ਦੁਨੀਆ ਦੀ ਹੁਣ ਤਕ ਦੀ ਸਭ ਤੋਂ ਹਾਈਟੈੱਕ ਬਾਈਕ, 2.7 ਸੈਕੰਡ ’ਚ ਫੜੇਗੀ 100kmph ਦੀ ਰਫਤਾਰ

ਆਟੋ ਡੈਸਕ– ਬਾਈਕ ਰਾਈਡਿੰਗ ਦੀ ਦੁਨੀਆ ’ਚ ਇਕ ਕ੍ਰਾਂਤੀਕਾਰੀ ਬਦਲਾਅ ਹੋਣ ਜਾ ਰਿਹਾ ਹੈ। ਬ੍ਰਿਟਿਸ਼ ਆਟੋ ਕੰਪਨੀ ਆਰਕ ਵ੍ਹੀਕਲਜ਼ ਨੇ ਦੁਨੀਆ ਦੀ ਸਭ ਤੋਂ ਅਡਵਾਂਸ ਟੈਕਨਾਲੋਜੀ ਵਾਲੀ ਇਲੈਕਟ੍ਰਿਕ ਮੋਟਰਸਾਈਕਲ ਪੇਸ਼ ਕੀਤੀ ਹੈ। ਬਾਈਕ ਨੂੰ Arc Vector ਨਾਂ ਨਾਲ ਪੇਸ਼ ਕੀਤਾ ਗਿਆ ਹੈ। ਇਸ ਬਾਈਕ ਨੂੰ ਵੁਆਇਸ ਕਮਾਂਡ ਦੇ ਕੇ ਚਲਾਇਆ ਜਾ ਸਕੇਗਾ ਅਤੇ ਨਾਲ ਹੀ ਫੀਡਬੈਕ ਹਾਸਲ ਕੀਤਾ ਜਾ ਸਕੇਗਾ। ਮਤਲਬ ਕਿ ਬਾਈਕ ਨੂੰ Human Machine Interfaces ਤਕਨੀਕ ਰਾਹੀਂ ਨਿਰਦੇਸ਼ ਦਿੱਤਾ ਜਾ ਸਕੇਗਾ। ਬਾਈਕ ਦੇ ਨਾਲ ਸੇਫਟੀ ਫੀਚਰ ਨਾਲ ਲੈਸ ਇਕ ਜੈਕੇਟ ਅਤੇ ਹਾਈਟੈੱਕ ਹੈਲਮੇਟ ਹੋਵੇਗਾ ਜੋ ਨਾ ਸਿਰਫ ਰਾਈਡਰ ਨੂੰ ਸੁਰੱਖਿਅਤ ਰੱਖੇਗਾ ਸਗੋਂ ਬਾਈਕ ਰਾਈਡਿੰਗ ਦਾ ਇਕ ਅਲੱਗ ਐਕਸਪੀਰੀਅੰਸ ਦੇਵੇਗਾ। ਬਾਈਕ ਦੀ ਕੀਮਤ ਕਰੀਬ 85 ਲੱਖ ਰੁਪਏ ਹੋਵੇਗੀ।

ਬਾਈਕ ਦੇ ਫੀਚਰਜ਼
Arc Vector ਬਾਈਕ ਕਾਰਬਨ ਸਟ੍ਰੱਕਚਰ ’ਤੇ ਬਣੀ ਹੈ। ਇਸ ਨਾਲ ਭਾਰ ਘੱਟ ਰਹਿੰਦਾ ਹੈ। ਇਹ ਇਲੈਕਟ੍ਰਿਕ ਪਾਵਰ ਸੈੱਲ ਦੀ ਐਨਰਜੀ ’ਤੇ ਚੱਲਦੀ ਹੈ, ਇਸ ਨਾਲ ਪ੍ਰਦੂਸ਼ਣ ਨਹੀਂ ਹੁੰਦਾ। ਇਸ ਬਾਈਕ ਦੀ ਟਾਪ ਸਪੀਡ 200 ਕਿਲੋਮੀਟਰ ਪ੍ਰਤੀ ਘੰਟਾ ਹੈ। ਬਾਈਕ ਨੂੰ ਰੀਚਾਰਜ ਕਰਨ ’ਚ 45 ਮਿੰਟ ਦਾ ਸਮਾਂ ਲੱਗੇਗਾ। ਇਹ ਬਾਈਕ ਸਿਰਫ 2.7 ਸੈਕਿੰਡ ’ਚ 0 ਤੋਂ 100 ਦੀ ਰਫਤਾਰ ਫੜੇਗੀ।

ਖਾਸ ਹੈਲਮੇਟ
ਬਾਈਕ ਦੇ ਨਾਲ ਇਕ ਖਾਸ ਹੈਲਮੇਟ ਮਿਲੇਗਾ ਜਿਸ ਨੂੰ ਵਾਈ-ਫਾਈ ਨਾਲ ਕਨੈਕਟ ਕੀਤਾ ਜਾ ਸਕੇਗਾ। ਹੈਲਮੇਟ ’ਚ ਇਕ ਹੈੱਡ ਡਿਸਪਲੇਅ ਹੋਵੇਗੀ ਇਸ ’ਤੇ ਬਾਈਕ ਦੀ ਸਪੀਡ, ਬੈਟਰੀ ਲੈਵਲ ਵਰਗੀਆਂ ਕਈ ਜਾਣਕਾਰੀਆਂ ਮਿਲਣਗੀਆਂ। ਨਾਲ ਹੀ ਹੈਲਮੇਟ ’ਚ ਰੀਅਰ ਕੈਮਰਾ ਹੋਵੇਗਾ, ਜੋ ਬਲੈਕ ਸਪਾਟ ਬਾਰੇ ਸੂਚਨਾ ਦੇਣ ਦਾ ਕੰਮ ਕਰੇਗਾ। ਇਸ ਅਜਿਹੇ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆ ਦੀ ਪਹਿਲੀ ਫੁੱਲ ਇਲੈਕਟ੍ਰਿਕ ਮੋਟਰਸਾਈਕਲ ਹੋਵੇਗੀ।

Leave a Reply

Your email address will not be published. Required fields are marked *