ ਜਾਣ ਦੀ ਉਮੀਦ ਹੈ।

ਫੀਚਰਜ਼
ਫੋਨ ’ਚ 6.3-ਇੰਚ ਦੀ ਫੁੱਲ-ਐੱਚ.ਡੀ.+ ਸੁਪਰ ਅਮੋਲੇਡ ਇਨਫਿਨਿਟੀ ਡਿਸਪਲੇਅ ਹੈ। ਫੋਨ ’ਚ 2.2 ਗੀਗਾ ਹਰਟਜ਼ ’ਤੇ ਚੱਲਣ ਵਾਲਾ ਸਨੈਪਡ੍ਰੈਗਨ 660 ਪ੍ਰੋਸੈਸਰ ਹੈ। ਫੋਨ ’ਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕੇਗਾ। ਫੋਨ ਨੂੰ ਪਾਵਰ ਦੇਣ ਲਈ 3,800mAh ਦੀ ਬੈਟਰੀ ਹੈ ਅਤੇ ਇਹ ਐਂਡਰਾਇਡ 8.0 ਓਰੀਓ ’ਤੇ ਕੰਮ ਕਰਦਾ ਹੈ।

ਕੈਮਰਾ
ਫੋਨ ’ਚ 4 ਰੀਅਰ ਕੈਮਰੇ ਹਨ। ਇਨ੍ਹਾਂ ’ਚ 24+5+8+10 ਮੈਗਾਪਿਕਸਲ ਦੇ ਸੈਂਸਰਜ਼ ਹਨ। ਸੈਲਫੀ ਲਈ ਫੋਨ ’ਚ 24 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਦੱਸ ਦੇਈਏ ਕਿ Galaxy A9 (2018) ਤੋਂ ਪਿਛਲੇ ਮਹੀਨੇ ਮਲੇਸ਼ੀਆਂ ’ਚ ਹੋਏ ਗਲੋਬਲ ਈਵੈਂਟ ’ਚ ਪਰਦਾ ਚੁੱਕਿਆ ਗਿਆ ਸੀ।

Leave a Reply

Your email address will not be published. Required fields are marked *